Big Breaking : ਸਾਰੇ ਪੰਜਾਬ ‘ਚ ਬਿਨ੍ਹਾ ਕੱਟ 24 ਘੰਟੇ ਆਏਗੀ ਬਿਜਲੀ, ਪੁਰਾਣੇੇ ਬਿੱਲ ਹੋਣਗੇ ਮਾਫ਼ : ਕੇਜਰੀਵਾਲ 

Big Breaking : ਸਾਰੇ ਪੰਜਾਬ ‘ਚ ਬਿਨ੍ਹਾ ਕੱਟ 24 ਘੰਟੇ ਆਏਗੀ ਬਿਜਲੀ, ਪੁਰਾਣੇੇ ਬਿੱਲ ਹੋਣਗੇ ਮਾਫ਼ : ਕੇਜਰੀਵਾਲ

ਵੀਓਪੀ ਡੈਸਕ – ਅਰਵਿੰਦਰ ਕੇਜਰੀਵਾਲ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਤਿੰਨ ਵੱਡੇ ਐਲਾਨ ਕਰ ਦਿੱਤੇ ਹਨ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਉਪਰ ਹਰ ਘਰ ਨੂੰ 300 ਯੂਨਿਟ ਬਿਜਲੀ ਮੁਫ਼ਤ ਦੇਣ ਦੇ ਨਾਲ ਸਾਰੇ ਬਕਾਇਆ ਪਏ ਬਿੱਲ ਮਾਫ ਕੀਤੇ ਜਾਣਗੇ ਅਤੇ ਬਿਨ੍ਹਾ ਕੱਟ ਤੋਂ 24 ਘੰਟੇ ਬਿਜਲੀ ਆਵੇਗੀ। ਦੱਸ ਦਈਏ ਕਿ ਬੀਤੇ ਦਿਨ ਕੇਜਰੀਵਾਲ ਨੇ ਆਪਣੇ ਟਵਿੱਟਰ ਅਕਾਊਂਟ ਉਪਰ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਉਹ ਕੱਲ੍ਹ ਪੰਜਾਬ ਆ ਰਹੇ ਹਨ।

ਕੇਜਰੀਵਾਲ ਨੇ ਕਿਹਾ ਸੀ ਪੰਜਾਬ ਦੀਆਂ ਮਹਿਲਾਵਾਂ ਮਹਿੰਗੀ ਬਿਜਲੀ ਤੋਂ ਤੰਗ ਹਨ ਜਿਸ ਦਾ ਹੱਲ ਕੱਢਿਆ ਜਾਵੇਗਾ। ਹਾਲਾਂਕਿ ਪੰਜਾਬ ਸਰਕਾਰ ਦੁਆਰਾ ਕੇਜਰੀਵਾਲ ਦੀ ਕਾਨਫਰੰਸ ਰੋਕਣ ਦੀ ਗੱਲ ਵੀ ਕਹਿ ਦਿੱਤੀ ਸੀ ਪਰ ਕੇਜਰੀਵਾਲ ਨੇ ਕਿਹਾ ਸੀ ਕਿ ਕੈਪਟਨ ਸਾਹਿਬ ਹੋਛੀ ਰਾਜਨੀਤੀ ਕਰ ਰਹੇ ਹਨ ਪਰ ਅਸੀਂ ਡਰਨ ਵਾਲੇ ਨਹੀਂ ਪ੍ਰੈਸ ਕਾਨਫਰੰਸ ਕਰਕੇ ਹੀ ਹਟਾਗੇ।

error: Content is protected !!