ਕੱਲ੍ਹ ਹੋਣਗੇ ਟਾਕਰੇ, ਕੈਪਟਨ ਨੇ ਕੇਜਰੀਵਾਲ ਨੂੰ ਚੰਡੀਗੜ੍ਹ ‘ਚ ਕਾਨਫਰੰਸ ਕਰਨ ਤੋਂ ਕੀਤਾ ਮਨ੍ਹਾ

ਕੱਲ੍ਹ ਹੋਣਗੇ ਟਾਕਰੇ, ਕੈਪਟਨ ਨੇ ਕੇਜਰੀਵਾਲ ਨੂੰ ਚੰਡੀਗੜ੍ਹ ‘ਚ ਕਾਨਫਰੰਸ ਕਰਨ ਤੋਂ ਕੀਤਾ ਮਨ੍ਹਾ

ਚੰਡੀਗੜ੍ਹ (ਵੀਓਪੀ ਬਿਊਰੋ) – ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੀ ਪ੍ਰੈਸ ਕਾਨਫਰੰਸ ਉਪਰ ਪੰਜਾਬ ਸਰਕਾਰ ਨੇ ਰੋਕ ਲਾ ਦਿੱਤੀ ਹੈ। ਕੁਝ ਚਿਰ ਪਹਿਲਾਂ ਹੀ ਕੇਜਰੀਵਾਲ ਨੇ ਟਵਿੱਟਰ ਉਪਰ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ 29 ਜੂਨ ਜਾਨੀ ਕੱਲ੍ਹ ਚੰਡੀਗੜ੍ਹ ਵਿਖੇ ਮਿਲਦੇ ਹਾਂ। ਉਹਨਾਂ ਨੇ ਇਹ ਵੀ ਲਿਖਿਆ ਸੀ ਕਿ ਅਸੀਂ ਦਿੱਲੀ ਵਿਚ ਹਰ ਘਰ ਨੂੰ 200 ਯੂਨਿਟ ਬਿਜਲੀ ਫ੍ਰੀ ਕੀਤੀ ਹੋੋਈ ਹੈ ਤੇ ਪੰਜਾਬ ਦੀਆਂ ਔਰਤਾਂ ਵੀ ਮਹਿੰਗੀ ਬਿਜਲੀ ਤੋਂ ਤੰਗ ਹਨ। ਇਸ ਲਈ ਆਪ ਦੀ ਸਰਕਾਰ ਆਉਣ ਉਪਰ ਸਾਰੇ ਪੰਜਾਬ ਵਿਚ ਮੁਫ਼ਤ ਬਿਜਲੀ ਦਿੱਤੀ ਜਾਵੇਗੀ।

ਅਰਵਿੰਦ ਕੇਜਰੀਵਾਲ ਨੇ ਕੈਪਟਨ ਉਪਰ ਵਾਰ ਕਰਦਿਆਂ ਕਿਹਾ ਕਿ ਕੈਪਟਨ ਪੰਜਾਬ ਵਿਚ ਹੋਛੀ ਰਾਜਨੀਤੀ ਕਰ ਰਹੇ ਹਨ। ਉਹਨਾਂ ਕਿਹਾ ਉਹ ਹਰ ਹਾਲ ਵਿਚ ਚੰਡੀਗੜ੍ਹ ਵਿਖੇ ਕਾਨਫਰੰਸ ਕਰਕੇ ਰਹਿਣਗੇ।

error: Content is protected !!