ਇੰਨੋਸੈਂਟ ਹਾਰਟਸ ਵਿੱਚ ਬੌਰੀ ਮੈਮੋਰੀਅਲ ਟਰੱਸਟ ਦੁਆਰਾ ਮਾਈਂਡ ਫੁੱਲਨੈੱਸ ਐਂਡ ਵੈੱਲ ਬੀਇੰਗ ਇਨ ਦਾ ਨਿਊ ਨਾਰਮਲ’ ਵਿਸ਼ੇ ‘ਤੇ ਵੈਬੀਨਾਰ ਕਰਵਾਇਆ

ਇੰਨੋਸੈਂਟ ਹਾਰਟਸ ਵਿੱਚ ਬੌਰੀ ਮੈਮੋਰੀਅਲ ਟਰੱਸਟ ਦੁਆਰਾ ਮਾਈਂਡ ਫੁੱਲਨੈੱਸ ਐਂਡ ਵੈੱਲ ਬੀਇੰਗ ਇਨ ਦਾ ਨਿਊ ਨਾਰਮਲ’ ਵਿਸ਼ੇ ‘ਤੇ ਵੈਬੀਨਾਰ ਕਰਵਾਇਆ

ਜਲੰਧਰ (ਰਾਜੂ ਗੁਪਤਾ) – ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੁਆਰਾ ਮਹਾਂਮਾਰੀ ਕੇ ਦੌਰਾਨ ਬੱਚਿਆਂ ਵਿੱਚ ਵੱਧ ਰਹੀ ਸਰੀਰਕ ਅਸਮਰਥਾ ਅਤੇ ਮਾਨਸਿਕ ਤਣਾਅ ਨੂੰ ਦੂਰ ਕਰਨ ਦੇ ਲਈ ਵੈਬੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦਾ ਵਿਸ਼ਾ ਸੀ- ‘ਮਾਈਂਡ ਫੁੱਲਨੈੱਸ ਐਂਡ ਵੈੱਲ ਬੀਇੰਗ ਇਨ ਦਾ ਨਿਊ ਨਾਰਮਲ’। ਇਸ ਵੈਬੀਨਾਰ ਵਿੱਚ ਲੁਧਿਆਣਾ ਤੋਂ ਪ੍ਰਸਿੱਧ ਨਿਊਟ੍ਰੀਸ਼ੀਨਿਸਟ ਅਤੇ ਲਾਈਫ ਸਟਾਈਲ ਕੋਚ ਅਨਵਿਤਾ ਚਟਵਾਲ, ਜਲੰਧਰ ਤੋਂ ਡਾਕਟਰ ਨੂਪੁਰ ਸੂਦ ਐੱਮਬੀਬੀਐੱਸ ਐੱਮਡੀ ਪੇਡਿਆਟ੍ਰਿਕਸ ਇੰਨੋਸੈਂਟ ਹਾਰਟਸ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਪ੍ਰਸਿਧ ਸਾਇਕੋਲੋਜਿਸਟ ਅਤੇ ਮਾਸਟਰ ਟਰੇਨਰ ਹਿਮਾਨੀ ਸਿੰਘ ਮਿੱਤਲ ਨੂੰ ਸਪੀਕਰ ਦੇ ਤੌਰ ਉਤੇ ਸੱਦਾ ਦਿੱਤਾ ਗਿਆ।

ਮਾਡਰੇਟਰ ਦੀ ਭੂਮਿਕਾ ਕਲਚਰਲ ਹੈੱਡ, ਮੋਟੀਵੇਸ਼ਨਲ ਸਪੀਕਰ, ਹੌਲਿਸਟਿਕ ਹੀਲਰ ਆਫ ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਿਊਸ਼ਨ ਤੋਂ ਸ਼ਰਮੀਲਾ ਨਾਕਰਾ ਨੇ ਨਿਭਾਈ। ਸੱਦੇ ਹੋਏ ਵਕਤਾਵਾਂ ਨੇ ਵਰਤਮਾਨ ਸਮੇਂ ਵਿੱਚ ਬੱਚਿਆਂ ਦੇ ਲਈ ਮਾਤਾ-ਪਿਤਾ ਦੇ ਮਨ ਵਿੱਚ ਚੱਲ ਰਹੀਆਂ ਮਨਸ਼ਾਵਾਂ ਦਾ ਨਿਵਾਰਣ ਕੀਤਾ। ਡਾਕਟਰ ਨੂਪੁਰ ਸੂਦ ਨੇ ਦੱਸਿਆ ਕਿ ਅੱਜ-ਕੱਲ੍ਹ ਬੱਚਿਆਂ ਦੀ ਇਮਿਊਨਿਟੀ ਨੂੰ ਕਿਸ ਤਰ੍ਹਾਂ ਵਧਾਇਆ ਜਾ ਸਕੇ, ਉਨ੍ਹਾਂ ਦੀਆਂ ਹਾਈਪਰ ਐਕਟੀਵਿਟੀਜ਼, ਮੋਟਾਪਾ ਅਤੇ ਮਹਾਂਮਾਰੀ ਦੀ ਤੀਸਰੀ ਲਹਿਰ ਤੋਂ ਬੱਚਿਆਂ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕੇ, ਨੂੰ ਲੈ ਕੇ ਮਾਤਾ-ਪਿਤਾ ਚਿੰਤਿਤ ਹਨ। ਡਾਇਟੀਸ਼ੀਅਨ ਅਨਵਿਤਾ ਚਟਵਾਲ ਨੇ ਮਾਤਾ-ਪਿਤਾ ਨੂੰ ਸਮਝਾਇਆ ਕਿ ਕਾਫ਼ੀ ਹੱਦ ਤੱਕ ਬੱਚਿਆਂ ਦੇ ਖਾਣ-ਪੀਣ ਦਾ ਅਸਰ ਉਨ੍ਹਾਂ ਦੇ ਮਾਨਸਿਕ ਅਤੇ ਸਰੀਰਕ ਬਦਲਾਅ ਉੱਤੇ ਪੈਂਦਾ ਹੈ। ਇਸ ਲਈ ਉਨ੍ਹਾਂ ਨੂੰ ਆਪਣੇ ਪ੍ਰਤੀ ਦਿਨ ਦੇ ਭੋਜਨ ਵਿੱਚ ਕੁਝ ਖਾਧ ਪਦਾਰਥਾਂ ਨੂੰ ਸ਼ਾਮਿਲ ਕਰਨਾ ਬਹੁਤ ਜ਼ਰੂਰੀ ਹੈ।

ਮਨੋਵਿਗਿਆਨੀ ਹਿਮਾਨੀ ਮਿੱਤਲ ਨੇ ਦੱਸਿਆ ਕਿ ਬੱਚਿਆਂ ਦੇ ਮਾਨਸਿਕ ਤਣਾਅ ਨੂੰ ਘੱਟ ਕਰਨ ਦੇ ਲਈ, ਉਨ੍ਹਾਂ ਦੀ ਇਮਿਊਨਿਟੀ ਨੂੰ ਵਧਾਉਣ ਦੇ ਲਈ ਤੇ ਉਨ੍ਹਾਂ ਦੇ ਸੁਭਾਅ ਵਿੱਚ ਆ ਰਹੇ ਬਦਲਾਵਾਂ ਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਖਾਣ ਵਿੱਚ ਸੰਤੁਲਨ ਬਣਾਉਣ ਦੇ ਨਾਲ-ਨਾਲ ਘਰ ਦੇ ਵਾਤਾਵਰਣ ਨੂੰ ਵੀ ਖੁਸ਼ਨੁਮਾ ਅਤੇ ਸਕਾਰਾਤਮਕ ਬਣਾਉਣ। ਬੱਚਿਆਂ ਦੇ ਨਾਲ ਵਕਤ ਜ਼ਰੂਰ ਬਿਤਾਉਣ, ਅਜਿਹਾ ਕਰਨ ਨਾਲ ਹੀ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕਦਾ ਹੈ। ਸੱਦੇ ਹੋਏ ਮਹਿਮਾਨਾਂ ਨੇ ਮਾਤਾ-ਪਿਤਾ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਜੁਆਬ ਦਿੱਤੇ। ਵੈਬੀਨਾਰ ਦੇ ਅੰਤ ਵਿੱਚ ਸ਼ਰਮੀਲਾ ਨਾਕਰਾ ਨੇ ਸਾਰੇ ਮਾਤਾ-ਪਿਤਾ ਅਤੇ ਸੱਦੇ ਹੋਏ ਸਪੀਕਰਸ ਦਾ ਧੰਨਵਾਦ ਕੀਤਾ।

error: Content is protected !!