ਮੌਸਮ ਵਿਭਾਗ ਅਨੁਸਾਰ ਆਉਂਣ ਵਾਲੇ ਦਿਨਾਂ ‘ਚ ਤੇਜ਼ ਹਵਾਵਾਂ ਤੇ ਮੀਂਹ ਪੈਣ ਦੇ ਆਸਾਰ

ਮੌਸਮ ਵਿਭਾਗ ਅਨੁਸਾਰ ਆਉਂਣ ਵਾਲੇ ਦਿਨਾਂ ‘ਚ ਤੇਜ਼ ਹਵਾਵਾਂ ਤੇ ਮੀਂਹ ਪੈਣ ਦੇ ਆਸਾਰ

ਚੰਡੀਗੜ੍ਹ – ਪਿਛਲੇ ਕਈ ਦਿਨਾਂ ਤੋਂ ਗਰਮੀ ਤੇ ਹੁੰਮਸ ਨੇ ਲੋਕਾਂ ਦਾ ਦਵਾਲਾ ਕੱਢਿਆ ਪਿਆ ਹੈ। ਸ਼ਨੀਵਾਰ ਹੋਈ ਵਗੀ ਹਲਕੀ ਹਵਾ ਨੇ ਥੋੜੀ ਰਾਹਤ ਦਿੱਤੀ ਸੀ ਹੁਣ ਮੌਸਮ ਵਿਭਾਗ ਅਨੁਸਾਰ ਰਾਜਧਾਨੀ ਦਿੱਲੀ ’ਚ ਤਿੰਨ ਦਿਨ ਝੱਖੜ ਝੁੱਲਣ ਤੇ ਮੀਂਹ ਪੈਣ ਦਾ ਪੂਰਵ-ਅਨੁਮਾਨ ਜਾਰੀ ਕੀਤਾ ਹੈ। ਅਜਿਹਾ ਮੌਸਮ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼ ਤੇ ਹੋਰ ਲਾਗਲੇ ਰਾਜਾਂ ਵਿੱਚ ਵੀ ਰਹਿ ਸਕਦਾ ਹੈ।

ਉੱਤਰ-ਪੱਛਮੀ ਰਾਜਸਥਾਨ ਤੇ ਉਸ ਨਾਲ ਲੱਗਦੇ ਪੰਜਾਬ ਉੱਤੇ ਵੀ ਚੱਕਰਵਾਤੀ ਖੇਤਰ ਬਣਿਆ ਹੋਇਆ ਹੈ। ਪੰਜਾਬ ਵਿੱਚ ਪੁਰਾ (ਪੂਰਬ ਦਿਸ਼ਾ ਤੋਂ ਆਉਣ ਵਾਲੀ ਹਵਾ, ਜੋ ਮੀਂਹ ਲਿਆਉਂਦੀ ਹੈ) ਚੱਲ ਰਿਹਾ ਹੈ; ਇਸ ਕਾਰਣ ਹਵਾ ਵਿੱਚ ਨਮੀ ਦੀ ਮਾਤਰਾ ਵਧਦੀ ਜਾ ਰਹੀ ਹੈ ਤੇ ਉਸ ਕਾਰਨ ਘਬਰਾਹਟ ਵਾਲਾ ਮਾਹੌਲ ਬਣਿਆ ਹੋਇਆ ਹੈ।

ਉਂਝ ਅਜਿਹੇ ਦਬਾਅ ਕਾਰਨ ਬੱਦਲ ਬਣਨ ਵਿੱਚ ਮਦਦ ਮਿਲੇਗੀ। ਮੌਸਮ ਦੀ ਇਸ ਤਬਦੀਲੀ ਦਾ ਅਸਰ ਰਾਸ਼ਟਰੀ ਰਾਜਧਾਨੀ ਖੇਤਰ ਤੋਂ ਇਲਾਵਾ ਪੰਜਾਬ, ਉੱਤਰ ਪ੍ਰਦਸ਼ ਤੇ ਰਾਜਸਥਾਨ ਤੱਕ ਇੱਕੋ ਜਿਹਾ ਵੇਖਣ ਨੂੰ ਮਿਲ ਸਕਦਾ ਹੈ।

‘ਸਕਾਈਮੈੱਟ ਵੈਦਰ’ ਨੇ ਮੌਸਮ ਦੇ ਇਸ ਬਦਲੇ ਮਿਜ਼ਾਜ ਨੂੰ ਸਮੁੱਚੇ ਉੱਤਰੀ ਭਾਰਤ ’ਚ ਪ੍ਰੀ–ਮੌਨਸੂਨ ਗਤੀਵਿਧੀ ਕਰਾਰ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਵੀਰਵਾਰ ਤੱਕ ਰੋਜ਼ਾਨਾ ਬੱਦਲ ਛਾਏ ਰਹਿਣਗੇ। ਤੇਜ਼ ਝੱਖੜ ਝੁੱਲਣ ਦੇ ਨਾਲ ਹਲਕੀ ਵਰਖਾ ਵੀ ਹੋ ਸਕਦੀ ਹੈ। ‘ਸਕਾਈਮੈੱਟ ਵੈਦਰ’ ਦੇ ਵਾਈਸ ਚੇਅਰਮੈਨ ਮਹੇਸ਼ ਪਲਾਵਤ ਨੇ ਦੱਸਿਆ ਕਿ ਸਮੁੱਚੇ ਉੱਤਰ-ਪੱਛਮੀ ਭਾਰਤ ਵਿੱਚ ਹੀ ਪ੍ਰੀ-ਮੌਨਸੂਨ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ।

error: Content is protected !!