ਅੱਜ ਤੋਂ ਠੰਡਾ ਹੋਏਗਾ ਮੌਸਮ, ਬੀਤ ਦਿਨ 42 ਡਿਗਰੀ ਤਾਪਮਾਨ ਕੀਤਾ ਗਿਆ ਨੋਟ

ਅੱਜ ਤੋਂ ਠੰਡਾ ਹੋਏਗਾ ਮੌਸਮ, ਬੀਤ ਦਿਨ 42 ਡਿਗਰੀ ਤਾਪਮਾਨ ਕੀਤਾ ਗਿਆ ਨੋਟ

ਲੁਧਿਆਣਾ (ਵੀਓਪੀ ਬਿਊਰੋ) – ਪਿਛਲੇ ਕਾਫੀ ਦਿਨਾਂ ਤੋਂ ਗਰਮੀ ਕਾਰਨ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਹੋਇਆ ਪਿਆ ਹੈ। ਬੀਤੇ ਦਿਨ ਪੰਜਾਬ ਦੇ ਕਈਆਂ ਜ਼ਿਲ੍ਹਿਆਂ ਵਿਚ 42 ਡਿਗਰੀ ਤੋਂ ਉਪਰ ਤਾਪਮਾਨ ਨੋਟ ਕੀਤਾ ਗਿਆ ਹੈ। ਆਈਐੱਮਡੀ ਚੰਡੀਗੜ੍ਹ ਦੇ ਮੁਤਾਬਕ ਪੰਜਾਬ ਵਿਚ ਸਭ ਤੋਂ ਗਰਮ ਬਠਿੰਡਾ ਤੇ ਅੰਮ੍ਰਿਤਸਰ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਰਿਕਾਰਡ ਕੀਤਾ ਗਿਆ। ਵਿਭਾਗ ਦੇ ਅਗਾਊਂ ਅਨੁਮਾਨ ਮੁਤਾਬਕ ਸ਼ਨੀਵਾਰ ਨੂੰ ਮੌਸਮ ਬਦਲੇਗਾ। 30 ਤੇ 31 ਮਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਪਹਿਲੀ ਅਤੇ ਦੋ ਜੂਨ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬੱਦਲ ਛਾਏ ਰਹਿ ਸਕਦੇ ਹਨ।

error: Content is protected !!