ਸਿਆਸੀ ਲੋਕਾਂ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਹੋ ਕੇ ਪ੍ਰਬੰਧਕ ਕਮੇਟੀਆਂ ਤੇ ਗ੍ਰੰਥੀ ਸਿੰਘ ਸੇਵਾ ਨਿਭਾਉਣ

ਸਿਆਸੀ ਲੋਕਾਂ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਹੋ ਕੇ ਪ੍ਰਬੰਧਕ ਕਮੇਟੀਆਂ ਤੇ ਗ੍ਰੰਥੀ ਸਿੰਘ ਸੇਵਾ ਨਿਭਾਉਣ

ਜਲੰਧਰ (ਰਾਜੂ ਗੁਪਤਾ) – ਚੋਣਾਂ ਸਮੇਂ ਰਾਜਨੀਤੀ ਕਰਨ ਅਤੇ ਜਾਤ-ਪਾਤ ਦੇ ਨਾਮ ਉੱਤੇ ਪਾੜ ਪਾਉਣ ਲਈ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।ਇਸ ਸੰਬੰਧੀ ਸਿੰਘ ਸਭਾਵਾਂ ਜਲੰਧਰ ਦੇ ਨੁਮਾਇੰਦਿਆਂ ਜਗਜੀਤ ਸਿੰਘ ਖ਼ਾਲਸਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਹਰਜੋਤ ਸਿੰਘ ਲੱਕੀ ਅਤੇ ਗੁਰਮੀਤ ਸਿੰਘ ਬਿੱਟੂ ਨੇ ਮੀਡੀਆ ਰਾਹੀਂ ਸਾਰੇ ਗੁਰੂ ਘਰਾਂ ਦੇ ਪ੍ਰਬੰਧਕਾਂ ਅਤੇ ਗ੍ਰੰਥੀ ਸਿੰਘਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਕਿ ਉਹ ਸਿਆਸੀ ਲੋਕਾਂ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਹੋ ਕੇ ਸੇਵਾ ਨਿਭਾਉਣ।

ਪਿਛਲੇਂ ਦਿਨੀਂ ਪੰਜਾਬ ਭਾਜਪਾ ਦੇ ਬੁਲਾਰੇ ਦੀਵਾਨ ਅਮਿਤ ਅਰੋੜਾ ਵਲੋਂ ਜਲੰਧਰ ਕੈਂਟ ਵਿਚ ਪੈਂਦੇ ਗੁਰੂਦੁਆਰਾ ਸਿੰਘ ਸਭਾ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਸੀ ਪਰ ਸਵੇਰੇ ਅਖ਼ਬਾਰ ਵਿਚ ਮੋਦੀ ਦੀ ਲੰਮੀ ਉਮਰ ਲਈ ਅਰਦਾਸ ਕਰਵਾਉਣ ਦੀ ਖ਼ਬਰ ਛਪਾ ਦਿੱਤੀ। ਉਸ ਤੋਂ ਬਾਅਦ ਪ੍ਰਬੰਧਕ ਕਮੇਟੀ ਨੇ ਐਕਸ਼ਨ ਲਿਆ ਸੀ ਕਿ ਸਾਡੇ ਗ੍ਰੰਥੀ ਸਿੰਘ ਵਲੋਂ ਅਜਿਹੀ ਕੋਈ ਅਰਦਾਸ ਨਹੀਂ ਸੀ ਕੀਤੀ ਜਿਸ ਵਿਚ ਕਿਸੇ ਨਿੱਜੀ ਬੰਦੇ ਦਾ ਨਾਂ ਸ਼ਾਮਲ ਹੋਵੇ।

ਨੁਮਾਇੰਦਿਆਂ ਨੇ ਰਾਜਨੀਤੀ ਚਮਕਾਉਣ ਵਾਲੇ ਇਨ੍ਹਾਂ ਨੇਤਾਵਾਂ ਨੂੰ ਆਗਾਹ ਕੀਤਾ ਕਿ ਉਹ ਆਪਣੀ ਰਾਜਨੀਤਿਕ ਚੌਧਰ ਲਈ ਧਾਰਮਿਕ ਸਥਾਨਾਂ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਨਾ ਕਰਨ ਨਹੀਂ ਤਾਂ ਖੁੱਲ੍ਹੇਆਮ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕੱਲ੍ਹ ਜਲੰਧਰ ਕੈਂਟ ਗੁਰੂ ਘਰ ‘ਚ ਅਰਦਾਸ ਦੇ ਨਾਮ ‘ਤੇ ਝੂਠੇ ਪ੍ਰਚਾਰ ਦੀ ਸਖ਼ਤ ਸ਼ਬਦਾ ‘ਚ ਨਿਖੇਧੀ ਕੀਤੀ ਅਤੇ ਅੱਗੇ ਵਾਸਤੇ ਇਸ ਤਰ੍ਹਾਂ ਕਰਨ ਤੋਂ ਵਰਜਿਆ।

ਇਸ ਮੌੌਕੇ ਜਗਜੀਤ ਸਿੰਘ ਖਾਲਸਾ, ਛਣਬੀਰ ਸਿੰਘ, ਗੁਰਮੀਤ ਸਿੰਘ ਬਿੱਟੂ, ਹਰਜੋਤ ਸਿੰਘ ਲੱਕੀ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਬਖਸ਼ ਸਿੰਘ ਜੁਨੇਜਾ, ਸਰਬਜੀਤ ਸਿੰਘ ਰਾਜਪਾਲ, ਦਲਜੀਤ ਸਿੰਘ ਕ੍ਰਿਸਟਲ,ਜਗਦੇਵ ਸਿੰਘ ਜੱਗੀ, ਭੁਪਿੰਦਰਪਾਲ ਸਿੰਘ ਖਾਲਸਾ, ਕੁਲਜੀਤ ਸਿੰਘ ਚਾਵਲਾ,ਰਣਜੀਤ ਸਿੰਘ ਮਾਡਲ ਹਾਊਸ, ਸਤਪਾਲ ਸਿੰਘ ਸਿਦਕੀ,ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਤੇਜਿੰਦਰ ਸਿੰਘ ਪ੍ਰਦੇਸੀ, ਚਰਨਜੀਤ ਸਿੰਘ ਚੱਢਾ, ਸੁਖਮਿੰਦਰ ਸਿੰਘ ਰਾਜਪਾਲ, ਕੰਵਲਜੀਤ ਸਿੰਘ ਟੋਨੀ, ਦਵਿੰਦਰ ਸਿੰਘ ਰਹੇਜਾ, ਦਵਿੰਦਰ ਸਿੰਘ ਰਿਆਤ,ਰਣਜੀਤ ਸਿੰਘ ਗੋਲਡੀ, ਗੁਰਿੰਦਰ ਸਿੰਘ ਮਝੈਲ,ਮਨਦੀਪ ਸਿੰਘ ਬੱਲੂ ਨਿਰਮਲ ਸਿੰਘ ਬੇਦੀ, ਜਸਵਿੰਦਰ ਸਿੰਘ ਬਸ਼ੀਰਪੁਰਾ,ਆਦਿ ਸ਼ਾਮਿਲ ਸਨ।

Leave a Reply

Your email address will not be published. Required fields are marked *

error: Content is protected !!