ਕੁੰਵਰ ਵਿਜੈ ਪ੍ਰਤਾਪ ਆਪ ‘ਚ ਸ਼ਾਮਲ, ਕੇਜਰੀਵਾਲ ਨੇ ਕੀਤਾ ਮੁੱਖ ਮੰਤਰੀ ਚਿਹਰੇ ਦਾ ਐਲਾਨ

ਕੁੰਵਰ ਵਿਜੈ ਪ੍ਰਤਾਪ ਆਪ ‘ਚ ਸ਼ਾਮਲ, ਕੇਜਰੀਵਾਲ ਨੇ ਕੀਤਾ ਮੁੱਖ ਮੰਤਰੀ ਚਿਹਰੇ ਦਾ ਐਲਾਨ

ਚੰਡੀਗੜ੍ਹ (ਵੀਓਪੀ ਬਿਊਰੋ) – ਹੁਣ ਸਾਰਾ ਭੇਦ ਖ਼ਤਮ ਹੋ ਗਿਆ ਹੈ ਕੁੰਵਰ ਵਿਜੈ ਪ੍ਰਤਾਪ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ,  ਭਗਵੰਤ ਮਾਨ ਅਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵਿਚ ਕੁੰਵਰ ਵਿਜੈ ਪ੍ਰਤਾਪ ਨੇ ਆਪ ਦਾ ਪੱਲਾ ਫੜ੍ਹ ਲਿਆ ਹੈ। ਇਸ ਮੌਕੇ ਸੀਐਮ ਕੇਜਰੀਵਾਲ ਨੇ ਪੰਜਾਬ ਦੇ ਆਪ ਪਾਰਟੀ ਵਲੋਂ ਸੀਐਮ ਦੇ ਚਿਹਰੇ ਦਾ ਐਲਾਨ ਵੀ ਕਰ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਵਿਚ ਸੀਐਮ ਦਾ ਚਿਹਰਾ ਸਿੱਖ ਚਿਹਰਾ ਹੋਏਗਾ। ਜਦੋਂ ਅਰਵਿੰਦ ਕੇਜਰੀਵਾਲ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਨਵਜੋਤ ਸਿੰਘ ਸਿੱਧੂ ਤੁਹਾਡੇ ਪਾਰਟੀ ਦਾ ਚਿਹਰਾ ਹੋ ਸਕਦੇ ਹਨ ਤਾਂ ਕੇਜਰੀਵਾਲ ਨੇ ਗੱਲ ਗੋਲਮੋਲ ਕਰ ਦਿੱਤੀ ਪਰ ਨਾਲ ਇਹ ਕਹਿ ਦਿੱਤਾ ਕਿ ਜਿਹੜਾ ਵੀ ਚਿਹਰਾ ਹੈ ਉਹ ਪੰਜਾਬ ਦੇ ਲੋਕਾਂ ਦਾ ਚਹੇਤਾ ਜ਼ਰੂਰ ਹੋਏਗਾ।

error: Content is protected !!