ਪੰਜਾਬ ਕਾਂਗਰਸ ਦੇ ਕਪਤਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਰਹਿਣਗੇ, ਹਾਈਕਮਾਨ ਦੀ ਨਿਗਰਾਨੀ ‘ਚ ਹੋਇਆ ਫੈਸਲਾ

ਪੰਜਾਬ ਕਾਂਗਰਸ ਦੇ ਕਪਤਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਰਹਿਣਗੇ, ਹਾਈਕਮਾਨ ਦੀ ਨਿਗਰਾਨੀ ‘ਚ ਹੋਇਆ ਫੈਸਲਾ

ਚੰਡੀਗੜ੍ਹ (ਵੀਓਪੀ ਬਿਊਰੋ) – ਹੁਣ ਹਾਈਕਮਾਨ ਵਲੋਂ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਪੰਜਾਬ ਕਾਂਗਰਸ ਦੇ ਕਪਤਾਨ ਕੈਪਟਨ ਅਮਰਿੰਦਰ ਸਿੰਘ ਹੀ ਰਹਿਣਗੇ। ਪਰ ਇਸ ਨਾਲ ਕੈਪਟਨ ਦੀਆਂ ਚੁਣੌਤੀਆਂ ਵੀ ਵਧਾ ਦਿੱਤੀਆਂ ਗਈਆਂ ਹਨ। ਹਾਈਕਮਾਨ ਵਲੋਂ ਉਹਨਾਂ ਨੂੰ ਸਖ਼ਤ ਹੋਮਵਰਕ ਦਿੱਤਾ ਗਿਆ ਹੈ।  ਦੂਜੇ ਪਾਸੇ, ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ‘ਸੀਜ਼ਫਾਇਰ’ ਕਰਾਉਣ ਦੀ ਕੋਸ਼ਿਸ਼ ਵੀ ਹੋ ਰਹੀ ਹੈ। ਸਿੱਧੂ ਨੂੰ ਵੀ ਆਲਾਕਮਾਨ ਐਡਜਸਟ ਕਰੇਗੀ ਤੇ ਕੋਸ਼ਿਸ਼ ਹੈ ਕਿ ਇਸ ਨਾਲ ਸਿੱਧੂ ਸੰਤੁਸ਼ਟ ਹੋਣ।

ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੁੰ ਖ਼ਤਮ ਕਰਨ ਲਈ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 18 ਨੁਕਤੇ ਭੇਜੇ ਹਨ। ਇਨ੍ਹਾਂ 18 ਨੁਕਤਿਆਂ ਵਿਚ ਸਭ ਤੋਂ ਅਹਿਮ ਹੈ ਹਰ ਘਰ ਨੂੰ 200 ਯੂਨਿਟ ਤਕ ਮੁਫ਼ਤ ਬਿਜਲੀ ਦੀ ਸਪਲਾਈ। ਕਾਂਗਰਸ ਹਾਈ ਕਮਾਨ ਵੱਲੋਂ ਬਣਾਈ ਖੜਗੇ ਕਮੇਟੀ ਨੇ ਮੰਤਰੀਆਂ, ਵਿਧਾਇਕਾਂ ਤੇ ਕਾਂਗਰਸੀ ਆਗੂਆਂ ਨਾਲ ਗੱਲਬਾਤ ਕਰ ਕੇ ਜੋ ਰਿਪੋਰਟ ਸੋਨੀਆ ਗਾਂਧੀ ਨੂੰ ਸੌਂਪੀ ਹੈ, ਦੇ ਅਧਾਰ ‘ਤੇ 18 ਨੁਕਤੇ ਤਿਆਰ ਕੀਤੇ ਗਏ ਹਨ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਆਪਣੇ 90 ਫ਼ੀਸਦ ਵਾਅਦੇ ਨਿਭਾਅ ਦਿੱਤੇ ਹਨ ਪਰ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਜਨ-ਕਲਿਆਣ ਦੇ ਹੋਰ ਮੁੱਦੇ ਸਾਹਮਣੇ ਆਏ। ਇਹ ਸਾਰੇ ਕੰਮ ਮੁਕੰਮਲ ਕਰਨ ਲਈ ਪਾਰਟੀ ਨੂੰ ਕਿਹਾ ਹੈ। ਬੇਅਦਬੀ ਤੇ ਨਸ਼ਿਆਂ ਦੇ ਮਾਮਲਿਆਂ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ਨੂੰ ਇਕ ਫ਼ੀਸਦ ਜਾਂ ਦਸ ਫ਼ੀਸਦ ਮੁਤਾਬਕ ਨਹੀਂ ਤੋਲਿਆ ਜਾ ਸਕਦਾ, ਇਹ ਭਾਵਨਾਤਮਕ ਮੁੱਦਾ ਹੈ ਤੇ ਹੱਲ ਕਰਨੇ ਪੈਣਗੇ।

 

error: Content is protected !!