ਕਾਲੇ ਕਾਨੂੰਨਾਂ ਦੇ ਨੁਕਸਾਨਾਂ ਬਾਰੇ ਕੀਤੀਆਂ ਵਿਚਾਰਾਂ

ਕਾਲੇ ਕਾਨੂੰਨਾਂ ਦੇ ਨੁਕਸਾਨਾਂ ਬਾਰੇ ਕੀਤੀਆਂ ਵਿਚਾਰਾਂ

ਰੂਪਨਗਰ( ਸੁਸ਼ਮਾ ਮੋਦਗਿੱਲ) – ਕਿਰਤੀ ਕਿਸਾਨ ਮੋਰਚਾ ਰੋਪੜ ਵਲੋਂ ਕੁਲਵੰਤ ਸਿੰਘ ਸੈਣੀ ਦੀ ਅਗਵਾਈ ਵਿੱਚ ਬਲਾਕ ਚਮਕੌਰ ਸਾਹਿਬ ਦੇ ਪਿੰਡ ਗੋਸਲਾਂ, ਦੁਲਚੀ ਮਾਜਰਾ ਅਤੇ ਮੁਗਲਮਾਜਰੀ ਵਿਖੇ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਸੰਬੰਧੀ ਅਤੇ ਕਾਲੇ ਕਾਨੂੰਨਾਂ ਦਾ ਆਮ ਲੋਕਾਂ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਮੀਟਿੰਗਾਂ ਕੀਤੀਆਂ ਗਈਆਂ । ਕਿਰਤੀ ਕਿਸਾਨ ਮੋਰਚਾ ਦੇ ਆਗੂ ਜਗਮਨਦੀਪ ਸਿੰਘ ਪੜ੍ਹੀ ਨੇ ਕਾਲੇ ਕਨੂੰਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਦਿੱਲੀ ਅੰਦੋਲਨ ਵਿੱਚ ਜਾਣ ਲਈ ਪ੍ਰੇਰਿਤ ਕੀਤਾ।

ਕੁਲਵੰਤ ਸਿੰਘ ਸੈਣੀ ਨੇ ਦੱਸਿਆ ਕਿਰਤੀ ਕਿਸਾਨ ਮੋਰਚਾ ਰੋਪੜ ਵਲੋਂ ਕੁੰਡਲੀ ਬਾਰਡਰ ਤੇ ਕੇ.ਐਫ.ਸੀ. ਦੇ ਨੇੜੇ ਰੋਪੜ ਜਿਲ੍ਹੇ ਦੇ ਕਿਸਾਨਾਂ ਲਈ ਰਹਿਣ ਲਈ ਇੱਕ ਵੱਡੀ ਛੰਨ ਬਣਾਈ ਗਈ ਹੈ ਅਤੇ ਹਰ ਹਫ਼ਤੇ ਬੱਸ ਭੇਜੀ ਜਾ ਰਹੀ ਹੈ, ਜੋ ਸੰਗਤਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਆਗੂਆਂ ਨੇ ਪਿੰਡ ਵਾਸੀਆਂ ਨੂੰ ਪਿੰਡ ਪੱਧਰੀ ਕਮੇਟੀਆਂ ਬਣਾਉਣ ਪ੍ਰੇਰਿਤ ਕੀਤਾ। ਸਾਰੇ ਪਿੰਡਾਂ ਦੇ ਕਿਸਾਨਾਂ ਨੇ ਆਗੂਆਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਪਿੰਡਾਂ ਦੀਆਂ ਵਾਸੀਆਂ ਕਮੇਟੀਆਂ ਬਣਾ ਕੇ ਜਥੇ ਬਣਾ ਕੇ ਦਿੱਲੀ ਭੇਜੇ ਜਾਣਗੇ। ਇਸ ਮੌਕੇ ਗੁਰਪ੍ਰੀਤ ਸਿੰਘ ਕੰਗ ਦੁਲਚੀ ਮਾਜਰਾ, ਗੁਰਵਿੰਦਰ ਸਿੰਘ ਸੀਹੋੰਮਾਜਰਾ, ਜੁਝਾਰ ਸਿੰਘ, ਹਰਵਿੰਦਰ ਸਿੰਘ , ਜੁਝਾਰ ਸਿੰਘ, ਕਮਲ ਸਿੰਘ , ਚੰਨੀ ਗੋਸਲਾਂ, ਗੁਰਦੀਪ ਸਿੰਘ ਨੰਬਰਦਾਰ ਅਤੇ ਬਹੁਤ ਸਾਰੇ ਕਿਸਾਨ ਮੌਜੂਦ ਸਨ।

error: Content is protected !!