ਰਾਮ ਕੁਟੀਆਂ ਦੇ ਸੰਸਥਾਪਕ ,ਸੋ ਸਾਲਾਂ ਤੋ ਵੱਧ ਦੀ ਉੱਮਰ ਭੋਗ ਕੇ ਰਾਮ ਚਰਨਾ ਵਿੱਚ ਜਾ ਵਿਰਾਜੇ

ਰਾਮ ਕੁਟੀਆਂ ਦੇ ਸੰਸਥਾਪਕ ,ਸੋ ਸਾਲਾਂ ਤੋ ਵੱਧ ਦੀ ਉੱਮਰ ਭੋਗ ਕੇ ਰਾਮ ਚਰਨਾ ਵਿੱਚ ਜਾ ਵਿਰਾਜੇ

ਟਿੱਬਿਆਂ ਦੀ ਟਾਂਬ ਤੇ ਵਸਾਈ ਰਾਮ ਕੁਟੀਆਂ ।

 

ਬਰਨਾਲਾ(ਹਿਮਾਂਸ਼ੂ ਵਿਦਿਆਰਥੀ)- ਭਾਰਤ ਰਿਸ਼ੀਆਂ-ਮੁਨੀਆਂ ਦੀ ਧਰਤੀ ਹੈ ,ਇੱਥੇ ਉੱਚ ਕਰਨੀ ਦੇ ਗੁਰੂ, ਪੀਰ,ਸੰਤ ਅਤੇ ਮੰਹਤ ਹੋਏ ਹਨ। ਪੰਜਾਬ ਦੇ ਇਤਿਹਾਸਿਕ ਇਲਾਕੇ ਜ਼ਿਲ੍ਹਾਂ ਬਰਨਾਲਾ ਦੇ ਪਿੰਡ ਕੋਟਦੂਨਾਂ ਦੇ ਮੰਹਤ ਚੰਦਰਮੁਨੀ ਜੀ ਜੋ ਕਿ ਡੇਰਾ ਬਾਬਾ ਨਹੀਵਾਲ, ਰਾਮ ਕੁਟੀਆਂ ਦੇ ਨਾਮ ਨਾਲ ਜਾਣਿਆਂ ਜਾਦਾਂ ਹੈ ਵਿੱਖੇ ਮੰਹਤ ਸਨ ਆਪਣੀ ਦੀਰਘ ਆਯੂ 100 ਸਾਲ ਤੋ ਵੀ ਵੱਧ ਪੂਰੀ ਕਰਕੇ ਪ੍ਰਭੂ ਚਰਨਾਂ ਵਿੱਚ ਜਾ ਵਿਰਾਜੇ ਹਨ। ਉਹਨਾਂ ਬਾਰੇ ਡੇਰਾ ਬਾਬਾ ਸਿੰਧ ਦੇ ਮਹੰਤ ਸ਼ਭੂ ਦਾਸ ਜੀ ਨੇ ਦੱਸਿਆਂ ਕਿ ਸੰਤ ਜੀ ਦੀ ਉੱਮਰ ਬਾਰੇ ਪ੍ਰਤਖ ਪ੍ਰਮਾਣ ਨਹੀ ਮਿਲਦੇ ਹਨ ਜਿਸ ਦੇ ਆਪੋ ਆਪਣੇ ਅਨੁਮਾਨ ਹਨ ਡਿਸਪੈਸਰੀ ਦੇ ਕਿਸੇ ਰਿਕਾਰਡ ਮੁਤਾਬਕ ਉਹਨਾਂ ਦੀ ਉੱਮਰ 135 ਸਾਲ ਬਣਦੀ ਹੈ ਪਰ ਉੱਹਨਾਂ ਬਾਰੇ ਕੋਈ ਪੱਕਾ ਪ੍ਰਮਾਣ ਨਹੀਂ ਪਰ ਉਹ 100 ਸਾਲ ਤੋਂ ਵੱਧ ਉੱਮਰ ਦੇ ਸਨ ਇਸ ਵਿੱਚ ਕੋਈ ਸ਼ੱਕ ਨਹੀ। ਉਹਨਾਂ ਅੱਗੇ ਜਾਣਕਾਰੀ ਦਿੰਦੇ ਦੱਸਿਆਂ ਕਿ ਉਹ ਮਹਿਰਾਜ ਜ਼ਿਲ੍ਹਾਂ ਬਠਿੰਡਾ ਦੇ ਰਹਿਣ ਵਾਲੇ ਸਨ ਅਤੇ ਕਾਫ਼ੀ ਸਮਾਂ ਪਹਿਲਾਂ ਉਹਨਾਂ ਇਸ ਪਿੰਡ ਵਿੱਚ ਟਿੱਬਿਆਂ ’ਚ ਆ ਕੇ ਡੇਰਾ ਵਸਾਂ ਲਿਆਂ ਅਤੇ ਉਸ ਸਮੇਂ ਤੋ ਹੀ ਲਾਗਾਤਾਰ ਸੇਵਾ ਕਰਦੇ ਆ ਰਹੇ ਹਨ ਉਹਨਾਂ ਦੀ ਜਾਣਕਾਰੀ ਮੁਤਾਬਿਕ ਉਹਨਾਂ ਦੇ ਚੇਲੇ ਪੂਰੇ ਭਾਰਤ ਵਿੱਚ ਸਨ ਦੱਸੀ ਜਾਣਕਾਰੀ ਮੁਤਾਬਕ ਉਦਾਸੀਨ ਪੰਚਾਇਤੀ ਵੱਡਾ ਅਖਾੜਾ ਦੇ ਮੰਹਤ ਸ਼ੰਕਰ ਦਾਸ ਇਹਨਾਂ ਦੇ ਚੇਲੇ ਰਹਿ ਚੁੱਕੇ ਸਨ ਜੋ ਕਿ ਹਰਿਦੁਆਰ ਨੇੜੇ ਹੈ। ਉਹਨਾਂ ਦੀ ਉੱਮਰ 86 ਸਾਲ ਸੀ।

ਬਾਬਾ ਜੀ ਦਿਨ ਵਿੱਚ ਸਿਰਫ਼ ਇੱਕ ਵਾਰ ਸ਼ਾਮੀ ਕਰੀਬ ਪੰਜ ਤੋ ਸਫ਼ਾ ਪੰਜ ਦੇ ਕਰੀਬ ਭੋਜਨ ਕਰਦੇ ਸਨ ਅਤੇ ਬਾਕੀ ਸਮਾਂ ਆਪਣੀ ਭਗਤੀ ਵਿੱਚ ਲੀਨ ਰਹਿੰਦੇ ਸਨ। ਉਹਨਾਂ ਦੇ ਡੇਰੇ ਵਿੱਚ ਸ਼ਾਮੀ ਪੰਜ ਵੱਜੇ ਤੋਂ ਬਾਆਦ ਆਉਣ ਦੀ ਆਗਿਆਂ ਨਹੀ ਸੀ। ਸੰਤਾ ਨੇ ਲਗਭਗ 24 ਸਾਲ ਧੁੰਨੀਆਂ ਦੀ ਤੱਪਸਿਆਂ ਕੀਤੀ। ਉਹਨਾਂ ਨੇ ਆਪਣੀ ਤਪਸਿੱਆਂ ਸਦਕਾ ਪਿੰਡ ਵਾਸੀਆਂ ਦਾ ਉਦਾਰ ਕੀਤਾ। ਉਹਨਾਂ ਦੀ ਅੰਤ ਸਮੇਂ ਦੇਖ ਰੇਖ ਸ਼ੰਭੂ ਦਾਸ ਜੀ, ਕੁਠਾਰੀ ਭਗਵਾਨ ਦਾਸ ਜੀ , ਬੰਸਤ ਦਾਸ ਜੀ ਨੇ ਕੀਤੀ।

ਪਿੰਡ ਦੇ ਸਰਪੰਚ ਸਰਬਜੀਤ ਸਿੰਘ ਮੁਤਾਬਿਕ ਸੰਤ ਜੀ ਜੋ ਵੀ ਗੱਲ ਕਰਿਆਂ ਕਰਦੇ ਸਨ, ਉਹ ਸੱਚ ਹੁੰਦੀ ਸੀ ਅਤੇ ਉਹਨਾਂ ਦੁਆਰਾ ਪਿੰਡ ਵਾਸੀਆਂ ਦੀਆਂ ਕਈ ਬਿਮਾਰੀਆਂ ਦਾ ਨਿਵਾਰਣ ਵੀ ਕੀਤਾ ਗਿਆ ਜਿਸ ਕਰਕੇ ਉਹਨਾਂ ਦੀ ਪ੍ਰਸਿੱਧੀ ਕਾਫ਼ੀ ਸੀ। ਉਹਨਾਂ ਦੁਆਰਾ ਦਿੱਤੀ ਜਾਂਣਕਾਰੀ ਮੁਤਾਬਿਕ ਸੰਤ ਜੀ ਇੱਕ ਵਧੀਆਂ ਘਰਾਣੇ ਨਾਲ ਦੱਸੇ ਜਾਦੇ ਹਨ ਪਰ ਉਹਨਾਂ ਨੇ ਸਭ ਕੁਝ ਤਿਆਗ ਕੇ  ਟਿੱਬਿਆਂ ਦੀ ਟਾਬ ਤੇ ਡੇਰਾ ਵਸਾਇਆਂ। ਇੱਥੇ ਹੀ ਪਿੰਡ ਵਾਸੀਆਂ ਦਾ ਕਲਿਆਣ ਕਰਦੇ ਹੇਏ ਪ੍ਰਭੂ ਚਰਨਾਂ ਵਿੱਚ ਜਾ ਵਿਰਾਜੇ। ਉਹਨਾਂ ਦਾ ਦਾਹ ਸੰਸਕਾਰ ਡੇਰੇ ਵਿੱਖੇ ਹੀ ਕੀਤਾ ਗਿਆ। ਇਸ ਦੋਰਾਨ ਮੰਹਤ ਸ਼ੰਭੂ ਦਾਸ, ਸੇਵਕ ਸਿੰਘ ਧੂਰਕੋਟ, ਪੰ. ਵਾਸਦੇਵ ਸ਼ਰਮਾਂ, ਬਸੰਤ ਦਾਸ,  ਸਰਪੰਚ ਸਰਬਜੀਤ ਸਿੰਘ ਅਤੇ ਪਿੰਡ ਦੀ ਸੰਗਤ ਨੇ ਨਮ ਅੱਖਾ ਨਾਲ ਦਰਸ਼ਨ ਕਰਦਿਆਂ ਮੰਹਤ ਚੰਦਰਮੁਨੀ ਨੂੰ ਅੰਤਿਮ ਵਧਾਈ ਦਿੱਤੀ।

error: Content is protected !!