Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
26
ਰਾਮਦੇਵ ਨੂੰ ਬੋਲਣਾ ਪਿਆ ਮਹਿੰਗਾ, IMA ਨੇ ਠੋਕਿਆ 1000 ਕਰੋੜ ਦੀ ਮਾਣਹਾਨੀ ਦਾ ਦਾਅਵਾ
Entertainment
National
Politics
Punjab
ਰਾਮਦੇਵ ਨੂੰ ਬੋਲਣਾ ਪਿਆ ਮਹਿੰਗਾ, IMA ਨੇ ਠੋਕਿਆ 1000 ਕਰੋੜ ਦੀ ਮਾਣਹਾਨੀ ਦਾ ਦਾਅਵਾ
May 26, 2021
Voice of Punjab
ਰਾਮਦੇਵ ਨੂੰ ਬੋਲਣਾ ਪਿਆ ਮਹਿੰਗਾ, IMA ਨੇ ਠੋਕਿਆ 1000 ਕਰੋੜ ਦੀ ਮਾਣਹਾਨੀ ਦਾ ਦਾਅਵਾ
ਨਵੀਂ ਦਿੱਲੀ(ਵੀਓਪੀ ਬਿਊਰੋ) – ਵਿਵਾਦਾਂ ਦ ਘਿਰਿਆ ਯੋਗ ਗੁਰੂ ਰਾਮਦੇਵ ਇਕ ਵਾਰ ਫਿਰ ਘਿਰ ਗਿਆ ਹੈ। ਰਾਮਦੇਵ ਨੇ ਕੋਰੋਨਾ ਦੀ ਦਵਾਈ ਨੂੰ ਨਕਾਰਦਿਆਂ ਯੋਗ ਨਾਲ ਕੋਰੋਨਾ ਠੀਕ ਕਰਨ ਦਾ ਦਾਅਵਾ ਕੀਤਾ ਸੀ।
ਹੁਣ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਉੱਤਰਾਖੰਡ ਡਿਵੀਜ਼ਨ ਨੇ ਐਲੋਪੈਥਿਕ ਦਵਾਈ ਬਾਰੇ ਬਾਬਾ ਰਾਮ ਦੇਵ ਦੇ ਤਾਜ਼ਾ ਬਿਆਨਾਂ ਲਈ ਯੋਗ ਗੁਰੂ ਨੂੰ 1000 ਕਰੋੜ ਰੁਪਏ ਦੀ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਇਹ ਗੱਲ ਰਾਮਦੇਵ ਵੱਲੋਂ ਐਲੋਪੈਥੀ ਡਾਕਟਰਾਂ ਬਾਰੇ ਟਿੱਪਣੀ ਕਰਨ ਤੋਂ ਬਾਅਦ ਆਈ ਹੈ।
ਸੋਮਵਾਰ ਨੂੰ, ਆਈਐਮਏ, ਉੱਤਰਾਖੰਡ ਡਵੀਜ਼ਨ ਨੇ ਰਾਮਦੇਵ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ। ਸੂਬਾ ਇਕਾਈ ਦੇ ਪ੍ਰਧਾਨ ਡਾ. ਅਜੈ ਖੰਨਾ ਨੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਤੇ ਮੁੱਖ ਸਕੱਤਰ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਕਿ ਰਾਮਦੇਵ ਦੇ ਬਿਆਨ ਖਿਲਾਫ ਆਈਐਮਏ ਡਾਕਟਰਾਂ ਵਿੱਚ ਬਹੁਤ ਨਾਰਾਜ਼ਗੀ ਹੈ।
ਰਾਮਦੇਵ ਨੂੰ ਭੇਜੇ ਗਏ ਨੋਟਿਸ ਦੇ ਅਨੁਸਾਰ, ਜੇ ਉਸ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਵਾਪਸ ਲੈਣ ਵਾਲਾ ਵੀਡੀਓ ਨਹੀਂ ਪੋਸਟ ਕੀਤਾ ਜਾਂਦਾ ਤੇ ਅਗਲੇ 15 ਦਿਨਾਂ ਦੇ ਅੰਦਰ ਲਿਖਤੀ ਮੁਆਫੀ ਨਹੀਂ ਮੰਗੀ ਜਾਂਦੀ ਤਾਂ ਉਸ ਤੋਂ 1000 ਕਰੋੜ ਰੁਪਏ ਦੀ ਮੰਗ ਕੀਤੀ ਜਾਏਗੀ। ਡਾਕਟਰ ਅਜੈ ਖੰਨਾ ਨੇ ਕਿਹਾ ਕਿ ਆਈਐਮਏ ਵੱਲੋਂ ਰਾਮਦੇਵ ਨੂੰ ਮਾਣਹਾਨੀ ਦਾ ਨੋਟਿਸ ਵੀ ਭੇਜਿਆ ਗਿਆ ਹੈ।
ਸਿਹਤ ਮੰਤਰੀ ਹਰਸ਼ਵਰਧਨ ਦੇ ਪੱਤਰ ਤੋਂ ਬਾਅਦ ਆਪਣਾ ਬਿਆਨ ਵਾਪਸ ਲੈਣ ਤੋਂ ਬਾਅਦ, ਰਾਮਦੇਵ ਨੇ ਸੋਮਵਾਰ ਨੂੰ ਆਈਐਮਏ ਨੂੰ 25 ਪ੍ਰਸ਼ਨ ਪੁੱਛੇ ਸੀ। ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਐਲੋਪੈਥਿਕ ਦਵਾਈ ਵਿਰੁੱਧ ਯੋਗਾ ਗੁਰੂ ਰਾਮਦੇਵ ਦੀ ਟਿੱਪਣੀ ਵਾਪਸ ਲੈਣਾ ਉਸ ਦੀ ਪਰਿਪੱਕਤਾ ਦਰਸਾਉਂਦਾ ਹੈ।
Post navigation
12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪ੍ਰੀਖਿਆਵਾਂ ਤੋਂ ਪਹਿਲਾਂ ਲੱਗੇਗਾ ਕੋਰੋਨਾ ਟੀਕਾ
ਸਤੰਬਰ ਦੇ ਤੀਜੇ ਹਫ਼ਤੇ ਤੋਂ ਅਕਤੂਬਰ ਦੇ ਦੂਜੇ ਹਫ਼ਤੇ ਤਕ ਹੋਵੇਗਾ ਦੁਬਾਰਾ IPL!
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us