Skip to content
Friday, December 20, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
June
2
ਸਿੱਖ ਤਾਲਮੇਲ ਕਮੇਟੀ ਨੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਬੁਰਜ ਜਵਾਹਰ ਸਿੰਘ ਚੌਂਕ ‘ਚ ਫਾਹੇ ਟੰਗਣ ਦੀ ਕੀਤੀ ਮੰਗ
jalandhar
Politics
Punjab
ਸਿੱਖ ਤਾਲਮੇਲ ਕਮੇਟੀ ਨੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਬੁਰਜ ਜਵਾਹਰ ਸਿੰਘ ਚੌਂਕ ‘ਚ ਫਾਹੇ ਟੰਗਣ ਦੀ ਕੀਤੀ ਮੰਗ
June 2, 2021
Voice of Punjab
ਸਿੱਖ ਤਾਲਮੇਲ ਕਮੇਟੀ ਨੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਬੁਰਜ ਜਵਾਹਰ ਸਿੰਘ ਚੌਂਕ ‘ਚ ਫਾਹੇ ਟੰਗਣ ਦੀ ਕੀਤੀ ਮੰਗ
ਜਲੰਧਰ(ਰਾਜੂ ਗੁਪਤਾ) – ਬਰਗਾੜੀ ਕਾਂਡ ਦੇ ਮਾਮਲੇ ਵਿਚ ਇਕ ਨਵਾਂ ਖੁਲਾਸਾ ਹੋਇਆ ਹੈ। ਆਈਜੀ ਪਰਮਾਰ ਦੀ ਅਗਵਾਈ ਵਾਲੀ ਜਾਂਚ ਕਮੇਟੀ ਨੇ ਵੱਡੇ ਖੁਲਾਸੇ ਕੀਤੇ ਹਨ। ਕਮੇਟੀ ਨੇ ਕਿਹਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਡੇਰਾ ਸੱਚਾ ਸੌਦੇ ਦੇ ਮੁਖੀ ਰਾਮ ਰਹੀਮ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਕੀਤੀ ਗਈ ਸੀ। ਹੁਣ ਸਾਰੇ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਗਏ ਹਨ। ਇਹਨਾਂ ਲੋਕਾਂ ਨੇ ਗੁਰੂ ਦੇ ਪਵਿੱਤਰ ਅੰਗਾਂ ਨੂੰ ਗਲੀਆਂ ਵਿੱਚ ਅੰਗ ਖਿਲਾਰਨ ਤੋਂ ਬਾਅਦ ਸ਼ਰੇਆਮ ਪੋਸਟਰ ਵੀ ਲਾਏ ਸਨ ਕਿ ਅਸੀਂ ਤੁਹਾਡੇ ਗੁਰੂ ਦੇ ਅੰਗ ਪਾੜੇ ਹਨ। ਇਸ ਮਸਲੇ ਬਾਰੇ ਅੱਜ ਸਿੱਖ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ ਤੇ ਉਸ ਵਿਚ ਮੁਲਜ਼ਮਾਂ ਨੂੰ ਬੁਰਜ ਜਵਾਹਰ ਸਿੰਘ ਦੇ ਚੌਂਕ ਵਿਚ ਫਾਹੇ ਟੰਗਣ ਵਰਗੀਆਂ ਗੱਲਾਂ ਹੋਈਆਂ। ਸਿੱਖ ਤਾਲਮੇਲ ਕਮੇਟੀ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਆਉਣ ਵਾਲੀਆਂ ਨਸਲਾਂ ਨੂੰ ਵੀ ਯਾਦ ਰਹੇਗਾ ਕਿ ਸਾਡੇ ਗੁਰੂ ਨਾਲ ਗੈਰ ਲੋਕਾਂ ਨੇ ਕੀ-ਕੀ ਕੀਤਾ ਹੈ।
ਮੀਟਿੰਗ ਵਿਚ ਸ਼ਾਮਲ ਇਹ ਵੀ ਮੰਗ ਉੱਠੀ ਕਿ ਜਿੰਨਾ ਚਿਰ ਅਦਾਲਤ ਫ਼ੈਸਲਾ ਨਹੀਂ ਦਿੰਦੀ ਇਨ੍ਹਾਂ ਮੁਲਜ਼ਮਾਂ ਉੱਤੇ UAPA ਕਨੂੰਨ ਲਾਇਆ ਜਾਵੇ ਤਾਂ ਕਿ ਇਹ ਲੋਕ ਜ਼ਮਾਨਤਾਂ ਨਾ ਕਰਵਾ ਸਕਣ ਉਕਤ ਲੀਡਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਹੁਣ ਇਨਸਾਫ਼ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਨਾ ਕੀਤੀ ਜਾਵੇ ਤਾਂ ਕਿ ਸਿੱਖ ਹਿਰਦੇ ਸ਼ਾਂਤ ਹੋ ਸਕਣ।
ਇਸ ਮੌਕੇ ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ ਵਿੱਕੀ ਖਾਲਸਾ, ਸਨੀ ਰਠੌੜ, ਗੁਰਵਿੰਦਰ ਸਿੰਘ ਸਿੱਧੂ ,ਗੁਰਜੀਤ ਸਿੰਘ ਸਿੱਧੂ, ਗੁਰਜੀਤ ਸਿੰਘ ਸਤਨਾਮੀਆ, ਹਰਪ੍ਰੀਤ ਸਿੰਘ ਰੋਬਿਨ, ਅਰਵਿੰਦਰਪਾਲ ਸਿੰਘ ਬਬਲੂ, ਪ੍ਰਭਜੋਤ ਸਿੰਘ ਖਾਲਸਾ, ਮਨਮਿੰਦਰ ਸਿੰਘ ਭਾਟੀਆ, ਹਰਪ੍ਰੀਤ ਸਿੰਘ ਸੋਨੂੰ, ਗੁਰਦੀਪ ਸਿੰਘ ਲੱਕੀ, ਤਜਿੰਦਰ ਸਿੰਘ ਸੰਤਨਗਰ, ਲਖਵੀਰ ਸਿੰਘ ਲੱਕੀ, ਅਮਨਦੀਪ ਸਿੰਘ ਬੱਗਾ ਆਦਿ ਹਾਜ਼ਰ ਸਨ |
Post navigation
ਮਲੇਰਕੋਟਲਾ 192 ਪਿੰਡਾਂ ਵਾਲਾ ਬਣਿਆ ਜ਼ਿਲ੍ਹਾ, ਅੱਜ ਦੀ ਕੈਬਨਿਟ ‘ਚ ਕੈਪਟਨ ਨੇ ਲਾਈ ਮੋਹਰ
ਸਿਆਸੀ ਲੋਕਾਂ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਹੋ ਕੇ ਪ੍ਰਬੰਧਕ ਕਮੇਟੀਆਂ ਤੇ ਗ੍ਰੰਥੀ ਸਿੰਘ ਸੇਵਾ ਨਿਭਾਉਣ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us