ਕਾਰ ਪਾਣੀ ‘ਚ ਡੁੱਬੀ, ਇਕੋ ਪਰਿਵਾਰ ਦੇ 6 ਲੋਕਾਂ ਦੀ ਮੌਤ, ਮਰਨ ਵਾਲਿਆ ‘ਚ ਦੋ ਬੱਚੇ ਵੀ ਸ਼ਾਮਲ

ਕਾਰ ਪਾਣੀ ‘ਚ ਡੁੱਬੀ, ਇਕੋ ਪਰਿਵਾਰ ਦੇ 6 ਲੋਕਾਂ ਦੀ ਮੌਤ, ਮਰਨ ਵਾਲਿਆ ‘ਚ ਦੋ ਬੱਚੇ ਵੀ ਸ਼ਾਮਲ

ਬਲਰਾਮਪੁਰ (ਵੀਓਪੀ ਬਿਊਰੋ) – ਉੱਤਰ ਪ੍ਰਦੇਸ਼ ਤੋਂ ਇਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਜਿੱਥੇ ਪਾਣੀ ਵਿਚ ਕਾਰ ਡੁੱਬਣ ਨਾਲ ਇਕੋ ਵਾਰ ਦੇ ਛੇ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆ ਵਿਚ ਦੋ ਬੱਚੇ ਵੀ ਸ਼ਾਮਲ ਹਨ। ਮਹਾਰਾਜਗੰਜ ਤਰਾਈ ਦੇ ਥਾਣਾ ਖੇਤਰ ਸਿਵਾ ਨਗਰ ਵੇਲੇ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਾਰ ਡਰਾਈਵਰ ਨੇ ਇਕ ਮੋਟਰਸਾਈਕਲ ਵਾਲੇ ਨੂੰ ਬਚਾਉਣ ਲਈ ਗੱਡੀ ਨੂੰ ਕੰਟਰੋਲ ਨਾ ਕਰ ਸਕਿਆ ਤਾਂ ਉਹ ਸਿੱਧੀ ਡੂੰਘੇ ਪਾਣੀ ਨਾਲ ਭਰੇ ਟੋਏ ਵਿਚ ਪਲਟ ਗਈ ਤੇ ਜਿਸ ਵਿਚ ਸਵਾਰ ਲੋਕਾਂ ਦੀ ਮੌਤ ਹੋ ਗਈ।

ਪਿੰਡ ਵਾਸੀਆਂ ਨੇ ਦੱਸਿਆ ਕਿ ਸਾਈਕਲ ਸਵਾਰ ਨੂੰ ਬਚਾਉਂਦੇ ਸਮੇਂ ਕਾਰ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਪਾਣੀ ਨਾਲ ਭਰੇ ਟੋਏ ਵਿੱਚ ਪਲਟ ਗਈ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਤੁਰੰਤ ਸਾਰੇ ਲੋਕਾਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ। ਪੁਲਿਸ ਨੂੰ ਸੂਚਿਤ ਕੀਤਾ ਪਰ ਕੋਈ ਵੀ ਬਚ ਸਕਿਆ। ਸਾਰੇ ਲੋਕ ਇਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ। ਨੈਸ਼ਨਲ ਹਾਈਵੇ 730 ਤੇ ਹੋਏ ਇਸ ਹਾਦਸੇ ਵਿੱਚ, ਸਾਰੀਆਂ ਲਾਸ਼ਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਬਲਰਾਮਪੁਰ ਦੇ ਵਧੀਕ ਪੁਲਿਸ ਸੁਪਰਡੈਂਟ ਅਰਵਿੰਦ ਮਿਸ਼ਰਾ ਨੇ ਦੱਸਿਆ ਕਿ ਮਹਾਰਾਜਗੰਜ ਤਰਾਈ ਥਾਣਾ ਖੇਤਰ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਗੋਂਡਾ ਦੇ ਤਰਬਗੰਜ ਵਿਚ ਰਹਿਣ ਵਾਲਾ ਪਰਿਵਾਰ ਸਵਿਫਟ ਡੀਜ਼ਾਇਰ ਕਾਰ ‘ਤੇ ਸਵਾਰ ਸੀ। ਇਹਨਾਂ ਦੀ ਇਕ ਮੋਟਰਸਾਈਕਲ ਨਾਲ ਹਾਦਸਾ ਹੋ ਗਿਆ, ਜਿਸ ਵਿਚ ਕਾਰ ਬੇਕਾਬੂ ਹੋ ਗਈ ਅਤੇ ਸੜਕ ਦੇ ਕਿਨਾਰੇ ਪਾਣੀ ਨਾਲ ਭਰੇ ਟੋਏ ਵਿਚ ਜਾ ਡਿੱਗੀ। ਪੁਲਿਸ ਮੌਕੇ ‘ਤੇ ਪਹੁੰਚ ਗਈ, ਸਾਰਿਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਇਨ੍ਹਾਂ ਵਿਚ 3 ਆਦਮੀ ਅਤੇ 3 ਔਰਤਾਂ ਹਨ। ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਾਈਕ ਸਵਾਰ ਵਿਅਕਤੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

error: Content is protected !!