ਪੰਜਾਬ ਦੇ ਲੋਕਾਂ ਨੂੰ ਇੰਨੇ ਦਿਨ ਕਰਨਾ ਪੈ ਸਕਦਾ ਹੈ ਤੇਜ਼ ਧੁੱਪ ਦਾ ਸਾਹਮਣਾ

ਪੰਜਾਬ ਦੇ ਲੋਕਾਂ ਨੂੰ ਇੰਨੇ ਦਿਨ ਕਰਨਾ ਪੈ ਸਕਦਾ ਹੈ ਤੇਜ਼ ਧੁੱਪ ਦਾ ਸਾਹਮਣਾ

ਜਲੰਧਰ (ਵੀਓਪੀ ਬਿਊਰੋ) – ਪੰਜਾਬ ਵਿਚ ਪਿਛਲੇ ਦਿਨੀਂ ਬਾਰਿਸ਼ ਨੇ ਲੋਕਾਂ ਨੂੂੰ ਗਰਮੀ ਤੋਂ ਰਾਹਤ ਦੁਆਈ ਸੀ। ਪਰ ਤਿੰਨ ਕੁ ਦਿਨਾਂ ਤੋਂ ਗਰਮੀ ਨੇ ਇਕ ਵਾਰ ਫਿਰ ਜ਼ੋਰ ਫੜ੍ਹ ਲਿਆ ਹੈ। ਹੁਣ ਫਿਰ ਲੋਕਾਂ ਨੂੰ 40 ਡਿਗਰੀ ਤਾਪਮਾਨ ਪਰੇਸ਼ਾਨ ਕਰਨ ਲੱਗ ਪਿਆ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਕਈ ਹਿੱਸਿਆ ਵਿਚ ਮੌਸਮ ਖੁਸ਼ਕ ਹੀ ਰਹੇਗਾ। ਅਗਲੇ ਕੁਝ ਦਿਨਾਂ ਤੱਕ ਪੰਜਾਬ ਦੇ ਲੋਕਾਂ ਨੂੰ ਤੇਜ਼ ਧੁੱਪ ਦਾ ਸਾਹਮਣਾ ਕਰਨਾ ਪੈਣਾ ਹੈ। ਇਸ ਗਰਮੀ ਤੋਂ ਲੋਕਾਂ ਨੂੰ ਰਾਹਤ ਮੌਨਸੂਨ ਆਉਣ ਤੋਂ ਬਾਅਦ ਮਿਲ ਸਕਦੀ ਹੈ।

error: Content is protected !!