ਕੋਰੋਨਾ ਪੀੜਤ ਰਾਮ ਰਹੀਮ ਦੇ ਕਮਰੇ ‘ਚ ਰੋਜ਼ ਜਾਇਆ ਕਰੇਗੀ ਹਨਪ੍ਰੀਤ, ਸੇਵਾਦਾਰ ਦਾ ਬਣਿਆ ਕਾਰਡ
ਰੋਹਤਕ (ਵੀਓਪੀ ਬਿਊਰੋ) – ਰੇਪ ਕੇਸ ਵਿਚ 20 ਸਾਲ ਦੀ ਜੇਲ੍ਹ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਕੋਰੋਨਾ ਹੋ ਗਿਆ ਹੈ। ਰਾਮ ਰਹੀਮ ਨੂੰ ਮੇਦਾਂਤਾ ਹਸਪਤਾਲ ਵਿਟਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਰਾਮ ਰਹੀਮ ਦੀ ਸਿਹਤ ਬਾਰੇ ਜਾਣਕਾਰੀ ਮਿਲਣ ‘ਤੇ ਉਸ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਉਸ ਨੂੰ ਮਿਲਣ ਲਈ ਮੇਦਾਂਤਾ ਹਸਪਤਾਲ ਪਹੁੰਚੀ। ਰਾਮ ਰਹੀਮ ਨੂੰ ਮੇਦਾਂਤ ਦੀ 9 ਵੀਂ ਮੰਜ਼ਲ ‘ਤੇ 4643 ਕਮਰੇ ਵਿਚ ਰੱਖਿਆ ਗਿਆ ਹੈ।
ਹਨੀਪ੍ਰੀਤ ਨੇ ਆਪਣਾ ਕਾਰਡ ਰਾਮ ਰਹੀਮ ਦੀ ਸੇਵਾਦਾਰ ਵਜੋਂ ਬਣਾਇਆ ਹੈ। ਹਨੀਪ੍ਰੀਤ ਉਸ ਨੂੰ ਮਿਲਣ ਲਈ ਹਰ ਰੋਜ਼ ਰਾਮ ਰਹੀਮ ਦੇ ਕਮਰੇ ਵਿਚ ਜਾ ਸਕਦੀ ਹੈ। ਹਨੀਪ੍ਰੀਤ ਨੂੰ 15 ਜੂਨ ਤੱਕ ਰਾਮ ਰਹੀਮ ਦੀ ਦੇਖਭਾਲ ਲਈ ਇਕ ਸੇਵਾਦਾਰ ਦਾ ਕਾਰਡ ਦਿੱਤਾ ਗਿਆ ਹੈ। ਜੇ ਸੂਤਰਾਂ ਦੀ ਮੰਨੀਏ ਤਾਂ, ਰਾਮ ਰਹੀਮ ਦਵਾਈਆਂ ਲੈਣ ਅਤੇ ਟੈਸਟ ਕਰਵਾਉਣ ਤੋਂ ਵੀ ਝਿਜਕ ਰਿਹਾ ਹੈ।
ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਇਸ ਤੋਂ ਪਹਿਲਾਂ 3 ਜੂਨ ਨੂੰ ਰਾਮ ਰਹੀਮ ਨੂੰ ਪੇਟ ਵਿੱਚ ਦਰਦ ਦੀ ਸ਼ਿਕਾਇਤ ਹੋਈ ਸੀ। ਵੀਰਵਾਰ ਨੂੰ ਰੋਹਤਕ ਦੇ ਪੀਜੀਆਈ ਹਸਪਤਾਲ ਵਿੱਚ ਡਾਕਟਰੀ ਜਾਂਚ ਕੀਤੀ ਗਈ। ਇਸ ਦੌਰਾਨ, ਰਾਮ ਰਹੀਮ ਨੇ ਪੀਜੀਆਈ ਵਿੱਚ ਕੋਵਿਡ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।