ਕੈਨੇਡਾ ‘ਚ ਪੁਲਿਸ ਨੇ ਗ੍ਰਿਫ਼ਤਾਰ ਕੀਤੇ 16 ਪੰਜਾਬੀ, ਕਰਦੇ ਸੀ  ਚੋਰੀ ਤੇ ਜਾਅਲੀ ਦਸਤਾਵੇਜ਼ ਬਣਾਉਣ ਦਾ ਕੰਮ

ਕੈਨੇਡਾ ‘ਚ ਪੁਲਿਸ ਨੇ ਗ੍ਰਿਫ਼ਤਾਰ ਕੀਤੇ 16 ਪੰਜਾਬੀ, ਕਰਦੇ ਸੀ  ਚੋਰੀ ਤੇ ਜਾਅਲੀ ਦਸਤਾਵੇਜ਼ ਬਣਾਉਣ ਦਾ ਕੰਮ


ਵੀਓਪੀ ਡੈਸਕ – ਕੈਨੇਡਾ ਵਿਚ 16 ਪੰਜਾਬੀਆਂ ਨੂੰ ਪੀਲ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਹੋਏ ਜ਼ਿਆਦਾਤਰ ਵਿਅਕਤੀ ਬਰੈਂਪਟਨ ਦੇ ਰਹਿਣ ਵਾਲੇ ਪੰਜਾਬੀ ਹਨ। ਪੀਲ ਪੁਲਿਸ ਅਨੁਸਾਰ 21 ਡਿਵੀਜ਼ਨ ਕ੍ਰੀਮੀਨਲ ਇਨਵੈਸਟੀਗੇਸ਼ਨ ਬਿਊਰੋ ਆਫ ਪੀਲ ਪੁਲਿਸ ਨੇ 16 ਜਣਿਆਂ ਨੂੰ ਕਾਬੂ ਕਰ ਕੇ ਉਹਨਾਂ ’ਤੇ 140 ਦੋਸ਼ ਲਾਏ ਹਨ ਜਿਹਨਾਂ ‘ਚ ਮੇਲ ਚੋਰੀ, 5ਹਜ਼ਾਰ  ਡਾਲਰ ਤੋਂ ਵੱਧ ਰਕਮ ਦਾ ਘੁਟਾਲਾ ਕਰਨ, ਪਛਾਣ ਦੀ ਚੋਰੀ ਕਰਨ, ਜਾਅਲੀ ਦਸਤਾਵੇਜ਼ ਤਿਆਰ ਕਰਨ, ਚੋਰੀ ਕੀਤੀ ਪ੍ਰਾਪਰਟੀ ਆਪਣੇ ਕੋਲਰੱਖਣ  ਅਤੇ ਨਸ਼ੀਲਿਆਂ ਵਸਤਾਂ ਰੱਖਣ ਵਰਗੇ ਦੋਸ਼ ਆਦਿ ਸ਼ਾਮਲ ਹਨ।

ਗ੍ਰਿਫਤਾਰ ਕੀਤੇ  ਗਏ ਬਰੈਂਪਟਨ ਵਾਸੀ 46 ਸਾਲਾ ਗੁਰਦੀਪ ਬੈਂਸ, 37 ਹਰਤਿੰਦਰ ਰੰਧਾਵਾ, 28 ਸਾਲਾ ਹਰਮੀਤ ਖੱਖ, 28 ਗੁਰਦੀਪ ਸਿੰਘ, 31 ਸਾਲਾ ਹਰਜਿੰਦਰ ਸਿੰਘ, 38 ਸਾਲਾ ਗੁਰਕਮਲ ਮਹਿਮੀ, 38 ਸਾਲਾ ਗੁਰਵਿੰਦਰ ਕੰਗ, 21 ਸਾਲਾ ਗੁਰਪ੍ਰੀਤ ਸਿੰਘ, 43 ਸਾਲਾ ਵਰਿੰਦਰ ਕੂਨਰ, 21 ਸੁਹੈਲ ਕੁਮਾਰ, 26 ਸਾਲਾ ਰਤਨ ਪ੍ਰੀਤਮ, 25 ਸਾਲਾ ਰੁਪਿੰਦਰ ਸ਼ਰਮਾ, 21 ਸਾਲਾ ਹਰਮਨ ਸਿੰਘ, 27 ਸਾਲਾ ਕੁਲਦੀਪ ਸੰਧਾਰ ਅਤੇ  ਵੁਡਬ੍ਰਿਜ ਦਾ 37 ਸਾਲਾ ਤਰਨਜੀਤ ਵਿਰਕ ਤੇ ਟੋਰਾਂਟੋ ਦਾ 30 ਸਾਲਾ ਜੋਗਾ ਸਿੰਘ ਸ਼ਾਮਲ ਹਨ।
ਪੁਲਿਸ ਮੁਤਾਬਕ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ ਤੇ ਹੋਰ ਦੋਸ਼ ਵੀ ਲਗਾਏ ਜਾ ਸਕਦੇ ਹਨ। ਪੁਲਿਸ ਨੇ ਬਰੈਂਪਟਨ ਵਿਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ ਤੇ ਹਜ਼ਾਰਾ ਮੇਲ ਦੇ ਚੋਰੀਕੀਤੇ  ਕਾਗਜ਼, ਛੇੜਛਾੜ ਕੀਤੇ ਚੈਕ,  ਪ੍ਰਿੰਟਰ ਸਕੈਨਰ ਤੇ ਹੋਰ ਵਸਤਾਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਛੇ ਗੱਡੀਆਂ ਵੀ ਬਰਾਮਦ ਕੀਤੀਆਂ ਹਨ।

error: Content is protected !!