ਚੀਨ ਨੇ ਬਦਲੀ ਪਾਲਿਸੀ, ਹੁਣ ਹਰੇਕ ਕਪਲ ਤਿੰਨ ਬੱਚੇ ਪੈਦਾ ਕਰ ਸਕੇਗਾ

ਚੀਨ ਨੇ ਬਦਲੀ ਪਾਲਿਸੀ, ਹੁਣ ਹਰੇਕ ਕਪਲ ਤਿੰਨ ਬੱਚੇ ਪੈਦਾ ਕਰ ਸਕੇਗਾ

ਨਵੀਂ ਦਿੱਲੀ (ਵੀਓਪੀ ਬਿਊਰੋ) ਬੁੱਢੀ ਹੁੰਦੀ ਜਾ ਰਹੀ ਆਬਾਦੀ ਤੇ ਜਨਸੰਖਿਆ ਦਾ ਹੌਲੀ-ਹੌਲੀ ਵੱਧਣ ਦੀ ਚਿੰਤਾਂ ਕਰਕੇ ਚੀਨ ਨੇ ਵੱਡਾ ਫੈਸਲਾ ਲਿਆ ਹੈ। ਹੁਣ ਚੀਨੀ ਸਰਕਾਰ ਨੇ ਪਰਿਵਾਰ ਯੋਜਨਾ ਦੇ ਨਿਯਮਾਂ ਵਿਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਸੋਮਵਾਰ ਨੂੰ ਲਏ ਗਏ ਫੈਸਲੇ ਦੇ ਮੁਤਾਬਿਕ ਹੁਣ ਚੀਨ ਨੇ ਕਿਸੇ ਵੀ ਕਪਲ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪਹਿਲਾਂ ਚੀਨ ਵਿਚ ਸਿਰਫ਼ ਦੋ ਬੱਚੇ ਪੈਦਾ ਕਰਨ ਦੀ ਆਗਿਆ ਸੀ।

ਹਾਲ ਵਿਚ ਚੀਨ ਦੇ ਜਨਸੰਖਿਆ ਦੇ ਅੰਕੜੇ ਸਾਹਮਣੇ ਆਏ ਹਨ, ਜਿਸ ਵਿਚ ਇਹ ਪਾਇਆ ਗਿਆ ਕਿ ਚੀਨ ਦੀ ਜ਼ਿਆਦਾਤਰ ਆਬਾਦੀ ਦਾ ਵੱਡਾ ਤਬਕਾ ਤੇਜ਼ੀ ਨਾਲ ਬੁੱਢਾ ਹੋ ਰਿਹਾ ਹੈ ਤੇ ਨੌਜਵਾਨਾਂ ਦੀ ਸੰਖਿਆ ਘੱਟਦੀ ਜਾ ਰਹੀ ਹੈ।

ਚੀਨੀ ਮੀਡੀਆ ਦੇ ਮੁਤਾਬਿਕ ਨਵੀਂ ਪਾਲਿਸੀ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿੰਨਪਿੰਗ ਦੀ ਮੰਜ਼ੂਰੀ ਮਿਲ ਗਈ ਹੈ। ਹੁਣ ਹਰੇਕ ਕਪਲ ਤਿੰਨ ਬੱਚੇ ਪੈਦਾ ਕਰ ਸਕਦਾ ਹੈ।

error: Content is protected !!