ਕੀ ਹੁਣ ਅਨਪੜ੍ਹ ਬਣਾਉਣਾ ਚਾਹੁੰਦੀ ਹੈ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬੀ ਯੂਨਵਰਸਿਟੀ ਦੇ ਅੰਡਰ ਆਉਂਦੇ ਸਾਰੇ ਕਾਲਜਾਂ ਨੂੰ ਫੀਸ ਦੇ ਨਾਲ ਦੇਣਾ ਪਵੇਗਾ 18 ਫੀਸਦੀ ਟੈਕਸ

ਕੀ ਹੁਣ ਅਨਪੜ੍ਹ ਬਣਾਉਣਾ ਚਾਹੁੰਦੀ ਹੈ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬੀ ਯੂਨਵਰਸਿਟੀ ਦੇ ਅੰਡਰ ਆਉਂਦੇ ਸਾਰੇ ਕਾਲਜਾਂ ਨੂੰ ਫੀਸ ਦੇ ਨਾਲ ਦੇਣਾ ਪਵੇਗਾ 18 ਫੀਸਦੀ ਟੈਕਸ

ਪਟਿਆਲਾ (ਵੀਓਪੀ ਬਿਊਰੋ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਡਰ ਆਉਂਦੇ ਕਾਲਜਾਂ ਦੇ ਵਿਦਿਆਰਥੀ ਲਈ ਹੁਣ ਨਵੀਂ ਮੁਸੀਬਤ ਆਣ ਖੜ੍ਹੀ ਹੋਈ ਹੈ। ਸਾਰੇ ਵਿਦਿਆਰਥੀ ਨੂੰ ਹੁਣ ਫੀਸਾਂ ਦੇ ਨਾਲ-ਨਾਲ GST ਵੀ ਭਰਨਾ ਪਵੇਗਾ। ਉਸ ਵਿਚੋਂ 9 ਫੀਸਦੀ ਹਿੱਸਾ ਕੇਂਦਰ ਸਰਕਾਰ ਅਤੇ 9 ਫੀਸਦੀ ਪੰਜਾਬ ਸਰਕਾਰ ਨੂੰ ਟੈਕਸ ਅਦਾ ਕਰਨਾ ਹੋਵੇਗਾ।
ਦੱਸ ਦਈਏ ਕਿ ਇਹ ਵਿਦਿਆਰਥੀ ਪਹਿਲਾਂ ਵੀ ਮੋਟੀਆਂ ਰਕਮਾਂ ਦੇ ਕੇ ਪੜ੍ਹਾਈ ਕਰ ਰਹੇ ਹਨ। ਹੁਣ ਸਰਕਾਰਾਂ ਨੇ ਨਵਾਂ ਹੀ ਫਲੂਹਾ ਬੱਚਿਆ ਦੇ ਉਪਰ ਸੁੱਟ ਦਿੱਤਾ ਹੈ। ਜੇਕਰ ਵਿਦਿਆਰਥੀਆਂ ਦੀਆਂ ਫੀਸਾਂ ਦੀ ਗੱਲ ਕਰੀਏ ਤਾਂ 20 ਹਜਾਰ ਤੋਂ ਲੈ ਕੇ 1 ਲੱਖ ਤੱਕ ਫੀਸਾਂ ਵਿਦਿਆਰਥੀ ਕਾਲਜਾਂ ਨੂੰ ਦਿੰਦੇ ਹਨ ਪਰ ਹੁਣ 18 ਫੀਸਦੀ ਟੈਕਸ ਵੀ ਨਾਲ ਪੇਅ ਕਰਨਾ ਪਵੇਗਾ। ਇਹ ਨਿਯਮ ਸਰਕਾਰੀ ਅਤੇ ਪ੍ਰਾਈਵੇਟ ਕਾਲਜ ਦੋਨਾਂ ਉਪਰ ਲਾਗੂ ਹੋਣਗੇ.।

error: Content is protected !!