ਪ੍ਰੇਮਿਕਾ ਨੇ ਬਣਾ ਲਈ ਵਿਆਹੇ ਪ੍ਰੇਮੀ ਦੀ ਅਸ਼ਲੀਲ ਵੀਡੀਓ, ਬਲੈਕਮੇਲ ਕੀਤਾ ਤਾਂ ਦੁਖੀ ਹੋ ਕੇ ਕਰ ਗਿਆ ਖੁਦਕੁਸ਼ੀ
ਬਰਨਾਲਾ (ਵੀਓਪੀ ਬਿਊਰੋ) ਪਿਛਲੇ ਦਿਨੀ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਉਹ ਭਦੌੜ ਦੇ ਪਿੰਡ ਜੰਡਸਰ ਵਿਖੇ ਇੱਕ 36 ਸਾਲ ਦੇ ਨੌਜਵਾਨ ਗੁਰਪ੍ਰੀਤ ਸਿੰਘ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਮ੍ਰਿਤਕ ਗੁਰਪ੍ਰੀਤ ਸਿੰਘ ਵਿਆਹਿਆ ਹੋਇਆ ਸੀ, ਜਿਸ ਨੂੰ ਜਿਮ ਵਿੱਚ ਬਣੀ ਇੱਕ ਮਹਿਲਾ ਦੋਸਤ ਨੇ ਇੰਨਾ ਬਲੈਕਮੇਲ ਕੀਤਾ ਕਿ,ਉਸ ਨੇ ਨਸ਼ੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਉਕਤ ਲੜਕੀ ਵੱਲੋਂ ਮੁੰਡੇ ਦੀ ਅਸ਼ਲੀਲ ਵੀਡੀਓ ਬਣਾ ਲਈ ਗਈ ਸੀ ਅਤੇ ਲੜਕੀ ਵੱਲੋਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੀ ਧਮਕੀ ਰਾਹੀਂ ਨੌਜਵਾਨ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿੱਥੇ ਇੱਕ ਲੜਕੀ ਵੱਲੋਂ ਉਸ ਨੂੰ ਬਲੈਕਮੇਲ ਕਰਕੇ ਲੱਖਾਂ ਰੁਪਏ ਦੀ ਮੰਗ ਲੈ ਲਏ, ਜਿਸ ਵਿੱਚ ਲੱਖਾਂ ਦਾ ਕਈ ਤੋਲੇ ਸੋਨਾ, ਆਈਫੋਨ- ਐਪਲ ਘੜੀ, 19 ਲੱਖ ਰੁਪਏ ਅਤੇ ਪਲਾਟ ਦੀ ਜਾਅਲੀ ਰਜਿਸਟਰੀ ਵੀ ਕਰਵਾ ਲਈ ਸੀ।
ਬਲੈਕਮੇਲ ਕੁੜੀ ਇੱਥੇ ਹੀ ਨਹੀਂ ਰੁਕੀ, ਹੁਣ ਉਸ ਤੋਂ 20 ਲੱਖ ਰੁਪਏ ਹੋਰ ਮੰਗ ਕੀਤੀ ਜਾ ਰਹੀ ਸੀ। ਜਿਸ ਤੋਂ ਪਰੇਸ਼ਾਨ ਗੁਰਪ੍ਰੀਤ ਸਿੰਘ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਇਲਾਜ ਲਈ ਤਪਾ,ਬਠਿੰਡਾ ਡੀਐਮਸੀ ਲੁਧਿਆਣਾ ਤੋਂ ਬਾਅਦ ਬਰਨਾਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਹੁਣ 24 ਦਿਨਾਂ ਦੇ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਾਉਂਦੇ ਕਿਹਾ ਕਿ ਅੱਜ ਉਹਨਾਂ ਦਾ ਪੁੱਤ ਉਹਨਾਂ ਵਿਚਕਾਰ ਨਹੀਂ ਰਿਹਾ ਪਰ ਇਸ ਬਲੈਕਮੇਲਰ ਲੜਕੀ ਕਾਰਨ ਉਹਨਾਂ ਘਰ ਦੇ ਵਿੱਚ ਮਾਤਮ ਛਾਇਆ ਹੈ। ਉਹਨਾਂ ਮੰਗ ਕਰਦੇ ਕਿਹਾ ਕਿ ਦੋਸ਼ੀ ਇਸ ਲੜਕੀ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਸਹਿਣਾ ਦੇ ਐੱਸਐੱਚਓ ਗੁਰਮੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨਾਂ ਨੂੰ ਅੱਜ ਜਾਣਕਾਰੀ ਮਿਲੀ ਕਿ ਇਲਾਜ ਦੌਰਾਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਸਹਿਣਾ ਵੱਲੋਂ 4-6-2025 ਨੂੰ ਮੁਕਦਮਾ ਦਰਜ ਕਰਕੇ ਲੜਕੀ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਲਿਆ ਗਿਆ ਸੀ। ਪੁਲਿਸ ਵੱਲੋਂ ਪਹਿਲਾਂ ਹੀ ਲੜਕੀ ਖਿਲਾਫ 318(4),308(2),351(2),338,336(3),340(2),61(2), ਪਹਿਲਾਂ ਹੀ ਮੁਕਦਮਾ ਦਰਜ ਕਰ ਲਿਆ ਸੀ। ਪਰ ਅੱਜ ਇਲਾਜ ਦੌਰਾਨ ਗੁਰਪ੍ਰੀਤ ਸਿੰਘ ਜੀ ਮੌਤ ਤੋਂ ਬਾਅਦ ਮਾਮਲੇ ਵਿੱਚ ਮੁਕਦਮੇ ਵਿੱਚ ਉਕਸਾਕੇ ਮਰਨ ਲਈ ਮਜਬੂਰ ਹੋਣ ਤਹਿਤ 108 ਬੀ.ਐਨ.ਐਸ ਧਰਾਵਾਂ ਦਾ ਵਾਧਾ ਕੀਤਾ ਗਿਆ ਹੈ। ਲੜਕੀ ਦਾ ਰਿਮਾਂਡ ਹਾਸਿਲ ਹੈ।।
ਮ੍ਰਿਤਕ ਆਪਣੇ ਪਿੱਛੇ ਮਾਤਾ-ਪਿਤਾ ਪਤਨੀ ਅਤੇ ਇੱਕ ਬੱਚਾ ਬੇਟਾ ਛੱਡ ਗਿਆ। ਇਸ ਦੁੱਖ ਦੀ ਘਟਨਾ ਨੂੰ ਲੈ ਕੇ ਪਿੰਡ ਵਿੱਚ ਮਾਤਮ ਦਾ ਮਾਹੌਲ ਹੈ। ਇਸ ਮਾਮਲੇ ਵਿੱਚ ਜਿੱਥੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਮੌਤ ਹੋਈ ਹੈ ਉੱਥੇ ਪੁਲਿਸ ਵੱਲੋਂ ਲੜਕੀ ਨੂੰ ਗ੍ਰਿਫਤਾਰ ਕਰਕੇ ਜਾਂਚ ਕੀਤੀ ਜਾ ਰਹੀ ਹੈ। ਗ੍ਰਿਫਤਾਰ ਲੜਕੀ ਵੱਲੋਂ ਕਰਵਾਈ ਗਈ ਜਾਅਲੀ ਰਜਿਸਟਰੀ ਤੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਾਂਚ ਤੋਂ ਬਾਅਦ ਜਿੱਥੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਉੱਥੇ ਹੋਰ ਵੀ ਇਸ ਮਾਮਲੇ ਵਿੱਚ ਗ੍ਰਿਫਤਾਰੀਆਂ ਹੋ ਸਕਦੀਆਂ ਹਨ।





