ਜਲੰਧਰੋਂ ਕਿਰਾਇਆ ਲੈਣ ਆਈ ਵਿਆਹੁਤਾ ਘਰ ਨਹੀਂ ਪਰਤੀ, ਪੁਲਿਸ ਕਰ ਰਹੀ ਹੈ ਭਾਲ

ਜਲੰਧਰੋਂ ਕਿਰਾਇਆ ਲੈਣ ਆਈ ਵਿਆਹੁਤਾ ਘਰ ਨਹੀਂ ਪਰਤੀ, ਪੁਲਿਸ ਕਰ ਰਹੀ ਹੈ ਭਾਲ

ਤਰਨਤਾਰਨ (ਵੀਓਪੀ ਬਿਊਰੋ) –  ਪਤੀ ਦੇ ਵਿਦੇਸ਼ ਰਹਿਣ ਕਰਕੇ ਵਿਆਹੁਤਾ ਆਪਣੇ ਮਾਪਿਆ ਕੋਲ ਰਹਿ ਰਹੀ ਸੀ। ਜਦੋਂ ਉਹ ਆਪਣੇ ਜਲੰਧਰ ਵਾਲੇ ਘਰ ਕਿਰਾਏਦਾਰ ਕੋਲੋਂ ਕਿਰਾਇਆ ਲੈਣ ਗਈ ਤਾਂ ਵਾਪਸ ਨਾ ਪਰਤੀ। ਵਿਆਹੁਤਾ ਦੇ ਨਾਲ ਉਸਦਾ ਬੱਚਾ ਵੀ ਸੀ। ਪਰਿਵਾਰ ਵਾਲਿਆ ਦਾ ਕਹਿਣਾ ਹੈ ਕਿ ਕਿਰਾਏਦਾਰ ਨੇ ਉਹਨਾਂ ਦੀ ਨੂੰਹ ਦੇ ਬੱਚੇ ਨੂੰ ਆਪਣੇ ਕੋਲ ਲੁਕਾ ਕੇ ਰੱਖਿਆ ਹੋਇਆ ਹੈ ਜਿਸਦੇ ਚੱਲਦਿਆਂ ਪੁਲਿਸ ਨੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਚ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ.।

ਇਕ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਜਲੰਧਰ ਨਿਵਾਸੀ ਵਿਅਕਤੀ ਨਾਲ ਹੋਇਆ ਸੀ, ਜਿਸ ਦੇ ਦੋ ਲੜਕੇ ਹਨ। ਉਨ੍ਹਾਂ ਦਾ ਜਵਾਈ ਚਾਰ ਸਾਲ ਤੋਂ ਵਿਦੇਸ਼ ਰਹਿੰਦਾ ਹੈ, ਜਿਸ ਕਰਕੇ ਉਨ੍ਹਾਂ ਦੀ ਲੜਕੀ ਪੇਕੇ ਘਰ ਰਹਿ ਰਹੀ ਹੈ। ਜਦੋਂਕਿ ਸਹੁਰੇ ਘਰ ਵਾਲਾ ਮਕਾਨ ਗੁਰਪ੍ਰੀਤ ਸਿੰਘ ਨਾਕਮ ਵਿਅਕਤੀ ਨੂੰ ਕਿਰਾਏ ’ਤੇ ਦਿੱਤਾ ਹੋਇਆ ਹੈ। 9 ਜੂਨ ਨੂੰ ਉਨ੍ਹਾਂ ਦੀ ਲੜਕੀ ਸਵੇਰ ਸਾਢੇ 11 ਵਜੇ ਆਪਣੇ ਸਾਢੇ ਪੰਜ ਸਾਲ ਦੇ ਲੜਕੇ ਨਾਲ ਗੁਰਪ੍ਰੀਤ ਸਿੰਘ ਕੋਲੋਂ ਕਿਰਾਇਆ ਲੈਣ ਲਈ ਗਈ ਪਰ ਵਾਪਸ ਨਹੀਂ ਪਰਤੀ। ਉਹ ਉਸਦੀ ਭਾਲ ਕਰ ਰਹੇ ਸਨ ਕਿ ਪਤਾ ਲੱਗਾ ਕਿ ਉਨ੍ਹਾਂ ਦੀ ਲੜਕੀ ਨੂੰ ਗੁਰਪ੍ਰੀਤ ਸਿੰਘ ਨੇ ਹੀ ਲੁਕੋ ਕੇ ਰੱਖਿਆ ਹੋਇਆ ਹੈ। ਜਾਂਚ ਅਧਿਕਾਰੀ ਏਐੱਸਆਈ ਸਵਰਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!