ਸੰਤੋਸ਼ੀ ਮਾਤਾ ਮੰਦਿਰ ਵਿਖੇ ਕਰੋਨਾ ਵੈਕਸੀਨ ਕੈਂਪ ਲਗਾਇਆ ਗਿਆ 

ਸੰਤੋਸ਼ੀ ਮਾਤਾ ਮੰਦਿਰ ਵਿਖੇ ਕਰੋਨਾ ਵੈਕਸੀਨ ਕੈਂਪ ਲਗਾਇਆ ਗਿਆ

ਐਸ. ਐਮ. ਓ. ਧਨੌਲਾ ਨੇ ਕੀਤੀ ਕਰੋਨਾ ਨਿਯਮਾਂ ਦੇ ਪਾਲਣ ਦੀ ਅਪੀਲ

ਬਰਨਾਲਾ (ਹਿਮਾਂਸ਼ੂ ਵਿਦਿਆਰਥੀ)- ਮੰਡੀ ਧਨੌਲਾ ਦੇ ਮੰਦਰ ਮਾਤਾ ਸੰਤੋਸ਼ੀ ਮਾਤਾ ਜੀ ਬੱਸ ਸਟੈਂਡ ਧਨੌਲਾ ਵਿਖੇ ਸ੍ਰੀ ਦੁਰਗਾ ਭਜਨ ਮੰਡਲੀ ਦੇ ਸਹਿਯੋਗ ਨਾਲ ਸ੍ਰ ਸਤਵੰਤ ਸਿੰਘ ਔਜਲਾ ਸੀਨੀਅਰ ਮੈਡੀਕਲ ਅਫਸਰ ਧਨੌਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਕਰੋਨਾ ਵੈਕਸੀਨ ਕੈਂਪ ਲਗਾਇਆ ਗਿਆ,ਜਿਸ ਵਿੱਚ ਲੋਕਾਂ ਵਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ ਅਤੇ 50 ਤੋਂ ਜ਼ਿਆਦਾ ਲੋਕਾਂ ਵਲੋਂ ਵੈਕਸੀਨ ਲਗਵਾਈ ਗਈ।

ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ੍ਰੀ ਦੁਰਗਾ ਭਜਨ ਮੰਡਲੀ ਧਨੌਲਾ ਦੇ ਪ੍ਰਧਾਨ ਪਿਆਰਾ ਲਾਲ ਜੀ ਨੇ ਕਿਹਾ ਕਿ ਕਰੋਨਾ ਵੈਕਸੀਨ ਲਗਵਾਉਣ ਨਾਲ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਤਾਕਤ ਵੱਧ ਜਾਂਦੀ ਹੈ ਅਤੇ ਵੈਕਸੀਨ ਲੱਗਣ ਤੋਂ ਬਾਅਦ ਨੁਕਸਾਨ ਹੋਣ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ,ਇਸ ਕਰਕੇ ਸਮੁੱਚੇ ਭਾਰਤ ਵਾਸੀਆਂ ਨੂੰ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ ਅਤੇ ਇਸਦਾ ਲਾਭ ਲੈਣਾ ਚਾਹੀਦਾ ਹੈ।

ਇਸ ਮੌਕੇ ਉਹਨਾਂ ਸ਼੍ਰੀ ਜੀਵਨ ਕੁਮਾਰ,ਸ੍ਰੀ ਰਾਜਿੰਦਰ ਕੁਮਾਰ ਪੌਪੀ, ਮੁਨੀਸ਼ ਕੁਮਾਰ ਬਾਂਸਲ, ਮਹੰਤ ਹਰਪਾਲ ਜੀਤ,ਸਿਹਤ ਵਿਭਾਗ ਵਲੋਂ ਪਾਲ ਕੌਰ ਏ ਐਨ ਐਮ,ਨਿੱਕੀ ਕੌਰ ਆਸ਼ਾ ਵਰਕਰ, ਚਰਨਜੀਤ ਕੌਰ ਆਸ਼ਾ ਵਰਕਰ, ਨਰਿੰਦਰ ਕੌਰ ਆਸ਼ਾ ਵਰਕਰ ਹਾਜ਼ਰ ਸਨ।

error: Content is protected !!