ਐਂਬੂਲੈਂਸ ਨੇ ਦਾਦਾ-ਪੋਤੀ ਦਰੜੇ, ਦੋਨਾਂ ਦੀ ਮੌਤ 

ਐਂਬੂਲੈਂਸ ਨੇ ਦਾਦਾ-ਪੋਤੀ ਦਰੜੇ, ਦੋਨਾਂ ਦੀ ਮੌਤ

ਅੰਮ੍ਰਿਤਸਰ (ਵੀਓਪੀ ਬਿਊਰੋ) – ਅੰਮ੍ਰਿਤਸਰ ਦੇ ਨੇੜੇ ਇਕ ਸੜਕ ਦੁਰਘਟਨਾ ਵਿਚ ਦਾਦੇ-ਪੋਤੀ ਦੀ ਮੌਤ ਹੋ ਗਈ ਹੈ ਤੇ ਇਕ ਔਰਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂਬੀਤੀ ਰਾਤ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਬੋਪਾਰਾਏ ਬਾਜ ਸਿੰਘ ਨੇੜੇ ਫੌਜ ਦੀ ਐਂਬੂਲੈਂਸ ਅਤੇ ਇਕ ਈ-ਰਿਕਸ਼ਾ ਵਿਚਕਾਰ ਹੋਈ।ਰਣਜੀਤ ਸਿੰਘ ਵਾਸੀ ਗੁੰਮਟਾਲਾ ਨੇ ਦੱਸਿਆ ਕਿ ਉਨ੍ਹਾਂ ਦਾ ਤਾਇਆ ਨਰਿੰਦਰ ਸਿੰਘ (60 ਸਾਲ)ਤੇ ਤਾਈ ਮਨਜੀਤ ਕੌਰ (55 ਸਾਲ) ਆਪਣੀ ਪੋਤਰੀ ਸਿਮਰਨਜੀਤ ਕੌਰ( 10 ਸਾਲ) ਨਾਲ ਪਿੰਡ ਬੋਪਾਰਾਏ ਗਏ ਹੋਏ ਸਨ। ਜਦੋਂ ਉਹ ਪਿੰਡ ਬੋਪਾਰਾਏ ਤੋਂ ਰਾਤ ਵਾਪਸ ਆ ਰਹੇ ਸਨ ਤਾਂ ਫੌਜ ਦੀ ਗੱਡੀ ਨਾਲ ਉਨ੍ਹਾਂ ਦੀ ਈ- ਰਿਕਸ਼ਾ ਟਕਰਾਅ ਗਈ।

ਇਸ ਹਾਦਸੇ ਵਿੱਚ ਨਰਿੰਦਰ ਸਿੰਘ ਤੇ ਸਿਮਰਨਜੀਤ ਕੌਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਜਦੋਂਕਿ ਮਨਜੀਤ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਮਨਜੀਤ ਕੌਰ ਨੂੰ ਗੰਭੀਰ ਹਾਲਤ ਵਿਚ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਲੋਪੋਕੇ ਦੇ ਐਸਐਚਓ ਕਪਿਲ ਕੌਸ਼ਲ ਨੇ ਦੱਸਿਆ ਕਿ ਫੌਜ ਦੀ ਗੱਡੀ ਦੇ ਡਰਾਇਵਰ ਸ਼ਿਵਰਾਜ ਨੂੰ ਹਿਰਾਸਤ ਚ ਲੈ ਲਿਆ ਗਿਆ ਹੈ ਤੇ ਉਸ ਦਾ ਡਾਕਟਰੀ ਮੁਲਾਹਜ਼ਾ ਕਰਾਇਆ ਜਾ ਰਿਹਾ ਹੈ।

error: Content is protected !!