ਪੋਤਿਆਂ ਨਾਲ ਦਵਾਈ ਲੈਣ ਜਾਂਦੇ ਦਾਦੇ ਨਾਲ ਵਾਪਰਿਆ ਭਾਣਾ… ਰਸਤੇ ‘ਚ ਹੀ ਤੋੜਿਆ ਦਮ

ਵੀਓਪੀ ਬਿਊਰੋ – ਸਮਾਣਾ ਦੇ ਮਾਈਸਰ ਰੋਡ ਦੇ ਉੱਤੇ ਇੱਕ ਕਾਰ ਤੇ ਮੋਟਰਸਾਈਕਲ ਦੀ ਆਹਮਣੋ-ਸਾਹਮਣੇ ਟੱਕਰ ਹੋ ਗਈ। ਜਾਣਕਾਰੀ ਮੁਤਾਬਿਕ ਹੰਸਰਾਜ ਵਾਸੀ ਚਾਬਾ ਦਾ ਰਹਿਣ ਵਾਲਾ ਸੀ ਅਤੇ ਇਹ ਵਿਅਕਤੀ ਆਪਣੇ ਪੋਤਿਆਂ ਨੂੰ ਲੈ ਕੇ ਸਮਾਣੇ ਦਵਾਈ ਲੈਣ ਦੇ ਲਈ ਆ ਰਿਹਾ ਸੀ ਪਰ ਸਮਾਣਾ ਤੋਂ ਇੱਕ ਲਾਲ ਰੰਗ ਦੀ ਕਾਰ ਮਾਈਸਰ ਵੱਲ ਨੂੰ ਜਾ ਰਹੀ ਸੀ।
ਇਸ ਦੌਰਾਨ ਕਾਰ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ ਅਤੇ ਹਾਦਸੇ ਵਿੱਚ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬੱਚਿਆਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਰਕੇ ਸਮਾਣਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ। ਜਿੱਥੇ ਡਾਕਟਰਾਂ ਵੱਲੋਂ ਉਹਨਾਂ ਬੱਚਿਆਂ ਨੂੰ ਨਾਲ ਦੀ ਨਾਲ ਪਟਿਆਲਾ ਵੱਲ ਰੈਫਰ ਕਰ ਦਿੱਤਾ ਗਿਆ। ਇਹਨਾਂ ਬੱਚਿਆਂ ਦੇ ਨਾਮ ਨਵਜੋਤ ਅਤੇ ਜਸ਼ਨ ਜਿਨ੍ਹਾਂ ਦੀ ਉਮਰ ਲਗਭਗ 11 ਸਾਲ ਦੇ ਕਰੀਬ ਹੈ।
ਜ਼ਖਮੀ ਬੱਚਿਆਂ ਦੀ ਮਾਂ ਨੇ ਦੱਸਿਆ ਕਿ ਮੈਂ ਜੀਰੀ ਲਗਾਉਣ ਦੇ ਲਈ ਗਈ ਹੋਈ ਸੀ ਪਰ ਮੈਨੂੰ ਪਤਾ ਲੱਗਿਆ ਤਾਂ ਮੈਂ ਤੁਰੰਤ ਹੋਸਪਿਟਲ ਦੇ ਵਿੱਚ ਆ ਗਈ ਹੰਸਰਾਜ ਜਸਵਿੰਦਰ ਦਾ ਸਹੁਰਾ ਲੱਗਦਾ ਸੀ, ਜਿਸ ਦੀ ਇਸ ਹਾਦਸੇ ਵਿੱਚ ਮੌਤ ਹੈ ਥਾਣਾ ਸਿਟੀ ਦੇ ਏਐੱਸਆਈ ਸਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੈਨੂੰ ਇਸ ਹਾਦਸੇ ਬਾਰੇ ਪਤਾ ਲੱਗਿਆ ਤਾਂ ਮੈਂ ਤੁਰੰਤ ਹੋਸਪਿਟਲ ਦੇ ਵਿੱਚ ਆਇਆ ਹਾਂ।
ਇਸ ਦੌਰਾਨ ਕਾਰ ਚਾਲਕ ਦੇ ਆਧਾਰ ਕਾਰਡ ਰਾਹੀ ਪਛਾਣ ਕਰ ਲਈ ਹੈ, ਜੋ ਕਿ ਇਹ ਵਿਅਕਤੀ ਸਮਾਣਾ ਦੇ ਰਹਿਣ ਵਾਲੇ ਹਨ।




