ਬਸਪਾ ਚੋਣਾਂ ਤੋਂ ਪਹਿਲਾਂ ਹੀ ਹੋਈ ਖੇਰੂ-ਖੇਰੂ, 20 ਸੀਟਾਂ ਮਿਲਣਾ ਇੱਜ਼ਤਦਾਰ ਕੰਮ ਨਹੀਂ – ਰਸ਼ਪਾਲ ਰਾਜੂ 

ਬਸਪਾ ਚੋਣਾਂ ਤੋਂ ਪਹਿਲਾਂ ਹੀ ਹੋਈ ਖੇਰੂ-ਖੇਰੂ, 20 ਸੀਟਾਂ ਮਿਲਣਾ ਇੱਜ਼ਤਦਾਰ ਕੰਮ ਨਹੀਂ – ਰਸ਼ਪਾਲ ਰਾਜੂ

ਜਲੰਧਰ (ਕੇ ਡੀ ਸਿੰਘ ਮਨੋਚਾ) – ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਰਸ਼ਪਾਲ ਰਾਜੂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਰਸ਼ਪਾਲ ਉਪਰ ਬਸਪਾ ਦੀ ਲੀਡਰਸ਼ਿਪ ਦਾ ਦੋਸ਼ ਹੈ ਕਿ ਉਹਨਾਂ ਨੇ ਪਾਰਟੀ ਵਿਚ ਧੜੇਬਾਜ਼ੀ ਤੇ ਆਪਣੇ ਕਰਤੱਬ ਨਾ ਨਿਭਾਉਣ ਕਰਕੇ ਉਹਨਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਰਸ਼ਪਾਲ ਦਾ ਕਹਿਣਾ ਹੈ ਕਿ ਮੈਂ ਤਾਂ ਲੋਕਾਂ ਦੀ ਆਵਾਜ਼ ਉਠਾ ਰਿਹਾ ਹੈ ਜੇਕਰ ਪਾਰਟੀ ਨੂੰ ਇਹ ਨਹੀਂ ਪਸੰਦ ਤਾਂ ਮੈਂ ਕੁਝ ਨਹੀਂ ਕਰ ਸਕਦਾ। ਮੈਂ ਤਾਂ ਬਸਪਾ ਦੀ ਲੀਡਰਸ਼ਿਪ ਨੂੰ ਇਹ ਕਿਹਾ ਸੀ ਕਿ ਸਾਡੀ ਕੌਮੀ ਪੱਧਰ ਦੀ ਪਾਰਟੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਸਟੇਟ ਦੀ ਪਾਰਟੀ ਹੈ, ਇਸ ਕਰਕੇ ਸਾਨੂੰ ਅੱਧੀਆਂ ਸੀਟਾਂ ਮਿਲਣੀਆਂ ਚਾਹੀਦੀਆਂ ਸਨ। ਉਹਨਾਂ ਦੱਸਿਆ ਕਿ ਬਸਪਾ ਦਾ ਕੈਡਰ ਇਸ ਗੱਲ ਤੋਂ ਵੀ ਦੁੱਖੀ ਹੈ ਕਿ ਜਿੱਥੇ ਬਸਪਾ ਦਾ ਹੋਡਲ ਜ਼ਿਆਦਾ ਹੈ ਉੱਥੇ ਅਕਾਲੀ ਦਲ ਨੇ ਬਸਪਾ ਨੂੰ ਸੀਟਾਂ ਨਹੀਂ ਦਿੱਤੀਆਂ। 20 ਸੀਟਾਂ ਦੇ ਕਿ ਪਾਰਟੀ ਨਾਲ ਨਾਇਨਸਾਫੀ ਕਰਨਾ ਹੈ। ਬਾਬੂ ਸ਼੍ਰੀ ਕਾਂਸ਼ੀ ਰਾਮ ਨੇ ਕਿਹਾ ਸੀ ਕਿ ਸਮਝੋਤਾ ਹੋਵੇ ਪਰ ਇੱਜ਼ਤਦਾਰ ਪਰ ਇਹ ਸਮਝੋਤਾ ਇੱਜ਼ਤਦਾਰ ਨਹੀਂ ਹੈ।

ਪਾਰਟੀ ‘ਚੋਂ ਕੱਢਣ ਦਾ ਫ਼ੈਸਲਾ ਨਾ ਬਦਲਿਆ ਤਾਂ ਤਾਂ ਪਾਰਟੀ ‘ਚ ਹੋਵੇਗੀ ਬਗਾਵਤ

ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੂਬਾਈ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੂੰ ਪਾਰਟੀ ਵਿੱਚੋਂ ਕੱਢਣ ਤੋਂ ਬਾਅਦ ਪਾਰਟੀ ਵਰਕਰਾਂ ਵਿੱਚ ਭਾਰੀ ਰੋਸ ਹੈ। ਇਸ ਸਬੰਧੀ ਪਾਰਟੀ ਵਰਕਰਾਂ ਦੀ ਇੱਕ ਮੀਟਿੰਗ ਰਾਜਪਾਲ ਸਿੰਘ ਰਾਜੂ ਦੀ ਰਿਹਾਇਸ਼ ਤੇ ਹੋਈ। ਮੀਟਿੰਗ ਦੌਰਾਨ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਰਛਪਾਲ ਸਿੰਘ ਰਾਜੂ ਨੂੰ ਪਾਰਟੀ ਵਿਚੋਂ ਕੱਢਣ ਦੀ ਨਿਖੇਧੀ ਕੀਤੀ। ਸੀਨੀਅਰ ਬਸਪਾ ਆਗੂ ਹਰਦੇਵ ਗੁਲਮਰਗ ਨੇ ਕਿਹਾ ਕਿ ਪਾਰਟੀ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਪਾਰਟੀ ਹਾਈਕਮਾਨ ਨੂੰ ਗੁਮਰਾਹ ਕਰ ਰਹੇ ਹਨ ਅਤੇ ਪ੍ਰਧਾਨ ਵੱਲੋਂ ਪੰਜਾਬ ਦੇ ਹਰ ਹਲਕੇ ਵਿੱਚ ਧੜੇਬੰਦੀ ਪੈਦਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਪਾਰਟੀ ਨੇ ਰਾਜੂ ਨੂੰ ਕੱਢਣ ਦਾ ਫ਼ੈਸਲਾ ਨਾ ਬਦਲਿਆ ਤਾਂ ਪੂਰੇ ਪੰਜਾਬ ਵਿਚ ਬਗਾਵਤ ਹੋ ਜਾਵੇਗੀ ਜਿਸ ਦੀ ਜ਼ਿੰਮੇਵਾਰੀ ਪਾਰਟੀ ਦੇ ਪੰਜਾਬ ਪ੍ਰਧਾਨ ਦੀ ਹੋਵੇਗੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।

error: Content is protected !!