ਖੇਤਾਂ ‘ਚੋਂ ਮਿਲੀਆਂ ਦੋ ਲਾਸ਼ਾਂ, ਪਿੰਡ ਵਾਲਿਆ ਲਈ ਬਣਿਆ ਦਹਿਸ਼ਤ ਦਾ ਮਾਹੌਲ

ਖੇਤਾਂ ‘ਚੋਂ ਮਿਲੀਆਂ ਦੋ ਲਾਸ਼ਾਂ, ਪਿੰਡ ਵਾਲਿਆ ਲਈ ਬਣਿਆ ਦਹਿਸ਼ਤ ਦਾ ਮਾਹੌਲ

ਗੁਰਦਾਸਪੁਰ (ਵੀਓਪੀ ਬਿਊਰੋ) ਧਾਰੀਵਾਲ ਦੇ ਪਿੰਡ ਫੱਜ਼ੂਪੁਰ ‘ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਦੇ ਖੇਤ ‘ਚ ਦੋ ਲਾਸ਼ਾਂ ਦੇਖੀਆਂ। ਦੋਵੇਂ ਮ੍ਰਿਤਕ ਇਕੋ ਜਾਨੀ 40 ਕੁ ਸਾਲ ਉਮਰ ਦੇ ਹਨ। ਇਕ ਦਾ ਨਾਂ ਸਟੀਫ਼ਨ ਤੇ ਦੂਜੇ ਦਾ ਨਾਂ ਸ਼ਾਮ ਲਾਲ ਹੈ। ਦੋਵੇਂ ਮ੍ਰਿਤਕ ਧਾਰੀਵਾਲ ਦੇ ਪਿੰਡ ਲੇਹਲ ਦੇ ਰਹਿਣ ਵਾਲੇ ਹਨ ਤੇ ਨਸ਼ਾ ਕਰਨ ਦੇ ਆਦਿ ਸਨ ਤੇ ਦਿਹਾੜੀ ਕਰਦੇ ਸਨ ਤੇ ਰਾਤ ਨੂੰ ਫੱਜੂਪੁਰ ਦੇ ਕਬਰਸਤਾਨ ‘ਚ ਸੋਂਦੇ ਸਨ ਤੇ ਬੀਤੀ ਦੇਰ ਰਾਤ ਨੂੰ ਕਿਸੇ ਨੇ ਇਨ੍ਹਾਂ ਦਾ ਕਤਲ ਕਰ ਦਿੱਤਾ ਹੈ ਤੇ ਪੁਲਿਸ ਵਲੋਂ ਡਾਗ ਸਕੋਰਡ ਦੀਆਂ ਟੀਮਾਂ ਬੁਲਾ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਲੋਕਾਂ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਸ਼ਾਮ ਲਾਲ ਤੇ ਸਟੀਫ਼ਨ ਹਨ ਜਿਨ੍ਹਾਂ ਦੀ ਮੌਤ ਹੋ ਗਈ ਹੈ। ਸ਼ਾਮ ਲਾਲ ਦਾ ਕੋਈ ਪਰਿਵਾਰ ਨਹੀਂ ਸੀ ਤੇ ਸਟੀਫ਼ਨ ਦੀ ਇਕ ਬਜ਼ੁਰਗ ਮਾਂ ਹੈ ਤੇ ਇਹ ਦੋਵੇਂ ਦਿਹਾੜੀ ਕਰ ਕੇ ਆਪਣਾ ਗੁਜ਼ਰ ਬਸਰ ਕਰਦੇ ਸਨ ਤੇ ਨਸ਼ਾ ਕਰਨ ਦੇ ਆਦਿ ਸਨ ਤੇ ਸ਼ਮਸ਼ਾਨਘਾਟ ‘ਚ ਹੀ ਕਈ ਵਾਰ ਸੋਂਦੇ ਸਨ। ਉਨ੍ਹਾਂ ਸਵੇਰੇ ਸੂਚਨਾ ਮਿਲੀ ਕਿ ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਖੇਤਾਂ ‘ਚ ਪਈਆਂ ਹਨ ਤੇ ਪਿੰਡ ਵਾਲਿਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ.।

ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ‘ਤੇ ਪਹੁੰਚੇ। ਐੱਸਪੀ ਹਰਵਿੰਦਰ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡ ‘ਚੋਂ ਸੂਚਨਾ ਮਿਲੀ ਸੀ ਕਿ ਦੋ ਵਿਅਕਤੀਆਂ ਦਾ ਕਤਲ ਹੋਇਆ ਹੈ। ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਮਰਨ ਵਾਲੇ ਦੋ ਵਿਅਕਤੀ ਹਨ ਸ਼ਾਮ ਲਾਲ ਤੇ ਸਟੀਫ਼ਨ ਦੋਨਾਂ ਮ੍ਰਿਤਕ ਦੇਹਾਂ ਨੂੰ ਕਬਜ਼ੇ ‘ਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਡਾਗ ਸਕਾਰਡ ਤੇ ਫਿੰਗਰ ਪ੍ਰਿੰਟ ਦੀਆਂ ਟੀਮਾਂ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਜਲਦ ਗ੍ਰਿਫ਼ਤਾਰ ਕਰ ਲਏ ਜਾਣਗੇ।

error: Content is protected !!