ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਆਪਣੀ ਸਾਰੀ ਵਸੀਅਤ ਦਰਬਾਰ ਸਾਹਿਬ ਦੇ ਨਾਂ ਕਰਵਾਈ, ਲੋਕਾਂ ਦੁਆਰਾ ਕੀਤੀ ਜਾ ਰਹੀ ਸ਼ਲਾਘਾ  

ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਆਪਣੀ ਸਾਰੀ ਵਸੀਅਤ ਦਰਬਾਰ ਸਾਹਿਬ ਦੇ ਨਾਂ ਕਰਵਾਈ, ਲੋਕਾਂ ਦੁਆਰਾ ਕੀਤੀ ਜਾ ਰਹੀ ਸ਼ਲਾਘਾ

ਅੰਮ੍ਰਿਤਸਰ (ਵੀਓਪੀ ਬਿਊਰੋ) – ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਾਹਿਬ ਗਿਆਨੀ ਮੋਹਨ ਸਿੰਘ ਜੀ ਨੇ ਇਕ ਸ਼ਲਾਘਾਯੋਗ ਕੰਮ ਕੀਤਾ ਹੈ। ਉਹਨਾਂ ਨੇ ਆਪਣੀ ਕੋਠੀ ਸ੍ਰੀ ਦਰਬਾਰ ਸਾਹਿਬ ਨੇ ਨਾਂ ਲਗਵਾ ਦਿੱਤੀ ਹੈ। ਉਹਨਾਂ ਦੇ ਇਸ ਕਾਰਜ ਦੀ ਲੋਕਾਂ ਦੁਆਰਾ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ।

ਦੱਸਣਯੋਗਹੈ  ਕਿ 80  ਸਾਲਾ ਗਿਆਨੀ ਮੋਹਨ ਸਿੰਘ ਦਾ ਇਕ ਹੀ ਬੇਟਾ ਹੈ ਜੋ ਵਿਦੇਸ਼ ਰਹਿੰਦਾ ਹੈ।  ਉਹਨਾਂ ਨੇ ਆਪਣੀ ਵਸੀਅਤ ਲਿਖੀ ਹੈ ਜਿਸ ਵਿਚ ਕੋਠੀ ਸ੍ਰੀ ਦਰਬਾਰ ਸਾਹਿਬ ਦੇ ਨਾਂ ਕਰਵਾ ਦਿੱਤੀ ਹੈ।ਉਹਨਾਂ ਨੇ ਇਸ ਸਬੰਧੀ ਦਸਤਾਵੇਜ਼ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੇ ਹਨ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਉਹਨਾਂ ਨੇ ਆਪਣੀ ਵਸੀਅਤ ਬਾਰੇ ਖਬਰ ਵੀ ਮੀਡੀਆ ਨੂੰ ਦੇਣ ਤੋਂ ਗੁਰੇਜ਼ ਕੀਤਾ ਹੈ ਪਰ ਇਹ ਖਬਰ ਸੋਸ਼ਲ ਮੀਡੀਆ ’ਤੇ ਛਾਈ ਹੋਈ ਹੈ.।

error: Content is protected !!