ਗਰੇਟ ਖਲੀ ਦੀ ਮਾਤਾ ਦਾ ਹੋਇਆ ਦੇਹਾਂਤ, ਲੁਧਿਆਣਾ ਦੇ ਇਕ ਹਸਪਤਾਲ ‘ਚ ਤੋੜਿਆ ਦਮ

ਗਰੇਟ ਖਲੀ ਦੀ ਮਾਤਾ ਦਾ ਹੋਇਆ ਦੇਹਾਂਤ, ਲੁਧਿਆਣਾ ਦੇ ਇਕ ਹਸਪਤਾਲ ‘ਚ ਤੋੜਿਆ ਦਮ

ਜਲੰਧਰ (ਵੀਓਪੀ ਬਿਊਰੋ) – ਸੁਪਰਸਟਾਰ ਰੈਸਲਰ ਗਰੇਟ ਖਲੀ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ ਹੈ। ਮਾਤਾ ਟਾਂਡੀ ਦੇਵੀ ਲੁਧਿਆਣਾ ਦੇ ਇਕ ਦਇਆਨੰਦ ਮੈਡੀਕਲ ਕਾਲਜ ਵਿਚ ਪਿਛਲੇ 15 ਦਿਨਾਂ ਤੋਂ ਭਰਤੀ ਸਨ। ਉਹਨਾਂ ਦੀ ਉਮਰ ਤਕਰੀਬਨ 75 ਸਾਲ ਸੀ ਤੇ ਉਹ ਵੈਂਟੀਲੇਟਰ ਉਪਰ ਸਨ। ਸਿਹਤ ਵਿਚ ਸੁਧਾਰ ਨਾ ਹੋਣ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ ਜਾਂ ਨਹੀਂ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਆਈ। ਮੌਤ ਬਾਰੇ ਜਾਣਕਾਰੀ ਖ਼ਲੀ ਦੇ ਵੱਡੇ ਭਰਾ ਮੰਗਲ ਰਾਣਾ ਨੇ ਦਿੱਤੀ ਹੈ। ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਆਪਣੀ ਮਾਂ ਨੂੰ ਖ਼ਲੀ ਨੇ ਆਪ ਭਰਤੀ ਕਰਵਾਇਆ ਸੀ।

ਲੁਧਿਆਣਾ ਦੇ ਡੀਐਮਸੀ ਵਿਚ ਉਹਨਾਂ ਦੇ ਔਰਗੰਨ ਫੇਲ ਹੋਣ ਦਾ ਇਲਾਜ ਚੱਲ ਰਿਹਾ ਸੀ। ਜਾਣਕਾਰੀ ਮੁਤਾਬਿਕ ਅੱਜ ਗਰੇਟ ਖਲੀ ਦੇ ਜੱਦੀ ਪਿੰਡ ਦਰਿਆਣਾ ਜ਼ਿਲ੍ਹਾ ਸਿਰਮੌਰ ਵਿਖੇ ਸਸਕਾਰ ਕਰ ਦਿੱਤਾ ਜਾਵੇਗਾ।

error: Content is protected !!