29 ਸਾਲਾਂ ਪੰਜਾਬੀ ਕੁੜੀ ਦੀ ਨਿਊਜ਼ੀਲੈਂਡ ਸੜਕ ਹਾਦਸੇ ‘ਚ ਹੋਈ ਮੌਤ

29 ਸਾਲਾਂ ਪੰਜਾਬੀ ਕੁੜੀ ਦੀ ਨਿਊਜ਼ੀਲੈਂਡ ਸੜਕ ਹਾਦਸੇ ‘ਚ ਹੋਈ ਮੌਤ

ਵੀਓਪੀ ਡੈਸਕ – ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਅਨਾਇਤਪੁਰਾ ਦੀ ਪਲਵਿੰਦਰ ਕੌਰ (29) ਦੀ ਬੀਤੇ ਮੰਗਲਵਾਰ ਇਕ ਸੜਕੀ ਦੁਰਘਟਨਾ ਦੇ ਵਿਚ ਜਾਨ ਚਲੀ ਗਈ।  ਬੇਹੱਦ ਦੁੱਖਦ ਘਟਨਾ ਦੇ ਅਨੁਸਾਰ ਉਹ ਮੰਗਲਵਾਰ ਦੇਰ ਰਾਤ ਇਕ ਹੈਲਥ ਕੇਅਰ ਸੈਂਟਰ ਤੋਂ 11 ਵਜੇ ਡਿਊਟੀ ਖ਼ਤਮ ਕਰਕੇ ਆਪਣੇ ਘਰ ਜਾ ਰਹੀ ਸੀ ਤਾਂ ਰਾਹ ’ਚ ਕਿਸੇ ਅਣਪਛਾਤੇ ਵਾਹਨ ਨੇ ਉਸਦੀ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਈ, ਉਸਨੂੰ ਹੈਲੀਕਾਪਟਰ ਰਾਹੀਂ ਆਕਲੈਂਡ ਹਸਪਤਾਲ ’ਚ ਲਿਆਂਦਾ ਗਿਆ, ਪਰ ਹਾਲਾਤ ਨਾਜ਼ੁਕ ਹੋਣ ਕਰਕੇ ਰਸਤੇ ’ਚ ਹੀ ਉਸਦੀ ਮੌਤ ਹੋ ਗਈ। ਉਸਦਾ ਮ੍ਰਿਤਕ ਸਰੀਰ ਪੋਸਟ-ਮਾਰਟਮ ਪਿੱਛੋਂ ਉਟਾਹੂਹੂ ਦੇ ਮ‌੍ਰਿਤਕ ਦੇਹ ਸੰਭਾਲ ਕੇਂਦਰ ’ਚ ਰੱਖ ਦਿੱਤਾ ਗਿਆ ਹੈ।

ਇਹ ਕੁੜੀ 2019 ਦੇ ਵਿਚ ਇਥੇ ਪੜ੍ਹਨ ਆਈ ਸੀ ਤੇ ਰੋਟੋਰੂਆ ਵਿਖੇ ਪੜ੍ਹਾਈ ਪੂਰੀ ਕੀਤੀ ਸੀ। 2019 ਦੇ ਵਿਚ ਇਸਦਾ ਇਥੇ ਹੀ ਵਿਆਹ ਹਰਮੀਤ ਸਿੰਘ ਪਿੰਡ ਫੁੱਲੇਆਲ (ਬਠਿੰਡਾ) ਨਾਲ ਹੋਇਆ ਸੀ। ਪਲਵਿੰਦਰ ਦੇ ਪਿਤਾ  ਰਣਜੀਤ ਸਿੰਘ ਅਤੇ ਮਾਤਾ ਦਾ ਨਾਂਅ ਜਗਦੀਸ਼ ਕੌਰ ਹੈ ਅਤੇ ਇਕ ਛੋਟਾ ਭਰਾ ਹੈ। ਜਿਸ ਰਾਤ ਇਹ ਘਟਨਾ ਹੋਈ ਉਸ ਦਿਨ ਉਸਦੀ ਡਿਊਟੀ ਨਹੀਂ ਸੀ ਅਤੇ ਕਿਸੀ ਹੋਰ ਦੀ ਸ਼ਿਫਟ ਕਰਨ ਗਈ ਸੀ, ਪਰ ਵਾਪਿਸ ਘਰ ਨਾ ਮੁੜ ਸਕੀ। ਕੁਝ ਸਮਾਂ ਉਡੀਕਣ ਬਾਅਦ ਬਾਅਦ ਉਸਦਾ ਪਤੀ ਵਾਪਿਸ ਜਾ ਕੇ ਵੇਖਣ ਲਈ ਨਿਕਲਿਆ ਅਤੇ ਪੁਲਿਸ ਨੂੰ ਫੋਨ ਕੀਤਾ ਤਾਂ ਉਸਨੂੰ ਇਸ ਘਟਨਾ ਬਾਰੇ ਪਤਾ ਲੱਗਾ।

ਪਲਵਿੰਦਰ ਕੌਰ ਦਾ ਪਰਿਵਾਰ ਚਾਹੁੰਦਾ ਹੈ ਕਿ ਉਸਦੀ ਲਾਸ਼ ਪਿੰਡ ਭੇਜ ਦਿੱਤੀ ਜਾਵੇ। ਜਿਸ ਕਰਕੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਨੇ ਮਦਦ ਵਾਸਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਲਿਆ ਹੈ ਅਤੇ ਲਾਸ਼ ਪੰਜਾਬ ਭੇਜੇ ਜਾਣ ਸਬੰਧੀ ਲੋੜੀਂਦੇ ਕਦਮ ਚੁੱਕ ਰਹੇ ਹਨ। ਪਲਵਿੰਦਰ ਕੌਰ ਸਾਲ 2019 ’ਚ ਸਟੱਡੀ ਵੀਜ਼ੇ ’ਤੇ ਨਿਊਜ਼ੀਲੈਂਡ ਆਈ ਸੀ ਅਤੇ ਇਨ੍ਹੀਂ ਦਿਨੀਂ ਵਰਕ ਵੀਜ਼ਾ ਉੱਪਰ ਮਿਹਨਤ ਕਰ ਰਹੀ ਸੀ। ‘ਮਾਪਿਆਂ ਦਾ ਪਰਛਾਵਾਂ’ ਬਣਦੀਆਂ ਧੀਆਂ ਦਾ ਇਸ ਤਰ੍ਹਾਂ ਤੁਰ ਜਾਣਾ ਵੱਡੇ-ਵੱਡੇ ਦਿਲਾਂ ਨੂੰ ਝੰਜੋੜਦਾ ਹੈ.।

error: Content is protected !!