ਅਕਾਲੀ ਦਲ ਤੇ ਬਸਪਾ ਦਾ ਗਠਬੰਧਨ ਕਾਂਸ਼ੀ ਰਾਮ ਦੀ ਰੂਹ ‘ਤੇ ਸੱਟ :  ਦਮਨਵੀਰ ਫਿਲੌਰ

ਅਕਾਲੀ ਦਲ ਤੇ ਬਸਪਾ ਦਾ ਗਠਬੰਧਨ ਕਾਂਸ਼ੀ ਰਾਮ ਦੀ ਰੂਹ ‘ਤੇ ਸੱਟ :  ਦਮਨਵੀਰ ਫਿਲੌਰ

ਜਲੰਧਰ/ਫ਼ਿਲੌਰ (ਵੀਓਪੀ ਬਿਊਰੋ) – ਹਮੇਸ਼ਾਂ ਬਾਦਲਾਂ ਉਪਰ ਸਿਆਸੀ ਤੰਜ਼ ਕੱਸਣ ਵਾਲੇ ਸਰਦਾਰ ਦਮਨਵੀਰ ਸਿੰਘ ਫਿਲੌਰ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੀ ਉਮਰ ਦਲਿਤਾਂ ਦੇ ਲੇਖੇ ਲਾਉਣ ਵਾਲੇ ਸਾਹਿਬ ਕਾਂਸ਼ੀ ਰਾਮ ਦੀ ਰੂਹ ਨੂੰ ਅੱਜ ਸੱਟ ਵੱਜੀ ਹੈ। ਇਹ ਗੱਲ਼ ਫਿਲੌਰ ਨੇੇ ਅਕਾਲੀ ਦਲ ਤੇ ਬਸਪਾ ਦੇ ਗੱਠਬੰਧਨ ਉਪਰ ਕਹੀ ਹੈ। ਉਹਨਾਂ ਕਿਹਾ ਕਿ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਚੋਣ ਮਨੋਰਥ ਮੰਨਦਾ ਸੀ ਅੱਜ ਉਸ ਗੁਰੂ ਦੀ ਬੇਅਦਬੀ ਦੇ ਦੋਸ਼ਾਂ ਹੇਠ ਆ ਲੋਕਾਂ ਦੀ ਨਜ਼ਰਾਂ ‘ਚੋਂ ਡਿੱਗੇ  ਆਪਣੇ ਅਕਸ ਨੂੰ ਮੁੜ ਖੜ੍ਹਾ ਕਰਨ ਲਈ ਕਾਂਸ਼ੀ ਰਾਮ ਦੇ ਲੋਕਾਂ ਦਾ ਸਾਥ ਲੈ ਰਹੇ ਹਨ, ਇਹਨਾਂ ਬਾਦਲਾਂ ਦੇ ਮੱਥੇ ‘ਤੇ ਬੇਅਦਬੀ ਦਾ ਕਲੰਕ ਹੈ ਇਹ ਕਿੱਥੋਂ ਕਾਸ਼ੀ ਰਾਮ ਦੇ ਪਾਏ ਪੂਰਨਿਆਂ ਉਪਰ ਤੁਰ ਲੈਣਗੇ।

ਉਹਨਾਂ ਨੇ ਬਸਪਾ ਨੂੰ ਕੋਸਦਿਆਂ ਕਿਹਾ ਕਿ ਜਿੰਨੀ ਕਾਸ਼ੀ ਰਾਮ ਦੇ ਲੋਕਾਂ ਦੀ ਵੱਡੀ ਸੰਖਿਆ ਹੈ ਪਰ ਗਠਬੰਧਨ ਵਿਚ ਮਿਲਿਆ ਸੀਟਾਂ ਲੈ ਕੇ ਬਸਪਾ ਨੇ ਬਹੁਜਨ ਸਮਾਜ ਨੂੰ ਇਕ ਵਾਰ ਫਿਰ ਨੀਵਾਂ ਕਰ ਲਿਆ ਹੈ। ਉਨ੍ਹਾਂ ਬਸਪਾ ਦੀ ਲੀਡਰਸ਼ਿਪ ਨੂੰ ਸਾਹਿਬ ਕਾਂਸ਼ੀ ਰਾਮ ਦੀ ਸੋਚ ‘ਤੇ ਚੱਲਦਿਆਂ ਵੱਧ ਸੀਟਾਂ ਤੇ ਬਹੁਜਨ ਸਮਾਜ ਦਾ ਸੀ. ਐਮ. ਬਣਾਉਣ ਦੀ ਨਸੀਅਤ ਦਿੱਤੀ। ਉਨ੍ਹਾਂ ਆਖਿਆ ਬਸਪਾ ਨਾਲ ਸੀਟ ਵੰਡ ਨੂੰ ਲੇ ਕੇ ਕੋਝਾ ਮਜ਼ਾਕ ਸੁਖਬੀਰ ਵਲੋਂ ਕੀਤਾ ਗਿਆ ਹੈ,ਬਸਪਾ ਨੂੰ ਪੂਰਨ ਤੌਰ ਤੇ ਪੰਜਾਬ ਵਿਚੋਂ ਖਤਮ ਕਰਨ ਦੀ ਸੁਖਬੀਰ ਨੇ ਡੂਘੀ ਸਾਜਿਸ਼ ਘੜੀ ਹੈ। ਦੁਆਬੇ ਦੀਆਂ ਜਿਨ੍ਹਾਂ ਸੀਟਾਂ ਉੱਤੇ ਸਭ ਤੋਂ ਵੱਧ ਵੋਟ ਬੈਂਕ ਬਸਪਾ ਦਾ ਸੀ,ਉਹ ਸੀਟਾਂ ਅਕਾਲੀ ਦਲ ਦੇ ਖਾਤੇ ਵਿੱਚ ਲੈ ਕੇ ਉਥੇ ਬਸਪਾ ਦੇ ਵੋਟ ਕਾਡਰ ਨੂੰ ਪੂਰਨ ਤੌਰ ‘ਤੇ ਖ਼ਤਮ ਕਰਨ ਦੀ ਸਾਜਿਸ਼ ਮਿਥੀ ਹੈ।

error: Content is protected !!