ਕਰਮਜੀਤ ਸਿੰਘ ਜੱਸੜਵਾਲੀਆਂ ਦੀ ਅੰਤਿਮ ਅਰਦਾਸ ֹ’ਚ ਨਾਮੀ ਸ਼ਖਸ਼ੀਅਤਾਂ ਨੇ ਲਵਾਈ ਹਾਜ਼ਰੀ

ਕਰਮਜੀਤ ਸਿੰਘ ਜੱਸੜਵਾਲੀਆਂ ਦੀ ਅੰਤਿਮ ਅਰਦਾਸ ֹ’ਚ ਨਾਮੀ ਸ਼ਖਸ਼ੀਅਤਾਂ ਨੇ ਲਵਾਈ ਹਾਜ਼ਰੀ

ਬਰਨਾਲਾ (ਹਿਮਾਂਸ਼ੂ ਵਿਦਿਆਰਥੀ) – ਪਿਛਲੇ ਦਿਨੀ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਕਰਮਜੀਤ ਸਿੰਘ ਜਸੱੜਵਾਲੀਆਂ ਬੇਵਕਤੀ ਮੋਤ ਹੋ ਜਾਣ ਕਾਰਨ ਪਰਿਵਾਰ, ਖੇਡ ਪ੍ਰੇਮੀਆਂ, ਇਲਾਕੇ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ। ਉਨ੍ਹਾਂ ਦੀ ਅੰਤਿਮ ਅਰਦਾਸ ਅੱਜ ਗੁਰੂਦੁਆਰਾ ਰਾਮਸਰ ਸਾਹਿਬ, ਧਨੌਲਾ ਵਿੱਖੇ ਰੱਖੀ ਗਈ। ਇਸ ਮੌਕੇ ਬੇਟੇ ਸਿੰਕਦਰ ਜੱਸੜਵਾਲੀਂਆਂ ਅਤੇ ਸਮੂਹ ਪਰਿਵਾਰਕ ਮੈਂਬਰ, ਐਡਵੋਕੈਟ ਰਾਜਦੇਵ ਖਾਲਸਾ ( ਸਾਬਕਾ ਮੈਂਬਰ ਪਾਰਲੀਮੈਂਟ), ਜੈਪਾਲ ਸਿੰਘ, ਜਗਦੀਪ ਸਿੰਘ ਰੱਬੀ ਮਹਿੰਦਰਰਪਾਲ ਸਿੰਘ ਦਾਨਗੜ੍ਹ ਲੋਕ ਇਨਸਾਫ਼ ਪਾਰਟੀ, ਜ਼ਿਲ੍ਹਾਂ ਖੇਡ ਪ੍ਰੇਮੀਆਂ, ਸਮੂਹ ਪ੍ਰੈਸ, ਸਮੂਹ ਸਟਾਫ਼ ਮੈਂਬਰ ਅਤੇ ਹੋਰ ਬਹੁਤ ਸਾਰੀਆਂ ਰਾਜਨੀਤੀਕ ਹਸਤੀਆਂ ਤੋ ਇਲਾਵਾਂ ਸ਼ੋਸਲ ਸੰਸਥਾਵਾਂ ਅਤੇ ਨਗਰ ਕੋਸਲ ਦੇ ਪ੍ਰਧਾਨ ਅਤੇ ਸਮੂਹ ਕੌਸਲਰਾਂ ਨੇ ਅੰਤਿਮ ਅਰਦਾਸ ਵਿੱਚ ਸਾਮਲ ਹੁੰਦਿਆਂ ਪ੍ਰਭੂ ਚਰਨਾ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਨਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕਰਦਿਆਂ ਉੱਕਤ ਪਰਿਵਾਰ ਨਾਲ ਦੁੱਖ ਸਾਝਾ ਕੀਤਾ।

error: Content is protected !!