ਕਿੱਧਰ ਤੁਰ ਪਈ ਜਵਾਨੀ : ਲੌਕਡਾਊਨ ਕਾਰਨ ਬੰਦ ਪਏ ਸੀ ਕਾਲਜ ਤਾਂ ਵਿਦਿਆਰਥੀ ਨੇ ਕੀਤਾ ਚਿੱਟੇ ਦਾ ਕੰਮ ਸ਼ੁਰੂ, ਜਲੰਧਰ ਦੀ ਪੁਲਿਸ ਨੇ ਲਿਆ ਅੜਿੱਕੇ

ਕਿੱਧਰ ਤੁਰ ਪਈ ਜਵਾਨੀ : ਲੌਕਡਾਊਨ ਕਾਰਨ ਬੰਦ ਪਏ ਸੀ ਕਾਲਜ ਤਾਂ ਵਿਦਿਆਰਥੀ ਨੇ ਕੀਤਾ ਚਿੱਟੇ ਦਾ ਕੰਮ ਸ਼ੁਰੂ, ਜਲੰਧਰ ਦੀ ਪੁਲਿਸ ਨੇ ਲਿਆ ਅੜਿੱਕੇ

ਜਲੰਧਰ (ਵੀਓਪੀ ਬਿਊਰੋ) – ਹਲਕਾ ਆਦਮਪੁਰ ਦੇ ਪਿੰਡ ਅਲਾਵਲਪੁਰ ਤੋਂ ਪੁਲਿਸ ਨੂੰ ਇਕ ਵੱਡੀ ਸਫ਼ਲਤਾ ਹੱਥ ਲੱਗੀ ਹੈ। ਦਿਹਾਤ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਇਕ ਕਿੱਲੋ ਹੈਰੋਇਨ, 4 ਪਿਸਤੋਲ ਸਮਤੇ 12 ਰੌਦ ਅਤੇ ਇਕ ਸਵਿਫਟ ਕਾਰ ਨਾਲ ਗ੍ਰਿਫ਼ਤਾਰ ਕੀਤਾ ਹੈ। ਆਈਪੀਐਸ ਨਵੀਨ ਸਿੰਗਲਾ ਨੇ ਦੱਸਿਆ ਕਿ ਇੰਸਪੈਕਟਰ ਜਰਨੈਲ ਸਿੰਘ ਪੁਲਿਸ ਪਾਰਟੀ ਨਾਲ ਅਲਾਵਲਪੁਰ ‘ਚ ਗਸ਼ਤ ਕਰ ਰਹੇ ਸਨ ਇਸ ਦੁਰਾਨ ਹੀ ਉਹਨਾਂ ਨੇ ਕਿਸੇ ਵਿਅਕਤੀ ਨੇ ਇਤਲਾਹ ਕੀਤਾ ਕੀ ਨਾਭਾ ਸਕਿਉਰਿਟੀ ਜੇਲ੍ਹ ਵਿੱਚ ਬੰਦ ਕਰਮਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਬੱਲਮਗੜ੍ਹ ਪਟਿਆਲਾ ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਵਲੀਪੁਰ ਜ਼ਿਲ੍ਹਾ ਤਰਨਤਾਰਨ ਜੋ ਕਿ ਫ਼ਰੀਦਕੋਟ ਜੇਲ ਵਿੱਚ ਬੰਦ ਹੈ, ਇਹ ਜੇਲ ਵਿਚ ਬੈਠੇ ਹੋਏ ਹੀ ਹੈਰੋਇਨ ਅਤੇ ਨਾਜਾਇਜ਼ ਅਸਲੇ ਦਾ ਧੰਦਾ ਵੱਡੇ ਪੱਧਰ ਉੱਪਰ ਕਰ ਰਹੇ ਹਨ। ਇਹ ਜੇਲ੍ਹ ਵਿਚ ਬੈਠੇ ਮੋਬਾਇਲ ਫੋਨਾਂ ਤੋਂ ਵੈਟਸਐਪ ਰਾਹੀਂ ਵਿਦੇਸ਼ੀ ਨੰਬਰਾਂ ਤੋਂ ਆਪਣੇ ਸਾਥੀਆਂ ਨੂੰ ਗੱਲਬਾਤ ਕਰਕੇ ਹੈਰੋਇਨ ਅਤੇ ਅਸਲੇ ਦਾ ਲੈਣ ਦੇਣ ਕੰਮ ਵੀ ਕਰਦੇ ਹਨ।

ਇਹਨਾਂ ਨੇ ਹੈਰੋਇਨ ਅਤੇ ਅਸਲੇ ਦੀ ਸਪਲਾਈ ਕਰਨ ਲਈ ਲਛਮਣ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਜੌੜੀਆਂ ਘਨੈੜ ਰਾਜਪੂਤਾਂ ਜ਼ਿਲ੍ਹਾ ਸੰਗਰੂਰ ਨੂੰ ਇੱਕ ਕਾਰ ਸਵਿਫਟ ਰੰਗ ਸਿਲਵਰ ਨੰਬਰ DL-3c-BU-6629 ਲੈ ਕੇ ਦਿੱਤੀ ਹੋਈ ਹੈ, ਜਿਸ ਨਾਲ ਇਹ ਜੇਲ੍ਹ ਅੰਦਰੋਂ ਬੈਠੇ ਹੀ ਵੈਟਸਐਪ ਤੇ ਕਾਲ ਕਰਕੇ ਹੈਰੋਇਨ ਦੀ ਸਪਲਾਈ ਕਰਵਾਉਂਦੇ ਹਨ ਜੋ ਅੱਜ ਵੀ ਕਰਮਜੀਤ ਸਿੰਘ ਤੇ ਮਨਪ੍ਰੀਤ ਸਿੰਘ ਨੇ ਲਛਮਣ ਸਿੰਘ ਨੂੰ ਹੈਰੋਇਨ ਅਤੇ ਅਸਲੇ ਦੀ ਸਪਲਾਈ ਲੈਣ ਲਈ ਅੰਮ੍ਰਿਤਸਰ ਭੇਜਿਆ ਹੋਇਆ ਹੈ ਜੋ ਇਸ ਸਪਲਾਈ ਲੈ ਕੇ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਵਾਇਆ ਕਿਸ਼ਨਗੜ੍ਹ ਆਦਮਪੁਰ ਜਾ ਰਿਹਾ ਹੈ ਜੇਕਰ ਇਨ੍ਹਾਂ ਰਸਤਿਆਂ ਦੀ ਨਾਕਾਬੰਦੀ ਅਤੇ ਗਸ਼ਤ ਲਗਾ ਕੇ ਚੈਕਿੰਗ ਕੀਤੀ ਜਾਵੇ ਤਾਂ ਲਛਮਣ ਸਿੰਘ ਸਮੇਤ ਸਵਿਫਟ ਕਾਰ ਹੈਰੋਇਨ ਅਤੇ ਅਸਲਾ ਕਾਬੂ ਆ ਸਕਦਾ ਹੈ। ਇਸ ਦੌਰਾਨ ਪੁਲਿਸ ਨੇ ਜਦੋਂ ਚੈਕਿੰਗ ਕੀਤੀ ਤਾਂ ਲਛਮਣ ਸਿੰਘ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਹੈ।

ਲਛਮਣ ਸਿੰਘ ਨੇ ਦੱਸਿਆ ਕਿ ਉਹ B.A ਵਿੱਚ ਪੜਦਾ ਹੈ ਲੌਕਡਾਉਨ ਹੋਣ ਕਰਕੇ ਕਾਲਜ ਬੰਦ ਸੀ ਵੇਹਲਾ ਹੋਣ ਕਰਕੇ ਉਸ ਨੇ ਜੇਲ੍ਹ ਵਿੱਚ ਬੈਠੇ ਆਪਣੇ ਸਾਥੀਆਂ ਨਾਲ ਮਿੱਲ ਕੇ ਹੈਰੋਇਨ ਦਾ ਧੰਦਾ ਕਰਨਾ ਸ਼ੁਰੂ ਕਰ ਦਿੱਤਾ ਸੀ।

error: Content is protected !!