Skip to content
Friday, December 27, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
June
13
ਸਵਿਸ ਕਾਲੋਨੀਆਂ ਦੇ ਨਿਵਾਸੀਆਂ ਦਾ ਕਲੋਨੀਆਂ ਰੈਗੂਲਰ ਕਰਵਾਉਣ ਅਤੇ ਡਿਵੈਲਪਮੈਂਟ ਮਾਮਲਿਆਂ ਨੂੰ ਲੈ ਸੰਕੇਤਕ ਰੋਸ ਧਰਨਾ ਜਾਰੀ
Punjab
ਸਵਿਸ ਕਾਲੋਨੀਆਂ ਦੇ ਨਿਵਾਸੀਆਂ ਦਾ ਕਲੋਨੀਆਂ ਰੈਗੂਲਰ ਕਰਵਾਉਣ ਅਤੇ ਡਿਵੈਲਪਮੈਂਟ ਮਾਮਲਿਆਂ ਨੂੰ ਲੈ ਸੰਕੇਤਕ ਰੋਸ ਧਰਨਾ ਜਾਰੀ
June 13, 2021
Voice of Punjab
ਸਵਿਸ ਕਾਲੋਨੀਆਂ ਦੇ ਨਿਵਾਸੀਆਂ ਦਾ ਕਲੋਨੀਆਂ ਰੈਗੂਲਰ ਕਰਵਾਉਣ ਅਤੇ ਡਿਵੈਲਪਮੈਂਟ ਮਾਮਲਿਆਂ ਨੂੰ ਲੈ ਸੰਕੇਤਕ ਰੋਸ ਧਰਨਾ ਜਾਰੀ
ਸਵਿਸ ਕਾਲੋਨੀਜ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ
ਅੰਮ੍ਰਿਤਸਰ (ਵੀਓਪੀ ਬਿਊਰੋ) ਸਥਾਨਕ ਸਵਿਸ ਕਾਲੋਨੀਆਂ ( ਸਵਿਸ ਗਰੀਨ, ਸਵਿਸ ਲੈਂਡ) ਦੇ ਨਿਵਾਸੀਆਂ ਵੱਲੋਂ ਅੱਜ ਦੂਜੇ ਦਿਨ ਵੀ ਕਲੋਨੀਆਂ ਨੂੰ ਰੈਗੂਲਰ ਕਰਵਾਉਣ ਅਤੇ ਡਿਵੈਲਪਮੈਂਟ ਮਾਮਲਿਆਂ ਨੂੰ ਲੈ ਕੇ ਕਾਲੋਨਾਈਜਰਾਂ ਤੇ ਪ੍ਰਸ਼ਾਸਨ ਖਿਲਾਫ ਰੋਸ ਧਰਨਾ ਦਿੱਤਾ ਗਿਆ। ਉਨ੍ਹਾਂ ਹਲਕਾ ਐੱਮ. ਐਲ. ਏ. ਸ. ਤਰਸੇਮ ਸਿੰਘ ਡੀ. ਸੀ.,ਕਮਿਸ਼ਨਰ ਅਤੇ ਪ੍ਰਸ਼ਾਸਕ ਪੁੱਡਾ ਤੋਂ ਡਿਵੈਲਪਮੈਂਟ ਦੇ ਮਾਮਲਿਆਂ ’ਚ ਦਖ਼ਲ ਦੇਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜਲਦੀ ਡਿਵੈਲਪਮੈਂਟ ਸਮੇਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਵਿਸ ਕਾਲੋਨੀਜ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਜ਼ੋਰਦਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਉਕਤ ਕਲੋਨੀਆਂ ਦੀਆਂ ਸੜਕਾਂ ਆਦਿ ਬਣਾਉਣ ਲਈ ਕਲੋਨੀਆਂ ਨੂੰ ਰੈਗੂਲਰ ਕਰਵਾਉਣ ਲਈ ਸਰਕਾਰੀ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਬਾਰ-ਬਾਰ ਜ਼ੁਬਾਨੀ ਕਿਹਾ ਜਾਂਦਾ ਹੈ ਕਿ ਪਹਿਲਾਂ ਤੁਸੀਂ ਕਾਲੋਨੀਆਂ ਰੈਗੂਲਰ ਕਰਵਾਓ ਤਾਂ ਹੀ ਤੁਹਾਡੀਆਂ ਸੜਕਾਂ ਆਦਿ ਬਣ ਸਕਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਕਲੋਨਾਈਜ਼ਰ ਵੱਲੋਂ ਉਕਤ ਕਾਲੋਨੀਆਂ ਨੂੰ ਰੈਗੂਲਰ ਕਰਵਾਇਆ ਜਾਣਾ ਬਣਦਾ ਹੈ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਅਤੇ ਕਲੋਨੀਆਂ ਨੂੰ ਰੈਗੂਲਰ ਕਰ ਕੇ ਡਿਵੈਲਪਮੈਂਟ ਦੇ ਕੰਮ ਤੁਰੰਤ ਕਰਵਾਏ ਜਾਣ, ਉਨ੍ਹਾਂ ਦੱਸਿਆ ਕਿ ਉਕਤ ਕਾਲੋਨੀਆਂ ਚ ਆਪਣੇ ਘਰ ਬਣਾਉਣ ਲਈ ਕਾਰਪੋਰੇਸ਼ਨ ਤੋਂ ਨਕਸ਼ੇ ਪਾਸ ਕਰਵਾਏ, ਐਨ ਓ ਸੀ ਸਰਟੀਫਿਕੇਟ ਜਾਰੀ ਕਰਵਾਏ, ਡਿਵੈਲਪਮੈਂਟ ਖ਼ਰਚੇ ਅਤੇ ਹੋਰ ਲੋੜੀਂਦੇ ਖ਼ਰਚ ਜਮਾਂ ਕਰਵਾਉਣ ਤੋਂ ਬਾਅਦ ਆਪਣੇ ਆਪਣੇ ਘਰ ਬਣਵਾਏ ਹਨ।
ਕਲੋਨੀਆਂ ’ਚ ਜ਼ਾਇਕਾ ਪ੍ਰੋਜੈਕਟ ਦੇ ਤਹਿਤ ਸੀਵਰੇਜ ਪੈ ਚੁੱਕਾ ਹੈ। ਵਾਟਰ ਸਪਲਾਈ ਕੁੱਝ ਹਿੱਸਾ ਪਿਆ ਹੈ ਤੇ ਬਹੁਤ ਸਾਰਾ ਪੈਣ ਵਾਲਾ ਬਾਕੀ ਹੈ। ਧਰਨਾਕਾਰੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹਮਦਰਦੀ ਨਾਲ ਵਿਚਾਰਦਿਆਂ ਇਹਨਾਂ ਨੂੰ ਤੁਰੰਤ ਹੱਲ ਕਰਨ ਲਈ ਯਤਨ ਕੀਤਾ ਜਾਵੇ। ਇਸ ਮੌਕੇ ਡਾ: ਕਸ਼ਮੀਰ ਸਿੰਘ ਖੁੰਡਾ, ਗੁਰਸਾਹਿਬ ਸਿੰਘ, ਜਤਿੰਦਰ ਸਿੰਘ ਰੰਧਾਵਾ,ਅਸ਼ੋਕ ਕੁਮਾਰ ਸ਼ਰਮਾ, ਰਛਪਾਲ ਸਿੰਘ, ਸੁਰਿੰਦਰ ਸਿੰਘ ਗੰਡੀਵਿੰਡ, ਪ੍ਰਲਾਜ ਸਿੰਘ, ਗੈਵੀ ਵੜੈਚ, ਨਰਿੰਦਰ ਜੈਨ, ਬਲਬੀਰ ਸਿੰਘ ਕੰਗ, ਗੁਰਵਿੰਦਰ ਸਿੰਘ ਵਿਰਦੀ, ਅਮੋਲਕ ਸਿੰਘ , ਸੁਭਾਸ਼ ਜੈਨ, ਬਲਵੰਤ ਸਿੰਘ, ਸ਼ਿਵ ਕੁਮਾਰ ਖੰਨਾ, ਦਿਲਬਾਗ ਸਿੰਘ, ਚਰਨਜੀਤ ਸਿੰਘ, ਗੁਰਜੀਤ ਸਿੰਘ ,ਪਰਵਿੰਦਰ ਕੁਮਾਰ, ਵਿਪਨ ਕੁਮਾਰ, ਬਲਰਾਜ ਸਿੰਘ, ਅਰਾਧਨਾ ਜੈਨ, ਮੈਡਮ ਸੈਣੀ, ਨੇਹਾ ਅਰੋੜਾ , ਤਰਨਜੀਤ ਕੌਰ, ਰਕਵਿੰਦਰ ਕੌਰ, ਰਣਜੀਤ ਕੌਰ, ਸਰਬਜੀਤ ਕੌਰ, ਸੋਨੀਆ ਅਰੋੜਾ, ਮਨਜੀਤ ਕੌਰ, ਪਿੰਕੀ ਅਰੋੜਾ ਨਿਸ਼ਟਾ ਜੈਨ ਆਦਿ ਮੌਜੂਦ ਸਨ।
Post navigation
ਤੱਕੜੀ + ਹਾਥੀ ਦਾ ਗਠਜੋੜ ਚੋਣਾਂ ਤੋਂ ਪਹਿਲਾਂ ਹੀ ਹਾਰਿਆਂ 12 ਸੀਟਾਂ : ਮਨੋਰੰਜਨ ਕਾਲੀਆ ਦਲਿਤ ਅਫ਼ਸਰਾਂ ਦੀਆਂ ਤਰੱਕੀਆਂ ਰੋਕਣ ਵਾਲੀ ਸ਼੍ਰੋਮਣੀ ਅਕਾਲੀ ਦਲ ਕਦੇ ਨਹੀਂ ਬਣ ਸਕਦੀ ਦਲਿਤ ਹਿਤੈਸ਼ੀ – ਸੁਸ਼ੀਲ ਰਿੰਕੂ
ਕੈਨੇਡਾ ਪੜ੍ਹਨ ਗਏ ਨੌਜਵਾਨ ਦੀ ਭੇਤਭਰੀ ਹਾਲਤ ‘ਚ ਮੌਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us