ਸ਼ਿਰੋਮਣੀ ਅਕਾਲੀ ਦਲ (ਬਾਦਲ) ਨੇ ਹਲਕਾ ਕਰਤਾਰਪੁਰ ‘ਚ 8 ਸਰਕਲ ਪ੍ਰਧਾਨ ਕੀਤੇ ਨਿਯੁਕਤ

ਸ਼ਿਰੋਮਣੀ ਅਕਾਲੀ ਦਲ (ਬਾਦਲ) ਨੇ ਹਲਕਾ ਕਰਤਾਰਪੁਰ ‘ਚ 8 ਸਰਕਲ ਪ੍ਰਧਾਨ ਕੀਤੇ ਨਿਯੁਕਤ

ਜਲੰਧਰ (ਰੰਗਪੁਰੀ) ਸ. ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਕਰਤਾਰਪੁਰ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਮੁੱਖ ਦਫਤਰ ਤੋਂ ਜਾਰੀ ਪੈ੍ਰੱਸ ਬਿਆਨ ਵਿੱਚ ਸ. ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਜਿਲਾ ਅਬਜਰਬਰ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਜਿਲਾ ਪ੍ਰਧਾਨ ਸ. ਗੁਰਪ੍ਰਤਾਪ ਸਿੰਘ ਵਡਾਲਾ ਤੇ ਹਲਕਾ ਮੁੱਖ ਸੇਵਾਦਾਰ ਸ਼੍ਰੀ. ਸੇਠ ਸਤਪਾਲ ਮੱਲ ਵੱਲੋਂ ਪਿਛਲੇ ਸਮੇਂ ਦੌਰਾਨ ਕਰਤਾਰਪੁਰ ਹਲਕੇ ਦੇ ਵਰਕਰਾਂ ਨਾਲ ਵੱਖ-ਵੱਖ ਮੀਟਿੰਗਾਂ ਕਰਕੇ ਇਹ ਰਿਪੋਰਟ ਪੇਸ਼ ਕੀਤੀ ਗਈ ਜਿਸ ਦੇ ਅਧਾਰ ਤੇ ਸਾਰੇ ਸਰਕਲ ਪ੍ਰਧਾਨ ਲਾਏ ਗਏ ਹਨ।

ਸਰਕਲ ਪਚਰੰਗਾਂ ਤੋਂ ਸ. ਗੁਰਦੀਪ ਸਿੰਘ ਲਾਧੜਾਂ, ਸਰਕਲ ਕਰਤਾਰਪੁਰ-1 ਦਿਹਾਤੀ ਤੋਂ ਸ. ਜਗਰੂਪ ਸਿੰਘ, ਸਰਕਲ ਕਰਤਾਰਪੁਰ-2 (ਨੌਗੰਜਾ) ਤੋਂ ਸ. ਗੁਰਜਿੰਦਰ ਸਿੰਘ ਭਤੀਜਾ, ਸਰਕਲ ਮੰਡ ਤੋਂ ਸ. ਹਰਬੰਸ ਸਿੰਘ ਮੰਡ, ਸਰਕਲ ਜੰਡੂ ਸਿੰਘਾ ਤੋਂ ਸ. ਪ੍ਰਭਜੋਤ ਸਿੰਘ ਢਿੱਲੋਂ, ਸਰਕਲ ਮਕਸੂਦਾਂ ਤੋਂ ਸ. ਭਗਵੰਤ ਸਿੰਘ ਫਤਿਹਜਲਾਲ, ਸਰਕਲ ਗਾਖਲਾਂ ਤੋਂ ਸ. ਜਸੰਵਤ ਸਿੰਘ ਪੱਪੂ ਗਾਖਲ, ਸਰਕਲ ਲਾਂਬੜਾ ਤੋਂ ਸ. ਜਗਜੀਤ ਸਿੰਘ ਜੱਗੀ ਸਾਬਕਾ ਚੇਅਰਮੈਨ ਨਿਯੁਕਤ ਕੀਤੇ ਗਏ ਹਨ।ਸ. ਬਾਦਲ ਵੱਲੋਂ ਸਰਕਲ ਪ੍ਰਧਾਨਾਂ ਨੂੰ ਜਲਦ ਪਿੰਡ ਪੱਧਰ ਤੱਕ ਜਥੇਬੰਦੀ ਬਣਾ ਕੇ ਬੀ.ਐਸ.ਪੀ. ਦੇ ਕੈਂਡੀਡੇਟ ਨੂੰ ਜਿੱਤ ਦਿਵਾਉਣ ਦੀ ਹਦਾਇਤਾਂ ਕੀਤੀਆਂ। ਕਿਉਂਕਿ ਇਹ ਸੀਟ ਬੀ.ਐਸ.ਪੀ. ਦੇ ਖਾਤੇ ਵਿੱਚ ਆਈ ਹੈ।

error: Content is protected !!