30 ਜੂਨ ਤੱਕ ਦੁਬਈ ਨੂੰ ਜਾਣ ਵਾਲੀਆਂ ਫਲਾਇਟਾਂ ਉਪਰ ਲਗਾਈ ਰੋਕ

30 ਜੂਨ ਤੱਕ ਦੁਬਈ ਨੂੰ ਜਾਣ ਵਾਲੀਆਂ ਫਲਾਇਟਾਂ ਉਪਰ ਲਗਾਈ ਰੋਕ

ਚੰਡੀਗੜ੍ਹ(ਵੀਓਪੀ ਬਿਊਰੋ) – ਅਰਬ ਦੇਸ਼ ਯੂਏਈ ਨੇ ਭਾਰਤ ਵਿਚ ਕੋਰੋਨਾ ਦੇ ਵੱਧ ਰਹੇ ਕਹਿਰ ਨੂੰ ਦੇਖਦਿਆਂ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾ ਉਪਰ ਰੋਕ ਲਗਾ ਦਿੱਤੀ ਹੈ। ਹੁਣ 30 ਜੂਨ ਤੱਕ ਫਲਾਇਟਾਂ ਬੰਦ ਰਹਿਣਗੀਆਂ। ਪਹਿਲਾਂ ਵੀ 25 ਅਪ੍ਰੈਲ ਤੋਂ ਉਡਾਣਾਂ ਉਪਰ ਰੋਕ ਲਗਾਈ ਗਈ ਸੀ।

ਦਰਅਸਲ, UAE ਦੀ ਏਅਰਲਾਇੰਸ ਪ੍ਰਦਾਤਾ ਅਮੀਰਾਤ ਨੇ ਐਤਵਾਰ ਨੂੰ ਆਪਣੀ ਵੈੱਬਸਾਈਟ ‘ਤੇ ਜਾਰੀ ਸੰਦੇਸ਼ ਵਿੱਚ ਕਿਹਾ ਕਿ ਉਸਨੇ ਭਾਰਤ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ ਪਾਬੰਦੀ 30 ਜੂਨ ਤੱਕ ਵਧਾ ਦਿੱਤੀ ਹੈ । ਇਸ ਤੋਂ ਪਹਿਲਾਂ 14 ਜੂਨ ਤੱਕ ਯਾਤਰੀ ਉਡਾਣਾਂ ‘ਤੇ ਪਾਬੰਦੀ ਦਾ ਐਲਾਨ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਭਾਰਤ ਦੇ DGCA ਨੇ ਵੀ ਪਿਛਲੇ ਦਿਨਾਂ ਵਿੱਚ ਜਾਣਕਾਰੀ ਦਿੱਤੀ ਸੀ ਕਿ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਅੰਤਰਰਾਸ਼ਟਰੀ ਯਾਤਰੀਆਂ ਦੀਆਂ ਉਡਾਣਾਂ ਉੱਤੇ ਪਾਬੰਦੀ 30 ਜੂਨ ਤੱਕ ਵਧਾ ਦਿੱਤੀ ਗਈ ਹੈ।

error: Content is protected !!