ਸੂਬੇ ਕੋਰੋਨਾ ਮਹਾਮਾਰੀ ‘ਚ ਅਨਾਥ ਹੋਏ ਬੱਚਿਆਂ ਦਾ ਜਲਦ ਡਾਟਾ ਪੇਸ਼ ਕਰੇ : ਸੁਪਰੀਮ ਕੋਰਟ

ਸੂਬੇ ਕੋਰੋਨਾ ਮਹਾਮਾਰੀ ‘ਚ ਅਨਾਥ ਹੋਏ ਬੱਚਿਆਂ ਦਾ ਜਲਦ ਡਾਟਾ ਪੇਸ਼ ਕਰੇ : ਸੁਪਰੀਮ ਕੋਰਟ

ਨਵੀਂ ਦਿੱਲੀ(ਵੀਓਪੀ ਬਿਊਰੋ) – ਮਹਾਂਮਾਰੀ ਦੌਰਾਨ ਅਨਾਥ ਹੋਏ ਬੱਚਿਆਂ ਦੀ ਦੇਖਭਾਲ ਸੰਬੰਧੀ ਸੁਪਰੀਮ ਕੋਰਟ ਨੇ ਚਿੰਤਾ ਜਾਹਿਰ ਕੀਤੀ ਹੈ। ਕੋਰਟ ਨੇ ਮਹਾਂਮਾਰੀ ਦੌਰਾਨ ਬੱਚਿਆਂ ਦੇ ਹਿੱਤ ਸੁਰੱਖਿਅਤ ਰੱਖਣ ਦੇ ਮਾਮਲੇ ’ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਅਸੀਂ ਕਲਪਨਾ ਨਹੀਂ ਕਰ ਸਕਦੇ ਕਿ ਇਸ ਵੱਡੇ ਦੇਸ਼ ’ਚ ਭਿਆਨਕ ਮਹਾਮਾਰੀ ਨਾਲ ਕਿੰਨੇ ਬੱਚੇ ਅਨਾਥ ਹੋਏ ਹੋਣਗੇ। ਸਾਡੇ ਕੋਲ ਅਜਿਹੇ ਬੱਚਿਆਂ ਦੀ ਠੀਕ-ਠਾਕ ਗਿਣਤੀ ਵੀ ਨਹੀਂ ਹੈ। ਕੋਰਟ ਨੇ ਸੂਬਿਆਂ ਨੂੰ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਸੂਬੇ ਸੜਕ ’ਤੇ ਭੁੱਖੇ ਘੁੰਮਦੇ ਇਨ੍ਹਾਂ ਬੱਚਿਆਂ ਦੀਆਂ ਮੁਸ਼ਕਲਾਂ ਨੂੰ ਸਮਝਣਗੇ ਤੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਅਦਾਲਤਾਂ ਦੇ ਆਦੇਸ਼ ਦਾ ਇੰਤਜ਼ਾਰ ਕੀਤੇ ਬਗੈਰ ਤਤਕਾਲ ਪ੍ਰਭਾਵ ਨਾਲ ਉਨ੍ਹਾਂ ਦੀਆਂ ਮੂਲ ਜ਼ਰੂਰਤਾਂ ਨੂੰ ਪੂਰਾ ਕਰਨ। ਕੋਰਟ ਨੇ ਸਾਰੇ ਸੂਬਿਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਮਾਰਚ 2020 ਦੇ ਬਾਅਦ ਅਨਾਥ ਹੋਏ ਬੱਚਿਆਂ ਦੀ ਤਤਕਾਲ ਪ੍ਰਭਾਵ ਨਾਲ ਪਛਾਣ ਕਰਨ ਤੇ ਉਨ੍ਹਾਂ ਨੂੰ ਹਿਫਾਜ਼ਤ ਤੇ ਮਦਦ ਮੁਹੱਈਆ ਕਰਾਉਣ। ਕੋਰਟ ਨੇ ਸਾਰੇ ਸੂਬਿਆਂ ਨੂੰ ਕਿਹਾ ਕਿ ਉਹ ਅਜਿਹੇ ਬੱਚਿਆਂ ਦੀ ਜਾਣਕਾਰੀ ਬਾਲ ਕਮਿਸ਼ਨ ਦੇ ਪੋਰਟਲ ’ਤੇ ਵੀ ਸ਼ਨਿਚਰਵਾਰ ਤਕ ਅਪਲੋਡ ਕਰਨ।

ਇਹ ਨਿਰਦੇਸ਼ ਜਸਟਿਸ ਐੱਲ ਨਾਗੇਸ਼ਵਰ ਰਾਓ ਤੇ ਜਸਟਿਸ ਅਨਿਰੁੱਧ ਬੋਸ ਦੇ ਬੈਂਚ ਨੇ ਕੋਰੋਨਾ ਮਹਾਮਾਰੀ ਦੌਰਾਨ ਬੱਚਿਆਂ ਦੀ ਦੇਖਭਾਲ ਤੇ ਸਥਿਤੀ ’ਤੇ ਖ਼ੁਦ ਨੋਟਿਸ ਲੈ ਕੇ ਚੱਲ ਰਹੀ ਸੁਣਵਾਈ ਦੌਰਾਨ ਦਿੱਤੇ। ਇਸ ਤੋਂ ਪਹਿਲਾਂ ਨਿਆਂਮਿੱਤਰ ਗੌਰਵ ਅਗਰਵਾਲ ਨੇ ਕੋਰੋਨਾ ਮਹਾਮਾਰੀ ਦੌਰਾਨ ਮਾਤਾ-ਪਿਤਾ ਨੂੰ ਗੁਆਉਣ ਦੇ ਕਾਰਨ ਅਨਾਥ ਹੋਏ ਬੱਚਿਆਂ ਬਾਰੇ ਦਾਖ਼ਲ ਆਪਣੀ ਅਰਜ਼ੀ ਦਾ ਜ਼ਿਕਰ ਕਰਦੇ ਹੋਏ ਕੋਰਟ ਨੂੰ ਉਸ ’ਤੇ ਆਦੇਸ਼ ਦੇਣ ਦੀ ਮੰਗ ਕੀਤੀ। ਬੈਂਚ ਦੇ ਜਸਟਿਸ ਨਾਗੇਸ਼ਵਰ ਰਾਓ ਨੇ ਕਿਹਾ ਕਿ ਇਸ ਦੌਰਾਨ ਬਹੁਤ ਸਾਰੇ ਬੱਚੇ ਅਨਾਥ ਹੋਏ ਹਨ। ਉਨ੍ਹਾਂ ਅਖ਼ਬਾਰ ’ਚ ਪੜ੍ਹਿਆ ਹੈ, ਸਰਕਾਰ ਕਹਿ ਰਹੀ ਹੈ ਕਿ 577 ਬੱਚੇ ਅਜਿਹੇ ਹਨ ਜਿਨ੍ਹਾਂ ਨੇ ਮਾਤਾ-ਪਿਤਾ ਗੁਆ ਦਿੱਤੇ ਹਨ ਜਦਕਿ ਉਨ੍ਹਾਂ ਕਿਤੇ ਇਹ ਵੀ ਪੜ੍ਹਿਆ ਹੈ ਕਿ ਮਹਾਰਾਸ਼ਟਰ ’ਚ 2900 ਬੱਚਿਆਂ ਨੇ ਆਪਣੇ ਮਾਤਾ ਜਾਂ ਪਿਤਾ ਜਾਂ ਦੋਵਾਂ ਨੂੰ ਗੁਆ ਦਿੱਤਾ ਹੈ।

ਮੈਂ ਅਖ਼ਬਾਰ ’ਚ ਪੜ੍ਹਿਆ ਹੈ ਕਿ ਸਰਕਾਰ ਕਹਿ ਰਹੀ ਹੈ ਕਿ 577 ਅਜਿਹੇ ਬੱਚੇ ਹਨ, ਜਿਨ੍ਹਾਂ ਨੇ ਮਾਤਾ-ਪਿਤਾ ਗੁਆ ਦਿੱਤੇ ਹਨ। ਜਦਕਿ ਮੈਂ ਕਿਤੇ ਇਹ ਵੀ ਪੜ੍ਹਿਆ ਹੈ ਕਿ ਮਹਾਰਾਸ਼ਟਰ ’ਚ 2,900 ਬੱਚਿਆਂ ਨੇ ਆਪਣੇ ਮਾਤਾ ਜਾਂ ਪਿਤਾ ਜਾਂ ਦੋਵਾਂ ਨੂੰ ਗੁਆ ਦਿੱਤਾ ਹੈ।


-ਜਸਟਿਸ ਐੱਲ ਨਾਗੇਸ਼ਵਰ ਰਾਓ

error: Content is protected !!