Skip to content
Thursday, December 26, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
June
12
ਅਕਾਲੀ ਦਲ ਤੇ ਬਸਪਾ ਦਾ ਗਠਬੰਧਨ ਕਾਂਸ਼ੀ ਰਾਮ ਦੀ ਰੂਹ ‘ਤੇ ਸੱਟ : ਦਮਨਵੀਰ ਫਿਲੌਰ
jalandhar
Politics
Punjab
ਅਕਾਲੀ ਦਲ ਤੇ ਬਸਪਾ ਦਾ ਗਠਬੰਧਨ ਕਾਂਸ਼ੀ ਰਾਮ ਦੀ ਰੂਹ ‘ਤੇ ਸੱਟ : ਦਮਨਵੀਰ ਫਿਲੌਰ
June 12, 2021
Voice of Punjab
ਅਕਾਲੀ ਦਲ ਤੇ ਬਸਪਾ ਦਾ ਗਠਬੰਧਨ ਕਾਂਸ਼ੀ ਰਾਮ ਦੀ ਰੂਹ ‘ਤੇ ਸੱਟ : ਦਮਨਵੀਰ ਫਿਲੌਰ
ਜਲੰਧਰ/ਫ਼ਿਲੌਰ (ਵੀਓਪੀ ਬਿਊਰੋ) – ਹਮੇਸ਼ਾਂ ਬਾਦਲਾਂ ਉਪਰ ਸਿਆਸੀ ਤੰਜ਼ ਕੱਸਣ ਵਾਲੇ ਸਰਦਾਰ ਦਮਨਵੀਰ ਸਿੰਘ ਫਿਲੌਰ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੀ ਉਮਰ ਦਲਿਤਾਂ ਦੇ ਲੇਖੇ ਲਾਉਣ ਵਾਲੇ ਸਾਹਿਬ ਕਾਂਸ਼ੀ ਰਾਮ ਦੀ ਰੂਹ ਨੂੰ ਅੱਜ ਸੱਟ ਵੱਜੀ ਹੈ। ਇਹ ਗੱਲ਼ ਫਿਲੌਰ ਨੇੇ ਅਕਾਲੀ ਦਲ ਤੇ ਬਸਪਾ ਦੇ ਗੱਠਬੰਧਨ ਉਪਰ ਕਹੀ ਹੈ। ਉਹਨਾਂ ਕਿਹਾ ਕਿ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਚੋਣ ਮਨੋਰਥ ਮੰਨਦਾ ਸੀ ਅੱਜ ਉਸ ਗੁਰੂ ਦੀ ਬੇਅਦਬੀ ਦੇ ਦੋਸ਼ਾਂ ਹੇਠ ਆ ਲੋਕਾਂ ਦੀ ਨਜ਼ਰਾਂ ‘ਚੋਂ ਡਿੱਗੇ ਆਪਣੇ ਅਕਸ ਨੂੰ ਮੁੜ ਖੜ੍ਹਾ ਕਰਨ ਲਈ ਕਾਂਸ਼ੀ ਰਾਮ ਦੇ ਲੋਕਾਂ ਦਾ ਸਾਥ ਲੈ ਰਹੇ ਹਨ, ਇਹਨਾਂ ਬਾਦਲਾਂ ਦੇ ਮੱਥੇ ‘ਤੇ ਬੇਅਦਬੀ ਦਾ ਕਲੰਕ ਹੈ ਇਹ ਕਿੱਥੋਂ ਕਾਸ਼ੀ ਰਾਮ ਦੇ ਪਾਏ ਪੂਰਨਿਆਂ ਉਪਰ ਤੁਰ ਲੈਣਗੇ।
ਉਹਨਾਂ ਨੇ ਬਸਪਾ ਨੂੰ ਕੋਸਦਿਆਂ ਕਿਹਾ ਕਿ ਜਿੰਨੀ ਕਾਸ਼ੀ ਰਾਮ ਦੇ ਲੋਕਾਂ ਦੀ ਵੱਡੀ ਸੰਖਿਆ ਹੈ ਪਰ ਗਠਬੰਧਨ ਵਿਚ ਮਿਲਿਆ ਸੀਟਾਂ ਲੈ ਕੇ ਬਸਪਾ ਨੇ ਬਹੁਜਨ ਸਮਾਜ ਨੂੰ ਇਕ ਵਾਰ ਫਿਰ ਨੀਵਾਂ ਕਰ ਲਿਆ ਹੈ। ਉਨ੍ਹਾਂ ਬਸਪਾ ਦੀ ਲੀਡਰਸ਼ਿਪ ਨੂੰ ਸਾਹਿਬ ਕਾਂਸ਼ੀ ਰਾਮ ਦੀ ਸੋਚ ‘ਤੇ ਚੱਲਦਿਆਂ ਵੱਧ ਸੀਟਾਂ ਤੇ ਬਹੁਜਨ ਸਮਾਜ ਦਾ ਸੀ. ਐਮ. ਬਣਾਉਣ ਦੀ ਨਸੀਅਤ ਦਿੱਤੀ। ਉਨ੍ਹਾਂ ਆਖਿਆ ਬਸਪਾ ਨਾਲ ਸੀਟ ਵੰਡ ਨੂੰ ਲੇ ਕੇ ਕੋਝਾ ਮਜ਼ਾਕ ਸੁਖਬੀਰ ਵਲੋਂ ਕੀਤਾ ਗਿਆ ਹੈ,ਬਸਪਾ ਨੂੰ ਪੂਰਨ ਤੌਰ ਤੇ ਪੰਜਾਬ ਵਿਚੋਂ ਖਤਮ ਕਰਨ ਦੀ ਸੁਖਬੀਰ ਨੇ ਡੂਘੀ ਸਾਜਿਸ਼ ਘੜੀ ਹੈ। ਦੁਆਬੇ ਦੀਆਂ ਜਿਨ੍ਹਾਂ ਸੀਟਾਂ ਉੱਤੇ ਸਭ ਤੋਂ ਵੱਧ ਵੋਟ ਬੈਂਕ ਬਸਪਾ ਦਾ ਸੀ,ਉਹ ਸੀਟਾਂ ਅਕਾਲੀ ਦਲ ਦੇ ਖਾਤੇ ਵਿੱਚ ਲੈ ਕੇ ਉਥੇ ਬਸਪਾ ਦੇ ਵੋਟ ਕਾਡਰ ਨੂੰ ਪੂਰਨ ਤੌਰ ‘ਤੇ ਖ਼ਤਮ ਕਰਨ ਦੀ ਸਾਜਿਸ਼ ਮਿਥੀ ਹੈ।
Post navigation
ਕੈਪਟਨ ਸਾਬ੍ਹ ਦੀ ਨਿਗਰਾਨੀ ‘ਚ ਪੰਜਾਬ ਦਾ ਸੁਧਾਰ ਹੋਇਆ, ਪਰਗਟ ਆਪਣੇ ਮੁਫ਼ਾਦਾ ਲਈ ਕਰ ਰਿਹਾ ਤੇਵਰ ਤਿੱਖੇ – ਰੰਧਾਵਾ ਰਾਣਾ
ਸਿੰਘੂ ਬਾਰਡਰ ‘ਤੇ ਪੁਲਿਸ ਦੇ ਦੋ ਕਰਮੀਆਂ ਦੀ ਹੋਈ ਕੁੱਟਮਾਰ, ਮਾਮਲਾ ਦਰਜ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us