ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਦੇ ਸੇਵਾਦਾਰਾਂ ਤੇ ਹੋਟਲ ਮਾਲਿਕ ਨੇ ਲਗਾਏ ਗੁੰਡਾਗਰਦੀ ਦੇ ਆਰੋਪ
ਹੋਟਲ ਵਿੱਚ ਹੁੰਦਾ ਹੈ ਗਲਤ ਧੰਦਾ ਤੇ ਨਸ਼ੇ ਦਾ ਸੇਵਨ – ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ (ਵੀਓਪੀ ਬਿਊਰੋ) ਸੁਲਤਾਨਪੁਰ ਲੋਧੀ ਦੇ ਹੋਟਲ ਗ੍ਰੈਂਡ ਕਿੰਗ ਦੇ ਮਾਲਿਕ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੇਵਾਦਾਰਾਂ ਤੇ ਗੁੰਡਾਗਰਦੀ ਦੇ ਆਰੋਪ ਲਗਾਏ ਹਨ | ਹੋਟਲ ਮਾਲਿਕ ਸੁਖਦੇਵ ਸਿੰਘ ਮੁਤਾਬਕ ਉਹਨਾਂ ਦਾ ਹੋਟਲ ਜੋ ਸੁਲਤਾਨਪੁਰ ਲੋਧੀ ਵਿੱਚ ਹੈ ਦਾ ਪਿਛਲੇ ਪਾਸੇ ਵੇਈ ਸਾਈਡ ਤੇ ਇੱਕ ਦਰਵਾਜ਼ਾ ਹੈ, ਜਿਸ ਨੂੰ ਬੀਤੇ ਦਿਨੀਂ ਸੰਤ ਸੀਚੇਵਾਲ ਦੇ ਸੇਵਾਦਾਰਾਂ ਵੱਲੋ ਗੁੰਡਾਗਰਦੀ ਕਰਦੇ ਬੰਦ ਕਰ ਦਿੱਤਾ ਗਿਆ | ਜਦਕਿ ਉਹਨਾਂ ਆਪਣੇ ਹੋਟਲ ਦੇ ਪਿਛਲੇ ਪਾਸੇ ਮਾਲਕੀ ਜਗ੍ਹਾ ਛੱਡੀ ਹੋਈ ਹੈ ਲੇਕਿਨ ਸੰਤ ਸੀਚੇਵਾਲ ਦੇ ਸੇਵਾਦਾਰ ਬਿਨ੍ਹਾਂ ਵਜ੍ਹਾ ਉਹਨਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ।
ਸੁਲਤਾਨਪੁਰ ਲੋਧੀ ਵਿੱਚ ਇੱਕ ਪ੍ਰੈਸ ਵਾਰਤਾ ਦੌਰਾਨ ਹੋਟਲ ਮਾਲਿਕ ਸੁਖਦੇਵ ਸਿੰਘ ਨੇ ਕਿਹਾ ਉਹ ਕਈ ਵਾਰ ਸੰਤ ਸੀਚੇਵਾਲ ਨੂੰ ਵੀ ਸੇਵਾਦਾਰਾਂ ਵੱਲੋ ਪ੍ਰੇਸ਼ਾਨ ਕੀਤੇ ਜਾਣ ਸੰਬੰਧੀ ਜਾਣੂ ਕਰਵਾ ਚੁੱਕੇ ਹਨ ਲੇਕਿਨ ਬਾਵਜੂਦ ਇਸ ਦੇ ਸੇਵਾਦਾਰ ਫਿਰ ਵੀ ਨਹੀਂ ਹਟੇ ਤੇ ਬੀਤੇ ਕਲ ਫਿਰ ਉਹਨਾਂ ਦੇ ਦਰਵਾਜ਼ੇ ਨੂੰ ਵੈਲਡਿੰਗ ਸੈਂਟ ਨਾਲ ਵੇਲਡ ਕਰ ਕੇ ਬੰਦ ਕਰ ਦਿੱਤਾ |
ਉਧਰ ਸੁਖਦੇਵ ਸਿੰਘ ਵਲੋਂ ਕੀਤੀ ਗਈ ਪ੍ਰੈਸ ਵਾਰਤਾ ਤੋਂ ਬਾਅਦ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਹਨਾ ਨੇ ਹੋਟਲ ਵਿੱਚ ਗਲਤ ਧੰਦਾ ਹੋਣ ਦੇ ਆਰੋਪ ਲਗਾਏ ਹਨ ਤੇ ਕਿਹਾ ਹੈ ਕਿ ਇਸ ਸਭ ਲਈ ਹੋਟਲ ਪ੍ਰਬੰਧਕ ਪਿਛਲੇ ਦਰਵਾਜ਼ੇ ਦਾ ਇਸਤੇਮਾਲ ਕਰਦੀ ਹੈ | ਸੰਤ ਸੀਚੇਵਾਲ ਮੁਤਾਬਕ ਵੇਈਂ ਦੇ ਕਿਨਾਰੇ ਲੋਕ ਸੈਰ ਕਰਦੇ ਹਨ ਤੇ ਉਸ ਸਮੇਂ ਖੜਦੀਆਂ ਕਾਰਾ ਤੇ ਗਲਤ ਕੰਮਾਂ ਤੋ ਆਮ ਲੋਕ ਨਮੋਸ਼ ਹੁੰਦੇ ਹਨ | ਸੰਤ ਸੀਚੇਵਾਲ ਮੁਤਾਬਕ ਪਹਿਲਾ ਬੰਦ ਕੀਤੇ ਗੇਟ ਨੂੰ ਤੋੜਨ ਤੋ ਬਾਅਦ ਮਜਬੂਰਨ ਉਹਨਾਂ ਨੂੰ ਦੁਬਾਰਾ ਗੇਟ ਬੰਦ ਕਰਨਾ ਪਿਆ । ਸੰਤ ਸੀਚੇਵਾਲ ਮੁਤਾਬਕ ਹੋਟਲ ਵਿੱਚ ਨਸ਼ਾ ਵੇਚਣ ਦਾ ਧੰਦਾ ਵੀ ਕੀਤਾ ਜਾਂਦਾ ਹੈ ।