ਤੱਕੜੀ + ਹਾਥੀ ਦਾ ਗਠਜੋੜ ਚੋਣਾਂ ਤੋਂ ਪਹਿਲਾਂ ਹੀ ਹਾਰਿਆਂ 12 ਸੀਟਾਂ : ਮਨੋਰੰਜਨ ਕਾਲੀਆ ਦਲਿਤ ਅਫ਼ਸਰਾਂ ਦੀਆਂ ਤਰੱਕੀਆਂ ਰੋਕਣ ਵਾਲੀ ਸ਼੍ਰੋਮਣੀ ਅਕਾਲੀ ਦਲ ਕਦੇ ਨਹੀਂ ਬਣ ਸਕਦੀ ਦਲਿਤ ਹਿਤੈਸ਼ੀ – ਸੁਸ਼ੀਲ ਰਿੰਕੂ

ਤੱਕੜੀ + ਹਾਥੀ ਦਾ ਗਠਜੋੜ ਚੋਣਾਂ ਤੋਂ ਪਹਿਲਾਂ ਹੀ ਹਾਰਿਆਂ 12 ਸੀਟਾਂ : ਮਨੋਰੰਜਨ ਕਾਲੀਆ

ਦਲਿਤ ਅਫ਼ਸਰਾਂ ਦੀਆਂ ਤਰੱਕੀਆਂ ਰੋਕਣ ਵਾਲੀ ਸ਼੍ਰੋਮਣੀ ਅਕਾਲੀ ਦਲ ਕਦੇ ਨਹੀਂ ਬਣ ਸਕਦੀ ਦਲਿਤ ਹਿਤੈਸ਼ੀ – ਸੁਸ਼ੀਲ ਰਿੰਕੂ

ਜਲੰਧਰ (ਵੀਓਪੀ ਟੀਮ) – ਅੱਜ 25 ਸਾਲ ਬਾਅਦ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਉਪਰ ਭਾਜਪਾ ਦੇ ਸਾਬਕਾ ਕੈਬੇਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਇਹ ਸਾਰਾ ਅਨਨੈਚੂਰਲ ਹੈ। 20 ਸੀਟਾਂ ਵਿਚੋਂ 12 ਸੀਟਾਂ ਜਨਰਲ ਤੇ 8 ਸੀਟਾਂ ਰਿਜ਼ਰਵ ਹੈ। ਕਾਲੀਆ ਨੇ ਕਿਹਾ ਕਿ 12 ਸੀਟਾਂ ਅਕਾਲੀ ਦਲ ਚੋਣਾਂ ਤੋਂ ਪਹਿਲਾਂ ਹੀ ਹਾਰ ਚੁੱਕਿਆ ਹੈ। ਅਕਾਲੀ ਦਲ ਸੋਚਦਾ ਹੈ ਕਿ ਉਹ ਇਕੱਲਾ ਕਦੇ ਵੀ ਚੋਣਾਂ ਨਹੀਂ ਜਿੱਤ ਸਕਦਾ। ਆਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਨੌਰਥ ਦੋਵੇ ਸੀਟਾਂ ਸਿੱਖੀ ਨਾਲ ਜੁੜੀਆਂ ਹੋਈਆਂ ਹਨ। ਕਾਲੀਆਂ ਨੇ ਅੱਗੇ ਕਿਹਾ ਕਿ ਪਹਿਲਾਂ ਬਸਪਾ ਦੋ ਬੰਦਿਆਂ ਦੇ ਨਾਮ ਨਾਲ ਜਾਣੀ ਜਾਂਦੀ ਸੀ, ਉਹਨਾਂ ਨੇ ਸਾਰੀ ਲੀਡਰਸ਼ਿਪ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰਕੇ ਪੰਜਾਬ ਦੀ ਬੀਐਸਪੀ ਨੂੰ ਨਕਾਰਾ ਬਣਾ ਦਿੱਤਾ ਸੋ ਹੁਣ ਵਾਲੇ ਵੀ ਬੱਚ ਕੇ ਰਹਿਣ।

ਜਲੰਧਰ ਵੈਸਟ ਤੋਂ ਕਾਂਗਰਸ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਕਿਹਾ ਕਿ ਅਕਾਲੀ ਦਲ ਅਤੇ ਬਸਪਾ ਦਾ ਅਲਾਇੰਸ ਦਲਿਤਾਂ ਨੂੰ ਬੱਚਿਆ ਵਾਂਗ ਵਰ੍ਹਾਉਣਾ ਹੈ। ਜਿਹੜੀ ਅਕਾਲੀ ਦਲ 10-10-2014 ਵਿਚ ਪੰਜਾਬ ਦੇ ਸਾਰੇ ਦਲਿਤ ਅਫ਼ਸਰਾਂ ਦੀਆਂ ਤਰੱਕੀਆਂ ਰੁਕਵਾ ਸਕਦੀ ਹੈ ਉਹ ਦਲਿਤਾਂ ਦਾ ਭਲਾ ਕਿਵੇਂ ਕਰ ਲਵੇਗੀ। ਇਹ ਸਾਰਾ ਡਰਾਮਾ ਹੈ। ਇਹਦੇ ਵਿਚੋਂ ਕੁਝ ਨਹੀਂ ਨਿਕਲਣਾ। ਰਿੰਕੂ ਨੇ ਅੱਗੇ ਕਿਹਾ ਕਿ ਇਸ ਅਲਾਇੰਸ ਨਾਲ ਬਸਪਾ ਦੇ ਆਗੂ ਤਾਂ ਖੁਸ਼ ਹੋ ਸਕਦੇ ਹਨ ਪਰ ਜ਼ਮੀਨ ਨਾਲ ਜੁੜੇ ਲੋਕ ਜਿਹਨਾਂ ਨੇ ਵੋਟਾਂ ਪਾਉਣੀਆਂ ਹਨ ਉਹ ਬਹੁਤ ਹੀ ਨਿਰਾਸ਼ ਦਿਖਾਈ ਦੇ ਰਹੇ ਹਨ।

ਬੀਐਸਪੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਵੋਟਾਂ, ਸੀਟਾਂ ਤੇ ਆਬਾਦੀ ਤਿੰਨੋਂ ਅਲੱਗ-ਅਲੱਗ ਚੀਜ਼ਾਂ ਹਨ। ਬਸਪਾ ਬਹੁਜਨ ਸਮਾਜ ਪਾਰਟੀ ਹੈ ਦਲਿਤ ਸਮਾਜ ਪਾਰਟੀ ਨਹੀਂ ਹੈ। ਉਨ੍ਹਾਂ ਆਬਾਦੀ ਦੀ ਗਿਣਤੀ-ਮਿਣਤੀ ਕਰਦੇ ਕਿਹਾ ਕਿ ਜੇਕਰ 35 ਫੀਸਦੀ ਆਬਾਦੀ ਦਲਿਤਾਂ ਦੀ ਹੈ ਤਾਂ 65 ਫੀਸਦੀ ਜਨਰਲ ਦੀ ਵੀ ਹੈ। ਬਹੁਜਨ ਸਮਾਜ ਪਾਰਟੀ ਇਕੱਲੇ ਦਲਿਤਾਂ ਦੀ ਨਹੀਂ ਸਾਰੇ ਧਰਮਾਂ, ਜਾਤਾਂ ਦੀ ਪਾਰਟੀ ਹੈ। ਉਨ੍ਹਾਂ ਆਖਰ ਵਿਚ ਕਿਹਾ ਕਿ ਪਾਰਟੀ ਨੇ ਜੋ ਫੈਸਲਾ ਲਿਆ ਬੜ੍ਹਾ ਸੋਚ ਸਮਝ ਕੇ ਲਿਆ।

error: Content is protected !!