ਖੂਨਾਂ ‘ਚ ਮਿਲਿਆ ਜ਼ਹਿਰ, ਭਰਾ ਨੇ ਭੈਣ ਨੂੰ ਹੀ ਕੀਤਾ ਗਰਭਵਤੀ

ਖੂਨਾਂ ਚ ਮਿਲਿਆ ਜ਼ਹਿਰ, ਭਰਾ ਨੇ ਭੈਣ ਨੂੰ ਹੀ ਕੀਤਾ ਗਰਭਵਤੀ

 

ਸ੍ਰੀ ਮੁਕਤਸਰ ਸਾਹਿਬ(ਵੀਓਪੀ ਬਿਊਰੋ)ਗਿੱਦੜਬਾਹਾ ਹਲਕੇ ਤੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਜਿੱਥੇ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਕਲੰਕ ਲੱਗ ਗਿਆ ਹੈ। ਇਕ ਫ਼ੌਜੀ ਭਰਾ ਨੇ ਭੈਣ-ਭਰਾ ਨੇ ਪਵਿੱਤਰ ਰਿਸ਼ਤੇ ਨੂੰ ਕਲੰਕ ਲਾਉਂਦਿਆਂ ਆਪਣੀ ਹੀ ਭੈਣ ਨੂੰ ਗਰਭਵਤੀ ਕਰ ਦਿੱਤਾ ਹੈ। 23 ਸਾਲਾਂ ਪੀੜਕ ਲੜਕੀ ਨੇ ਦੋਸ਼ ਲਾਇਆ ਹੈ ਕਿ ਉਸਦੇ ਚਚੇਰੇ ਭਰਾ ਨੇ ਉਸਨੂੰ ਕੋਲਡ ਡਰਿੰਕ ਵਿਚ ਕੁਝ ਨਸ਼ੀਲੀ ਚੀਜ਼ ਮਿਲਾ ਕੇ ਉਸ ਨਾਲ ਬਲਾਤਕਾਰ ਕੀਤਾ ਹੈ

ਥਾਣਾ ਕੋਟਭਾਈ ਦੀ ਪੁਲਿਸ ਨੇ ਲੜਕੀ ਦੇ ਬਿਆਨਾ ਅਧੀਨ ਕੀਤਾ ਫੌਜੀ ਉਪਰ ਮਾਮਲਾ ਦਰਜ ਇਸ ਮੌਕੇ ਪੀੜਤ ਲੜਕੀ ਸਿਵਲ ਹਸਪਤਾਲ ਸ੍ਰੀ ਮੁਕਤਸਰ ਵਿਖੇ ਜਿਰੇ ਇਲਾਜ਼ ਹੈ ਇਸ ਮੌਕੇ ਪੀੜਿਤ ਲੜਕੀ ਨੇ ਦੱਸਿਆ ਕਿ  ਰਿਸ਼ਤੇ ਵਿਚ ਮੇਰੇ ਚਾਚੇ ਦੀ ਸਾਲੀ ਦਾ ਬੇਟਾ ਜੋ ਕੇ ਫੌਜੀ ਹੈ ਨੇ ਪਿਛਲੇ ਮਹੀਨੇ ਛੁੱਟੀ ਆਇਆ ਸੀ

ਅਤੇ ਮੈਨੂੰ ਘਰ ਵਿਚ ਇਕੱਲੀ ਦੇਖ ਕੇ ਕੋਲਡ ਡਰਿੰਕ ਵਿਚ ਨਸ਼ੀਲਾ ਪਦਾਰਥ ਪਾ ਕੇ ਪਿਆ ਦਿੱਤਾ ਅਤੇ ਮੇਰੇ ਨਾਲ ਗਲਤ ਕੰਮ ਕੀਤਾ ਅਤੇ ਬਾਅਦ ਵਿਚ ਮੈਨੂੰ ਧਮਕੀਆਂ ਵੀ ਦਿੱਤੀਆਂ ਕੇ ਜੇ ਕਿਸੇ ਕੋਲ ਗੱਲ ਕੀਤੀ ਤਾਂ ਤੈਨੂੰ ਅਤੇ ਤੇਰੇ ਘਰ ਵਾਲਿਆਂ ਨੂੰ ਖਤਮ ਕਰ ਦੇਵੇਗਾ ਜਿਸ ਤੋਂ ਡਰਦੀ ਮੈਂ ਚੁੱਪ ਰਹੀ ਮੇਰੇ ਪਿਤਾ ਦੀ ਮੌਤ ਹੋਈ ਚੁੱਕੀ ਹੈ ਅਤੇ ਅਸੀਂ ਚਾਰ ਪੰਜ ਭੈਣਾਂ ਹਾਂ।

ਜਦ ਇਸ ਬਾਰੇ ਥਾਣਾ ਕੋਟਭਾਈ ਦੇ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਡੇ ਕੋਲ ਇਕ ਸ਼ਿਕਾਇਤ ਆਈ ਸੀ  ਜਿਸ ਵਿੱਚ ਪੀੜਤ ਲੜਕੀ ਨੇ ਆਪਣੇ ਦੂਰ ਦੇ ਰਿਸ਼ਤੇਦਾਰ ਚਾਚੇ ਦੇ ਬੇਟੇ ਉਪਰ ਆਰੋਪ ਲਗਾਏ ਹਨ ਕਿ ਉਸ ਨੇ ਉਹਦੇ ਨਾਲ ਬਲਾਤਕਾਰ ਕੀਤਾ ਹੈ  ਜਿਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

error: Content is protected !!