ਅੱਤਵਾਦ ਵਾਂਗ ਨਸ਼ਿਆਂ ਦੇ ਖ਼ਾਤਮੇ ਲਈ ਵੀ ਲੋਕਾਂ ਦਾ ਸਹਿਯੋਗ ਜ਼ਰੂਰੀ : ਡੀਐੱਸਪੀ ਬਾਂਸਲ

ਅੱਤਵਾਦ ਵਾਂਗ ਨਸ਼ਿਆਂ ਦੇ ਖ਼ਾਤਮੇ ਲਈ ਵੀ ਲੋਕਾਂ ਦਾ ਸਹਿਯੋਗ ਜ਼ਰੂਰੀ : ਡੀਐੱਸਪੀ ਬਾਂਸਲ

ਅਮਰਗੜ੍ਹ ( ਗੋਇਲ) -ਨਵੇਂ ਬਣੇ ਜ਼ਿਲ੍ਹਾ ਮਲੇਰਕੋਟਲਾ ਨੂੰ ਨਸ਼ਾ ਮੁਕਤ ਕਰਨ ਦੇ ਮਕਸ਼ਦ ਨਾਲ ਐੱਸਐੱਸਪੀ ਮੈਡਮ ਕੰਵਰਦੀਪ ਕੌਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਸਮਾਜ ਅੰਦਰ ਵਧ ਰਹੇ ਨਸ਼ਿਆਂ ਦੇ ਪ੍ਰਭਾਵ ਕਾਰਨ ਮੰਜ਼ਿਲ ਤੋਂ ਥਿੜਕੀ ਜਵਾਨੀ ਨੂੰ ਮੁੜ ਲੀਹ ਤੇ ਲਿਆਉਣ ਲਈ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਬ-ਡਿਵੀਜ਼ਨ ਅਮਰਗਡ਼੍ਹ ਵਿਖੇ ਵੀ ਇੰਸਪੈਕਟਰ ਸੁਖਦੀਪ ਸਿੰਘ ਥਾਣਾ ਮੁਖੀ ਅਮਰਗਡ਼੍ਹ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ‘ਚ ਅਜਿਹੇ ਸੈਮੀਨਾਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਮਰਗਡ਼੍ਹ ਉਪਰੰਤ ਪੁਲਿਸ ਚੌਕੀ ਹਿੰਮਤਾਨਾ ਅਧੀਨ ਪੈਂਦੇ ਪਿੰਡ ਸੰਗਾਲਾ ਤੋਂ ਬਾਅਦ ਬੇਅਜ਼ਵਾਟਰ ਸਕੂਲ ਨੰਗਲ ਵਿਖੇ ‘ਨਸ਼ਾ ਵਿਰੋਧੀ’ ਸੈਮੀਨਾਰ ਕਰ ਇਲਾਕੇ ‘ਚੋਂ ਨਸ਼ੇ ਦੇ ਖਾਤਮੇ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ। ਇਸ ਸੈਮੀਨਾਰ ਵਿੱਚ ਜਿੱਥੇ ਡੀਐੱਸਪੀ ਹੈੱਡਕੁਆਰਟਰ ਸ੍ਰੀ ਸੁਰਿੰਦਰਪਾਲ ਬਾਂਸਲ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਉੱਥੇ ਹੀ ਇਲਾਕੇ ਦੇ ਪੰਚਾਂ, ਸਰਪੰਚਾਂ ਤੇ ਮੋਹਤਬਰਾਂ ਦੀ ਹਾਜ਼ਰੀ ਵੀ ਭਰਵੀਂ ਰਹੀ।

ਇਸ ਸਮੇਂ ਸਮਾਜ ਅੰਦਰੋਂ ਨਸ਼ੇ ਨੂੰ ਕਿਵੇਂ ਖਤਮ ਕੀਤਾ ਜਾਵੇ ਤਹਿਤ ਨੰਬਰਦਾਰ ਦਵਿੰਦਰ ਸਿੰਘ ਨੰਗਲ, ਡਾ. ਪਵਿੱਤਰ ਸਿੰਘ, ਸੁਖਵਿੰਦਰ ਸਿੰਘ ਅਟਵਾਲ, ਗੁਰਜੰਟ ਸਿੰਘ ਢਢੋਗਲ ਅਤੇ ਸੁਰਿੰਦਰ ਸਿੰਗਲਾ ਨੇ ਆਪਣੇ ਸੁਝਾਅ ਤੇ ਵਿਚਾਰ ਰੱਖੇ। ਇੰਸਪੈਕਟਰ ਸੁਖਦੀਪ ਸਿੰਘ ਨੇ ਆਜ਼ਾਦੀ ਤੋਂ ਬਾਅਦ ਗੁਆਂਢੀ ਮੁਲਕਾਂ ਵੱਲੋਂ ਪੰਜਾਬ ਨੂੰ ਕਮਜ਼ੋਰ ਕਰਨ ਲਈ ਕਿਵੇਂ ਨਸ਼ੇ ਦਾ ਜਾਲ ਸੁੱਟਿਆ ਬਾਰੇ ਜਿੱਥੇ ਵਿਸਥਾਰ ‘ਚ ਚਰਚਾ ਕੀਤੀ ਉੱਥੇ ਹੀ ਉਨ੍ਹਾਂ ਨਸ਼ੇ ਦੇ ਖ਼ਾਤਮੇ ਲਈ ਸਮੂਹ ਲੋਕਾਂ ਤੋੰ ਸਹਿਯੋਗ ਦੀ ਮੰਗ ਕੀਤੀ। ਡੀਐੱਸਪੀ (ਐੱਚ) ਸੁਰਿੰਦਰਪਾਲ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਣਯੋਗ ਐੱਸਐੱਸਪੀ ਸਾਹਬ ਦਾ ਟੀਚਾ ਜ਼ਿਲ੍ਹੇ ਅੰਦਰੋਂ ਨਸ਼ੇ ਦਾ ਖਾਤਮਾ ਕਰਨਾ ਹੈ ਜੋ ਸਾਰਿਆਂ ਦੇ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ‘ਚੋਂ ਅਤਿਵਾਦ ਦਾ ਕਾਲਾ ਦੌਰ ਲੋਕਾਂ ਦੇ ਸਹਿਯੋਗ ਨਾਲ ਖ਼ਤਮ ਹੋਇਆ ਹੈ ਉਸੇ ਤਰ੍ਹਾਂ ਨਸ਼ੇ ਦਾ ਖ਼ਾਤਮਾ ਕਰਨਾ ਵੀ ਕੋਈ ਵੱਡੀ ਗੱਲ ਨਹੀਂ ਹੈ। ਨਾਲ ਹੀ ਉਨ੍ਹਾਂ ਪੁਲੀਸ ਮਹਿਕਮੇ ਅੰਦਰ ਮੌਜੂਦ ਕਾਲੀਆਂ ਭੇਡਾਂ ਦੀ ਸ਼ਨਾਖ਼ਤ ਕਰਨ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦਾ ਵੀ ਜ਼ਿਕਰ ਕੀਤਾ।

ਅਖੀਰ ‘ਚ ਬੇਅਜ਼ਵਾਟਰ ਸਕੂਲ ਦੇ ਚੇਅਰਮੈਨ ਬਘੇਲ ਸਿੰਘ ਬਾਠ ਨੇ ਜਿੱਥੇ ਪਹੁੰਚੇ ਪੁਲੀਸ ਅਫਸਰਾਂ ਤੇ ਮੋਹਤਵਰਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਅਜਿਹੇ ਕਾਰਜਾਂ ਲਈ ਅੱਗੇ ਵਾਸਤੇ ਵੀ ਭਰਵਾਂ ਸਹਿਯੋਗ ਦੇਣ ਦੀ ਵਚਨਬੱਧਤਾ ਦੁਹਰਾਈ। ਸਟੇਜ ਸੰਚਾਲਨ ਸੁਖਜਿੰਦਰ ਸਿੰਘ ਝੱਲ ਵੱਲੋਂ ਕੀਤਾ ਗਿਆ। ਇਸ ਮੌਕੇ ਟ੍ਰੈਫਿਕ ਇੰਚਾਰਜ ਸੀਸ਼ਪਾਲ,ਭਾਈ ਘਨ੍ਹੱਈਆ ਜੀ ਸੇਵਾ ਸੁਸਾਇਟੀ ਅਮਰਗੜ੍ਹ ਦੇ ਚੇਅਰਮੈਨ ਰਾਜਿੰਦਰ ਸਿੰਘ ਟੀਨਾ ਨੰਗਲ,ਪ੍ਰਧਾਨ ਗੁਰਸਿਮਰਨ ਸਿੰਘ,ਸਰਪੰਚ ਮਨੋਹਰ ਲਾਲ ਚੌੰਦਾ, ਸਰਪੰਚ ਸ਼ੇਰ ਸਿੰਘ ਮੰਡੇਰ ਬਾਠਾਂ, ਸੁਦਾਗਰ ਸਿੰਘ ਪੰਚ,ਸ਼ਮਸ਼ਾਦ ਅਲੀ ਚੌੰਦਾ, ਗੁਰਦੀਪ ਸਿੰਘ ਪੰਚ,ਸੁੱਖਾ ਤੋਲੇਵਾਲ,ਹਰਵਿੰਦਰ ਸਿੰਘ ਨੰਗਲ ਤੋਂ ਇਲਾਵਾ ਇਲਾਕੇ ਦੇ ਮੋਹਤਬਰ ਹਾਜ਼ਰ ਸਨ ਜਿਨ੍ਹਾਂ ਨੇ ਸਮਾਜ ਵਿੱਚੋਂ ਨਸ਼ੇ ਖ਼ਤਮ ਕਰਨ ਲਈ ਪੁਲਿਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ.।

error: Content is protected !!