ਸੈਲਾਨੀਆਂ ਲਈ ਹਿਮਾਚਲ ਨੇ ਖੋਲ੍ਹੇ ਰਸਤੇ, E-Pass ਵੀ ਨਹੀਂ ਹੋਏਗਾ ਜਰੂਰੀ

ਸੈਲਾਨੀਆਂ ਲਈ ਹਿਮਾਚਲ ਨੇ ਖੋਲ੍ਹੇ ਰਸਤੇ, E-Pass ਵੀ ਨਹੀਂ ਹੋਏਗਾ ਜਰੂਰੀ

ਵੀਓਪੀ ਬਿਊਰੋ – ਮਈ ਤੋਂ ਲੈ ਕੇ ਅਗਸਤ ਦੇ ਮਹੀਨਿਆਂ ਵਿੱਚ ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿੱਚ ਗਰਮੀ ਦਾ ਪ੍ਰਕੋਪ ਵਧਦੇ ਹੀ ਲੋਕ ਹਿਮਾਚਲ ਪ੍ਰਦੇਸ਼ ਦਾ ਰੁੱਖ ਕਰਦੇ ਨੇ | ਪਰ ਕੋਰੋਣਾ ਦੇ ਚਲਦੇ ਹਿਮਾਚਲਾ ਪ੍ਰਦੇਸ਼ ਨੇ ਸੈਲਾਨੀਆਂ ਤੇ ਬਾਹਰੀ ਰਾਜਾਂ ਦੇ ਲੋਕਾਂ ਲਈ ਪਾਬੰਧੀ ਲਗਾ ਰੱਖੀ ਸੀ ਪਰ ਕੁਝ ਦਿਨ ਪਹਿਲਾਂ ਹਿਮਾਚਲ ‘ਚ ਆਨਲੋਕ ਹੋਣਾ ਸ਼ੁਰੂ ਹੋ ਗਿਆ ਸੀ । ਇਸ ਦੇ ਮੱਦੇਨਜ਼ਰ ਮੰਗਲਵਾਰ ਨੂੰ ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਪ੍ਰਧਾਨਗੀ ਵਿੱਚ ਹਿਮਾਚਲ ਪ੍ਰਦੇਸ਼ ਕੈਬਿਨੇਟ ਦੀ ਬੈਠਕ ਆਯੋਜਿਤ ਕੀਤੀ ਗਈ । ਜਿਸ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਛੋਟਾਂ ਦਿੱਤੀਆਂ ਗਈਆਂ ਹਨ ।

ਕੈਬਿਨੇਟ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਖੁੱਲੀਆਂ ਰਹਿਣਗੀਆਂ, ਜਦੋਂਕਿ ਰੈਸਟੋਰੈਂਟ ਨੂੰ ਰਾਤ 10 ਵਜੇ ਤੱਕ ਖੁੱਲ੍ਹਣ ਦਿੱਤਾ ਜਾਵੇਗਾ । ਇਸ ਦੇ ਨਾਲ ਹੀ ਰਾਜ ਵਿੱਚ ਦਾਖਲ ਹੋਣ ਲਈ ਈ-ਕੋਵਿਡ ਪਾਸ ਦੀ ਜਰੂਰਤ ਨੂੰ ਖਤਮ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ। ਇਸ ਨਾਲ ਸੈਲਾਨੀ ਅਸਾਨੀ ਨਾਲ ਹਿਮਾਚਲ ਆ ਸਕਣਗੇ। ਇਸ ਕਾਰਨ ਲੋਕਾਂ ਸਮੇਤ ਸੈਰ-ਸਪਾਟਾ ਕਾਰੋਬਾਰੀਆਂ ਨੂੰ ਵੀ ਵੱਡੀ ਰਾਹਤ ਮਿਲੀ ਹੈ ।

ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਹੁਣ ਖੁੱਲ੍ਹੇ ਸਥਾਨਾਂ ਵਿੱਚ 100 ਲੋਕ ਸ਼ਾਮਿਲ ਹੋ ਸਕਣਗੇ। ਉੱਥੇ ਹੀ ਹਾਲ ਜਾਂ ਬੰਦ ਸਥਾਨਾਂ ਵਿੱਚ ਸਿਰਫ 50 ਲੋਕ ਹੀ ਸ਼ਾਮਿਲ ਹੋ ਸਕਣਗੇ। 1 ਜੁਲਾਈ ਤੋਂ 50 ਪ੍ਰਤੀਸ਼ਤ ਸਮਰੱਥਾ ਨਾਲ ਵੋਲਵੋ ਸਮੇਤ ਅੰਤਰਰਾਜੀ ਬੱਸਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ 1 ਜੁਲਾਈ ਤੋਂ ਈ-ਪਾਸ ਬੰਦ ਕਰ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਸਰਕਾਰ ਨੇ 1 ਜੁਲਾਈ ਤੋਂ ਮੰਦਰ ਖੋਲ੍ਹਣ ਦਾ ਫੈਸਲਾ ਵੀ ਕੀਤਾ ਹੈ ।

ਇਥੇ ਦੱਸਣਯੋਗ ਹੈ ਕਿ 12 ਜੂਨ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਨੇ ਕੋਰੋਨਾ ਦਾ ਕਹਿਰ ਘੱਟਣ ਕਰਕੇ ਸਰਕਾਰ ਨੇ ਕੁਝ ਛੋਟਾਂ ਦਿੱਤੀਆਂ ਸਨ । ਜਿਸ ਵਿੱਚ ਰਾਜ ਤੋਂ ਬਾਹਰੋਂ ਆਉਣ-ਜਾਣ ਵਾਲਿਆਂ ਲਈ ਕੋਰੋਨਾ ਰਿਪੋਰਟ ਦੀ ਜ਼ਰੂਰਤ ਨਹੀਂ ਪਵੇਗੀ, ਹਾਲਾਂਕਿ ਈ-ਪਾਸ ਜ਼ਰੂਰੀ ਹੋਵੇਗੀ ।

 

 

error: Content is protected !!