ਅਕਾਲੀ ਦਲ ਨੇ ਕੁੰਵਰ ਵਿਜੇ ਪ੍ਰਤਾਪ ਦੇ ਘਰ ਦਾ ਕੀਤਾ ਘਿਰਾਓ, ਜਾਣੋਂ ਕਾਰਨ

ਅਕਾਲੀ ਦਲ ਨੇ ਕੁੰਵਰ ਵਿਜੇ ਪ੍ਰਤਾਪ ਦੇ ਘਰ ਦਾ ਕੀਤਾ ਘਿਰਾਓ, ਜਾਣੋਂ ਕਾਰਨ

ਅੰਮ੍ਰਿਤਸਰ (ਵੀਓਪੀ ਬਿਊਰੋ) – ਅੱਜ ਅਕਾਲੀ ਦਲ ਦੇ ਸਕੱਤਰ ਜਨਰਲ ਜੋਧ ਸਿੰਘ ਸਮਰਾ ਦੀ ਅਗਵਾਈ ਵਿਚ ਕੁੰਵਰ ਵਿਜੇ ਪ੍ਰਤਾਪ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਕਈ ਅਕਾਲੀ ਦਲ ਦੇ ਵਰਕਰਾਂ ਦੀ ਪੁਲਿਸ ਨਾਲ ਝੜਪ ਵੀ ਹੋਈ ਤੇ ਬੈਰੀਕੇਡ ਵੀ ਪੁੱਟ ਗਏ ਹਨ। ਪ੍ਰਦਰਸ਼ਨਕਾਰੀ ਕੁੰਵਰ ‘ਤੇ ਆਪਣੇ ਇੱਕ ਖ਼ਾਸ ਰਾਜਨੀਤਕ ਆਗੂ ਤੇ ਮੈਡੀਕਲ ਨਸ਼ਿਆਂ ‘ਚ ਫਸੇ ਰਾਜੀਵ ਭਗਤ ਦੀ ਪੁਸ਼ਤ ਪਨਾਹੀ ਦੇ ਦੋਸ਼ ਲਗਾਉਂਦਿਆਂ ਨਾਅਰੇਬਾਜ਼ੀ ਕਰ ਰਹੇ ਸਨ। ਕੁੰਵਰ ਵਿਜੈ ਪ੍ਰਤਾਪ ਦੇ ਘਰ ਦਾ ਘਿਰਾਓ ਕਰਨ ਪੁੱਜੇ ਯੂਥ ਅਕਾਲੀ ਦਲ ਦੇ ਕਾਰਕੁਨਾਂ ਨੇ ਬੈਰੀਕੇਡਿੰਗ ਹਟਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਪੁਲਿਸ ਨਾਲ ਧੱਕਾਮੁੱਕੀ ਵੀ ਹੋਈ। ਪੁਲਿਸ ਨੇ ਜੋਧ ਸਿੰਘ ਸਮਰਾ, ਗੁਰਪ੍ਰਤਾਪ ਟਿੱਕਾ ਤੇ ਗੌਰਵ ਵਲਟੋਹਾ ਨੂੰ ਹਿਰਾਸਤ ਵਿੱਚ ਲੈ ਕੇ ਕੰਪਨੀ ਬਾਗ ਨੇੜੇ ਛੱਡ ਦਿੱਤਾ। ਦੱਸ ਦਈਏ ਕਿ ਕੁੰਵਰ ਵਿਜੇ ਪ੍ਰਤਾਪ ਕੁਝ ਦਿਨ ਪਹਿਲਾਂ ਆਪ ਪਾਰਟੀ ਵਿਚ ਸ਼ਾਮਲ ਹੋਏ ਹਨ।

error: Content is protected !!