ਸਿੰਘੂ ਬਾਰਡਰ ‘ਤੇ ਪੁਲਿਸ ਦੇ ਦੋ ਕਰਮੀਆਂ ਦੀ ਹੋਈ ਕੁੱਟਮਾਰ, ਮਾਮਲਾ ਦਰਜ
ਨਵੀਂ ਦਿੱਲੀ (ਵੀਓਪੀ ਬਿਊਰੋ) – ਸਿੰਘੂ ਬਾਰਡਰ ਉਪਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਦਿੱਲੀ ਸਪੈਸ਼ਲ ਬ੍ਰਾਂਚ ਦੇ ਦੋ ਏਐਸਆਈ ਕਰਮਚਾਰੀ ਉਪਰ ਹਮਲਾ ਹੋਇਆ ਹੈ। ਇਸ ਹਮਲੇ ਦੀ ਥਾਣੇੇ ਨਰੇਲਾ ਵਿਚ ਐਫਆਈਆਰ ਵੀ ਦਰਜ ਹੋ ਗਈ ਹੈ। ਇਸ ਮਾਮਲੇ ਉਪਰ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਪੁਲਿਸ ਦੇ ਕਰਮਚਾਰੀ ਸਿਵਲ ਯੂਨੀਫਾਮ ਵਿਚ ਆਏ ਹੋਣਗੇ ਤੇ ਕਿਸਾਨਾਂ ਨੂੰ ਲੱਗਿਆ ਕਿ ਉਹ ਲੋਕ ਉਹ ਚੈਨਲ ਦੇ ਹੋਣਗੇ ਜੋ ਕਿਸਾਨ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਇਸ ਕਰਕੇੇ ਕੁਝ ਅਜਿਹਾ ਵਾਪਰ ਗਿਆ ਹੋਵੇਗਾ ਨਹੀਂ ਤਾਂ ਕਿਸਾਨ ਕਿਸੇ ਦੀ ਵੀ ਕੁੱਟਮਾਰ ਨਹੀਂ ਕਰਦੇ।
ਜਾਣਕਾਰੀ ਮੁਤਾਬਕ 10 ਜੂਨ ਨੂੰ, ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਦੇ ਦੋ ਸਹਾਇਕ ਸਬ–ਇੰਸਪੈਕਟਰਾਂ ‘ਤੇ ਸਿੰਘੂ ਸਰਹੱਦ ‘ਤੇ ਪ੍ਰਦਰਸ਼ਨ ਵਾਲੀ ਥਾਂ ਦੀਆਂ ਫੋਟੋਆਂ ਖਿੱਚਣ ਤੋਂ ਬਾਅਦ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਇੱਕ ਸਮੂਹ ਨੇ ਹਮਲਾ ਕਰ ਦਿੱਤਾ ਸੀ। ਇਸ ਤੋਂ ਬਾਅਦ ਹੁਣ ਨਰੇਲਾ ਥਾਣੇ ਵਿਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ, ਸਾਡੇ ਲੋਕ ਕੁੱਟਮਾਰ ਨਹੀਂ ਕਰਦੇ। ਪੁਲਿਸ ਅਤੇ ਸਰਕਾਰ ਚਾਹੁੰਦੀ ਹੈ ਕਿ ਅਸੀਂ ਕਿਸਾਨਾਂ ਨਾਲ ਗੜਬੜੀ ਕਰੀਏ।
? ਵਾਇਸ ਆਫ਼ ਪੰਜਾਬ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਕਸਬੇ ਵਿੱਚ ਰਿਪੋਰਟਰ ਚਾਹੀਦੇ ਹਨ । ਸੰਪਰਕ ਕਰੋ 98146-00441,98788-00441