ਰਾਹੁਲ ਨੇ ਨਵਜੋਤ ਸਿੱਧੂ ਦਾ ਗੜਕਾ ਪਾਇਆ ਮੱਠਾ, ਦਿੱਲੀ ਬੁਲਾ ਕੇ ਮਿਲਣ ਤੋਂ ਕੀਤੀ ਨਾਂਹ



ਦਿੱਲੀ – (Vop Bureau) ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ਹਾਈ ਕਮਾਨ ਦੇ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਮਿਲਣ ਦਿੱਲੀ ਪਹੁੰਚੇ ਸੀ. ਇਸ ਵਿਚਕਾਰ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ. ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨ ਦੇ ਲਈ ਰਾਹੁਲ ਗਾਂਧੀ ਨੇ ਇਨਕਾਰ ਕਰ ਦਿੱਤਾ ਹੈ. ਉਨ੍ਹਾਂ ਨੇ ਸਿੱਧੂ ਨਾਲ ਮਿਲਣ ਲਈ ਕਿਉਂ ਇਨਕਾਰ ਕੀਤਾ ਹੈ ਹਾਲਾਂਕਿ ਇਸ ਦੀ ਵਜ੍ਹਾ ਹਾਲੇ ਤੱਕ ਸਾਹਮਣੇ ਨਹੀਂ ਆ ਪਾਇਆ.
ਪਰ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਸਿੱਧੂ ਨੂੰ ਦਿੱਲੀ ਬੁਲਾਵਾ ਆਇਆ ਸੀ ਜਿਥੇ ਦੱਸਿਆ ਗਿਆ ਸੀ ਕਿ ਹਾਈ ਕਮਾਨ ਦੇ ਨਾਲ ਉਨ੍ਹਾਂ ਦੀ ਮੀਟਿੰਗ ਹੋ ਸਕਦੀ ਹੈ. ਜਿਸ ਵਿੱਚ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਹੋਣੀ ਸੀ
ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਫੇਰੇ ਤਕਰੀਬਨ 11 ਵਜੇ ਆਪਣੇ ਘਰੋਂ ਨਿਕਲੇ ਤੇ ਸਾਢੇ ਚਾਰ ਵਜੇ ਦਿੱਲੀ ਪਹੁੰਚੇ ਸਨ.
ਇਸ ਵਿਚਕਾਰ ਖਬਰ ਸਾਹਮਣੇ ਆਈ ਹੈ ਕਿ ਰਾਹੁਲ ਗਾਂਧੀ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਸਿੱਧੂ ਅਤੇ ਰਾਹੁਲ ਗਾਂਧੀ ਦੀ ਮੁਲਾਕਾਤ ਅੱਜ ਨਹੀਂ ਹੋ ਪਾਏਗੀ.