ਬੈਂਕ ਦੇ ਬਾਹਰੋਂ ਇਕ ਵਿਅਕਤੀ ਕੋਲੋਂ ਖੋਹੀ ਤਿੰਨ ਲੱਖ ਦੀ ਨਗਦੀ

ਬੈਂਕ ਦੇ ਬਾਹਰੋਂ ਇਕ ਵਿਅਕਤੀ ਕੋਲੋਂ ਖੋਹੀ ਤਿੰਨ ਲੱਖ ਦੀ ਨਗਦੀ

ਪਟਿਆਲਾ(ਵੀਓਪੀ ਬਿਊਰੋ) – ਬੈਂਕ ਦੇ ਬਾਹਰ ਖਲੋਤੇ ਦੋ ਮੋਟਰਸਾਈਕਲ ਸਵਾਰਾਂ ਲੁਟੇਰੇ ਸਰਹਿੰਦ ਰੋਡ ਉਪਰ ਪੈਂਦੀ ਬੈਂਕ ਵਿਚੋਂ ਲੱਖਾਂ ਦੀ ਨਗਦੀ ਲੁੱਟ ਲਈ ਹੈ। ਇਸ ਦੌਰਾਨ ਜਦੋਂ ਇਕ ਵਿਅਕਤੀ ਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸਨੂੰ ਜ਼ਖਮੀ ਕਰਕੇ ਮੌਕੇ ਤੋਂ ਰਫੂ ਚੱਕਰ ਹੋ ਗਏ।

ਪੀੜਤ ਨੇ ਦੱਸਿਆ ਕਿ ਵੱਖ-ਵੱਖ ਫਰਮਾਂ ਤੋਂ ਕਰੀਬ ਸਾਢੇ ਤਿੰਨ ਲੱਖ ਰੁਪਏ ਦੀ ਨਗਦੀ ਲੈ ਕੇ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਆਇਆ ਸੀ ਪਰ ਜਦੋਂ ਬੈਂਕ ਦੇ ਬਾਹਰ ਪੁੱਜਾ ਤਾਂ ਇੱਥੇ ਮੋਟਰਸਾਈਕਲ ‘ਤੇ ਸਵਾਰ ਦੋ ਵਿਅਕਤੀ ਆਏ ਜਿਨ੍ਹਾਂ ਨੇ ਉਸ ਦੇ ਹੱਥ ਵਿਚ ਫੜਿਆ ਨੋਟਾਂ ਵਾਲਾ ਬੈਗ ਖੋਹ ਲਿਆ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪੁੱਜ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!