ਭਵਾਨੀਗੜ੍ਹ ‘ਚ ਇਕ ਔਰਤ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲਾਈ ਅੱਗ 

ਭਵਾਨੀਗੜ੍ਹ ‘ਚ ਇਕ ਔਰਤ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲਾਈ ਅੱਗ

ਭਵਾਨੀਗੜ੍ਹ (ਵੀਓਪੀ ਬਿਊਰੋ) – ਸਬ ਡਿਵੀਜ਼ਨ ਭਵਾਨੀਗੜ੍ਹ ਦੇ ਨਜ਼ਦੀਕੀ ਪਿੰਡ ਜੌਲੀਆਂ ਵਿਖੇ ਅੱਜ ਇਕ ਔਰਤ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਅੱਗ ਲਗਾ ਦੇਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤੇ ਹੋਰ ਸਮਾਨ ਅਗਨ ਭੇਟ ਹੋ ਜਾਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿਸ ਕਾਰਨ ਇਲਾਕੇ ਦੇ ਲੋਕਾਂ ‘ਚ ਭਾਰੀ ਰੋਸ ਦੀ ਲਹਿਰ ਪਾਈ ਗਈ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਬਲਵਾਨ, ਬਲਾਕ ਕਮੇਟੀ ਦੇ ਸਾਬਕਾ ਚੇਅਰਮੈਨ ਕੁਲਵੰਤ ਸਿੰਘ, ਗੁਰਦੁਆਰਾ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਦੇ ਮੈਨੇਜਰ ਨੇ ਦੱਸਿਆ ਕਿ ਮਹਿਲਾ ਮਾਨਸਿਕ ਤੌਰ ਤੇ ਪਰੇਸ਼ਾਨ ਦੱਸੀ ਜਾ ਰਹੀ ਹੈ। ਇਹ ਸਵੇਰੇ ਗਿਆਰਾਂ ਵਜੇ ਗੁਰੂਘਰ ਵਿਚ ਦਾਖਲ ਹੋਈ। ਉਸਦੇ ਹੱਥ ਵਿਚ ਇਕ ਬੋਤਲ ਸੀ। ਬੋਤਲ ਵਿਚ ਉਸਨੇ ਜ਼ਲਨਸ਼ੀਲ ਪਦਾਰਥ ਸੀ ਜਿਸ ਨਾਲ ਉਹਨੇ ਗੁਰੂ ਗ੍ਰੰਥ ਦੇ ਸਰੂਪ ਨੂੰ ਅੱਗ ਲਾ ਕੇ ਭੱਜ ਗਈ। ਅੱਗ ਲੱਗਣ ਦੇ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੀੜ ਅਤੇ ਪਾਲਕੀ ਸਾਹਿਬ ਅਗਨੀ ਭੇਟ ਹੋ ਗਿਆ।

ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪਿੰਡ ਵਾਲਿਆ ਨੇ ਸੱਚਖੰਡ ਵਿਚ ਰੱਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਬਚਾ ਲਿਆ ਪਰ ਸੱਚਖੰਡ ਵਿਚ ਲੱਗਿਆ ਇਕ ਏ.ਸੀ ਤੇ ਬਾਕੀ ਸਾਮਾਨ ਅੱਗ ਦੇ ਭੇਟ ਚੜ੍ਹ ਗਏ। ਅੱਗ ਲੱਗਣ ਦੀ ਪੂਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਜਿਸ ਤੋੋਂ ਪਤਾ ਲੱਗਿਆ ਕਿ ਉਕਤ ਮਹਿਲਾ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਘਟਨਾ ਦੇ ਮੌਕੇ ਡੀਐਸਪੀ ਸੁਖਰਾਜ ਸਿੰਘ ਮੌਕੇ ਤੇ ਪੁੱਜੇ ਅਤੇ ਉਹਨਾਂ ਨੇ ਕਿਹਾ ਕਿ ਮਹਿਲਾ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

error: Content is protected !!