ਰਾਮਦੇਵ ਨੂੰ ਬੋਲਣਾ ਪਿਆ ਮਹਿੰਗਾ, IMA ਨੇ ਠੋਕਿਆ 1000 ਕਰੋੜ ਦੀ ਮਾਣਹਾਨੀ ਦਾ ਦਾਅਵਾ

ਰਾਮਦੇਵ ਨੂੰ ਬੋਲਣਾ ਪਿਆ ਮਹਿੰਗਾ, IMA ਨੇ ਠੋਕਿਆ 1000 ਕਰੋੜ ਦੀ ਮਾਣਹਾਨੀ ਦਾ ਦਾਅਵਾ

ਨਵੀਂ ਦਿੱਲੀ(ਵੀਓਪੀ ਬਿਊਰੋ) – ਵਿਵਾਦਾਂ ਦ ਘਿਰਿਆ ਯੋਗ ਗੁਰੂ ਰਾਮਦੇਵ ਇਕ ਵਾਰ ਫਿਰ ਘਿਰ ਗਿਆ ਹੈ। ਰਾਮਦੇਵ ਨੇ ਕੋਰੋਨਾ ਦੀ ਦਵਾਈ ਨੂੰ ਨਕਾਰਦਿਆਂ ਯੋਗ ਨਾਲ ਕੋਰੋਨਾ ਠੀਕ ਕਰਨ ਦਾ ਦਾਅਵਾ ਕੀਤਾ ਸੀ। ਹੁਣ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਉੱਤਰਾਖੰਡ ਡਿਵੀਜ਼ਨ ਨੇ ਐਲੋਪੈਥਿਕ ਦਵਾਈ ਬਾਰੇ ਬਾਬਾ ਰਾਮ ਦੇਵ ਦੇ ਤਾਜ਼ਾ ਬਿਆਨਾਂ ਲਈ ਯੋਗ ਗੁਰੂ ਨੂੰ 1000 ਕਰੋੜ ਰੁਪਏ ਦੀ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਇਹ ਗੱਲ ਰਾਮਦੇਵ ਵੱਲੋਂ ਐਲੋਪੈਥੀ ਡਾਕਟਰਾਂ ਬਾਰੇ ਟਿੱਪਣੀ ਕਰਨ ਤੋਂ ਬਾਅਦ ਆਈ ਹੈ।

ਸੋਮਵਾਰ ਨੂੰ, ਆਈਐਮਏ, ਉੱਤਰਾਖੰਡ ਡਵੀਜ਼ਨ ਨੇ ਰਾਮਦੇਵ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ। ਸੂਬਾ ਇਕਾਈ ਦੇ ਪ੍ਰਧਾਨ ਡਾ. ਅਜੈ ਖੰਨਾ ਨੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਤੇ ਮੁੱਖ ਸਕੱਤਰ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਕਿ ਰਾਮਦੇਵ ਦੇ ਬਿਆਨ ਖਿਲਾਫ ਆਈਐਮਏ ਡਾਕਟਰਾਂ ਵਿੱਚ ਬਹੁਤ ਨਾਰਾਜ਼ਗੀ ਹੈ।

ਰਾਮਦੇਵ ਨੂੰ ਭੇਜੇ ਗਏ ਨੋਟਿਸ ਦੇ ਅਨੁਸਾਰ, ਜੇ ਉਸ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਵਾਪਸ ਲੈਣ ਵਾਲਾ ਵੀਡੀਓ ਨਹੀਂ ਪੋਸਟ ਕੀਤਾ ਜਾਂਦਾ ਤੇ ਅਗਲੇ 15 ਦਿਨਾਂ ਦੇ ਅੰਦਰ ਲਿਖਤੀ ਮੁਆਫੀ ਨਹੀਂ ਮੰਗੀ ਜਾਂਦੀ ਤਾਂ ਉਸ ਤੋਂ 1000 ਕਰੋੜ ਰੁਪਏ ਦੀ ਮੰਗ ਕੀਤੀ ਜਾਏਗੀ। ਡਾਕਟਰ ਅਜੈ ਖੰਨਾ ਨੇ ਕਿਹਾ ਕਿ ਆਈਐਮਏ ਵੱਲੋਂ ਰਾਮਦੇਵ ਨੂੰ ਮਾਣਹਾਨੀ ਦਾ ਨੋਟਿਸ ਵੀ ਭੇਜਿਆ ਗਿਆ ਹੈ।

ਸਿਹਤ ਮੰਤਰੀ ਹਰਸ਼ਵਰਧਨ ਦੇ ਪੱਤਰ ਤੋਂ ਬਾਅਦ ਆਪਣਾ ਬਿਆਨ ਵਾਪਸ ਲੈਣ ਤੋਂ ਬਾਅਦ, ਰਾਮਦੇਵ ਨੇ ਸੋਮਵਾਰ ਨੂੰ ਆਈਐਮਏ ਨੂੰ 25 ਪ੍ਰਸ਼ਨ ਪੁੱਛੇ ਸੀ। ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਐਲੋਪੈਥਿਕ ਦਵਾਈ ਵਿਰੁੱਧ ਯੋਗਾ ਗੁਰੂ ਰਾਮਦੇਵ ਦੀ ਟਿੱਪਣੀ ਵਾਪਸ ਲੈਣਾ ਉਸ ਦੀ ਪਰਿਪੱਕਤਾ ਦਰਸਾਉਂਦਾ ਹੈ।

error: Content is protected !!