ਪਹਿਲਾਂ ਲੁੱਟਿਆ ਪੈਟਰੋਲ ਪੰਪ ਤੇ ਹੁਣ ਜਲੰਧਰ ਸ਼ਹਿਰ ‘ਚੋਂ ਲੁੱਟੀ ਇਨੋਵਾ ਕਾਰ

ਪਹਿਲਾਂ ਲੁੱਟਿਆ ਪੈਟਰੋਲ ਪੰਪ ਤੇ ਹੁਣ ਜਲੰਧਰ ਸ਼ਹਿਰ ‘ਚੋਂ ਲੁੱਟੀ ਇਨੋਵਾ ਕਾਰ

ਜਲੰਧਰ(ਵੀਓਪੀ ਬਿਊਰੋ) – ਜ਼ਿਲ੍ਹੇ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ। ਕੁਝ ਦੇਰ ਪਹਿਲਾਂ ਫਿਲੌਰ ਦੇ ਨੇੜੇ ਲੁਟੇਰਿਆਂ ਨੇ ਪੈਟਰੋਲ ਪੰਪ ਤੋਂ ਨਗਦੀ ਲੁੱਟ ਲਈ ਤੇ ਹੁਣ ਸ਼ਹਿਰ ਦੇ ਪੌਰਸ਼ ਏਰਿਆਂ ਵਿਚੋਂ ਇਕ ਇਨੋਵਾ ਕਾਰ ਲੁੱਟਣ ਦੀ ਖਬਰ ਹੈ। ਸ਼ਹਿਰ ਦੇ ਥਾਣਾ ਡਿਵੀਜ਼ਨ ਨੰਬਰ 6 ਦੇ ਅੰਦਰ ਆਉਂਦੇ ਕੂਲ ਰੋਡ ’ਤੇ ਸੋਮਵਾਰ ਦੁਪਹਿਰ ਨੂੰ ਹਥਿਆਰਬੰਦ ਬਦਮਾਸ਼ਾਂ ਨੇ ਇਕ ਇਨੋਵਾ ਕਾਰ ਲੁੱਟ ਲਈ। ਇਸ ਦੌਰਾਨ ਗੱਡੀ ’ਚ ਸਵਾਰ ਬਜ਼ੁਰਗ ਮਹਿਲਾ ਨੂੰ ਵੀ ਬਦਮਾਸ਼ ਆਪਣੇ ਨਾਲ ਲੈ ਗਏ ਤੇ ਕੁਝ ਦੂਰ ਅੱਗੇ ਜਾਣ ’ਤੇ ਪੀਪੀਆਰ ਮਾਲ ਦੇ ਕੋਲ ਸੁੱਟ ਕੇ ਫਰਾਰ ਹੋ ਗਏ। ਘਟਨਾ ਦੇ ਸਮੇਂ ਡਰਾਈਵਰ ਸੜਕ ਕੰਢੇ ਗੱਡੀ ਖੜ੍ਹੀ ਕਰ ਕੇ ਕਿਸੇ ਕੰਮ ਤੋਂ ਗਿਆ ਸੀ। ਗੱਡੀ ’ਚ ਸਿਰਫ ਬਜ਼ੁਰਗ ਔਰਤ ਮੌਜੂਦ ਸੀ।

error: Content is protected !!