ਅੱਜ ਮੈਂ ਸੇਵਾ ਮੁਕਤ ਨਹੀਂ ਆਜ਼ਾਦ ਹੋ ਰਿਹਾ ਹਾਂ :  ਈਡੀ ਅਫ਼ਸਰ ਨਰਿੰਜਨ ਸਿੰਘ

ਅੱਜ ਮੈਂ ਸੇਵਾ ਮੁਕਤ ਨਹੀਂ ਆਜ਼ਾਦ ਹੋ ਰਿਹਾ ਹਾਂ :  ਈਡੀ ਅਫ਼ਸਰ ਨਰਿੰਜਨ ਸਿੰਘ

ਜਲੰਧਰ (ਗੁਰਪ੍ਰੀਤ ਡੈਨੀ) ਚਰਚਿਤ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਅਫ਼ਸਰ ਨਰਿੰਜਨ ਸਿੰਘ ਅੱਜ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋ ਰਹੇ ਹਨ। ਨਰਿੰਜਨ ਸਿੰਘ 6000 ਕਰੋੜ ਰੁਪਏ ਦੇ ਇੰਟਰਨੈਸ਼ਨਲ ਡਰੱਗ ਰੈਕੇਟ ਦੀ ਜਾਂਚ ਕਮੇਟੀ ਦਾ ਹਿੱਸਾ ਰਹਿ ਚੁੱਕ ਹਨ। ਨਰਿੰਜਨ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ 500 ਕਰੋੜ ਦੀਆਂ ਪ੍ਰਾਪਰਟੀਆਂ ਅਟੈਚ ਕਰਵਾਈਆਂ ਹਨ। ਨਰਿੰਜਨ ਸਿੰਘ ਨੂੰ ਆਪਣੀ ਨੌਕਰੀ ਦੁਰਾਨ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਕ ਵਾਰ ਤਾਂ ਉਹਨਾਂ ਦੀ ਸਰੁੱਖਿਆ ਘਟਾ ਦਿੱਤੀ ਗਈ ਸੀ। ਫਿਰ ਨਰਿੰਜਨ ਸਿੰਘ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਮੇਰੀ ਜਾਨ ਨੂੰ ਖ਼ਤਰਾ ਹੈ ਮੇਰੇ ਸੁਰੱਖਿਆ ਲਈ ਸਕਿਓਰਿਟੀ ਮੁਹੱਇਆ ਕਰਵਾਈ ਜਾਏ।

ਅੱਜ ਆਪਣੀ ਰਿਟਾਇਰਮੈਂਟ ਉਪਰ ਉਹਨਾਂ ‘ਵਾਇਸ ਆਫ਼ ਪੰਜਾਬ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਮੈਂ ਸੇਵਾ ਮੁਕਤ ਨਹੀਂ ਬਲਕਿ ਆਜ਼ਾਦ ਹੋ ਰਿਹਾ ਹਾਂ, ਜਿਹੋ ਜਿਹੇ ਮਾਹੌਲ ਵਿਚ ਮੈਂ ਕੰਮ ਕੀਤਾ ਹੈ ਉਸਦਾ ਮੈਨੂੰ ਪਤਾ ਹੈ ਜਾਂ ਮਾਲਕ ਨੂੰ। ਉਹਨਾਂ ਕਿਹਾ ਕਿ ਮੈਂ ਆਪਣੇ ਕਰੀਅਰ ਵਿਚ  ਇਮਾਨਦਾਰੀ ਨਾਲ ਜੋ ਕੰਮ ਕੀਤਾ ਉਹ ਸਾਰੇ ਲੋਕ ਜਾਣਦੇ ਹਨ ਤੇ ਜਿੱਥੇ-ਜਿੱਥੇ ਮੈਨੂੰ ਰੋਕਿਆ ਗਿਆ ਉਸਦੀ ਇਕ-ਇਕ ਗੱਲ ਪੰਜਾਬ ਦੀ ਜਨਤਾ ਜਾਣਦੀ ਹੈ। ਉਹਨਾਂ ਕਿਹਾ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਮੇਰੇ ਕੰਮ ਜੀ ਸ਼ਲਾਘਾ ਕੀਤੀ ਹੈ। ਨਰਿੰਜਨ ਸਿੰਘ ਦਾ ਕਹਿਣਾ ਹੈ ਕਿ ਮੇੇਰੇ ਮਨ ਨੂੰ ਪੂਰੀ ਸੰਤੁਸ਼ਟੀ ਹੈ ਕਿ ਮੈਂ ਜਿੰਨੀ ਸਰਕਾਰ ਕੋਲੋਂ ਤਨਖਾਹ ਲਈ ਹੈ ਉਸਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਪ੍ਰਾਪਰਟੀਆਂ ਅਚੈਟ ਕਰਕੇ ਪੰਜਾਬ ਦੇ ਖਜ਼ਾਨੇ ਵਿਚ ਪੈਸਾ ਪੁਆਇਆ ਹੈ। ਉਹਨਾਂ ਕਿਹਾ ਮੈਂ ਆਪਣੀ ਨੌਕਰੀ ਨੂੰ ਆਪਣੇ ਢੰਗ ਨਾਲ ਕੀਤਾ ਹੈ।

ਈਡੀ ਅਫ਼ਸਰ ਨਰਿੰਜਨ ਸਿੰਘ ਵਲੋਂ ਆਜ਼ਾਦ ਸ਼ਬਦ ਵਰਤਣ ਦੇ ਵੱਡੇ ਮਾਇਨੇ ਹਨ। ਕਿਉਂਕਿ ਭੋਲਾ ਡਰੱਗ ਰੈਕੇਟ ਦੀ ਜਾਂਚ ਕਰਦੇ ਇਕ ਵਾਰ ਨਰਿੰਜਨ ਸਿੰਘ ਆਪਣੀ ਰਿਟਾਇਰਮੈਂਟ ਤੋਂ ਢਾਈ ਸਾਲ ਪਹਿਲਾਂ ਅਸਤੀਫਾ ਵੀ ਦੇ ਚੁੱਕੇ ਹਨ ਕਿਉਂਕਿ ਉਸ ਵੇਲੇ ਸੂਤਰਾਂ ਤੋਂ ਇਹ ਖਬਰਾਂ ਵੀ ਸਾਹਮਣੇ ਆ ਰਹੀਆਂ ਸਨ ਕਿ ਉਹਨਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਸੀ।

error: Content is protected !!