ਆਹ ਦੇਖ ਲਵੋਂ ਹਾਲ – ਮੀਟਰ ਅਜੇ ਚੱਲਿਆ ਵੀ ਨਹੀਂ ਸੀ ਤਾਂ ਬਿੱਲ ਆ ਗਿਆ ਡੇਢ ਲੱਖ ਰੁਪਏ

ਆਹ ਦੇਖ ਲਵੋਂ ਹਾਲ – ਮੀਟਰ ਅਜੇ ਚੱਲਿਆ ਵੀ ਨਹੀਂ ਸੀ ਤਾਂ ਬਿੱਲ ਆ ਗਿਆ ਡੇਢ ਲੱਖ ਰੁਪਏ

ਨੌਸ਼ਹਿਰਾ ਮੱਝਾ ਸਿੰਘ (ਵੀਓਪੀ ਬਿਊਰੋ) – ਪਿੰਡ ਢੀਂਡਸਾ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਕ ਬਿਜਲੀ ਮੀਟਰ ਦੀ ਖਪਤ ਜ਼ੀਰੋ ਹੋਣ ਦੇ ਬਾਵਜੂਦ ਵੀ ਡੇਢ ਲੱਖ ਰੁਪਏ ਦਾ ਬਿੱਲ ਭੇਜ ਦਿੱਤਾ। ਖਪਤਕਾਰ ਕ੍ਰਿਪਾਲ ਸਿੰਘ ਪੁੱਤਰ ਸ਼ਮੀਰ ਸਿੰਘ ਨੂੰ ਬਿਜਲੀ ਦੀ ਜ਼ੀਰੋ ਖਪਤ ਦੇ ਬਾਵਜੂਦ 144480 ਰੁਪਏ ਦਾ ਭਾਰੀ ਬਿੱਲ ਭੇਜ ਕੇ ਪਾਵਰਕਾਮ ਨੇ ਉਹਨਾਂ ਦਾ ਫਿਰਕ ਵਧਾ ਦਿੱਤਾ ਹੈ। ਜਦੋਂ ਇਸ ਬਾਰੇ ਰੀਡਰ ਚੈਕ ਕਰਨ ਆਏ ਸਰਦੂਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੀ ਮਸ਼ੀਨ ਖਰਾਬ ਹੋਣ ਕਰਕੇ ਇਹ ਹੋਇਆ ਹੈ।

ਹੁਣ ਇਸ ਨੂੰ ਠੀਕ ਨਹੀਂ ਕੀਤਾ ਜਾ ਸਕਦਾ। ਕ੍ਰਿਪਾਲ ਸਿੰਘ ਨੇ ਕਿਹਾ ਕਿ ਗਲਤੀ ਬਿਜਲੀ ਵਿਭਾਗ ਦੇ ਕਰਮਚਾਰੀ ਕੋਲੋਂ ਹੋਈ ਹੈ ਪਰ ਹੁਣ ਭੁਗਤਣੀ ਉਨ੍ਹਾਂ ਨੂੰ ਪੈ ਰਹੀ ਹੈ ਜਿਸ ਲਈ ਕਦੇ ਆਰਏ ਕੋਲ, ਕਦੇ ਐੱਸਡੀਓ ਕੋਲ, ਕਦੇ ਐਕਸੀਅਨ ਕੋਲ ਦਰਖਾਸਤਾਂ ਦੇ ਰਿਹਾ ਹਾਂ ਅਤੇ ਉਹ ਬਿਲਕੁਲ ਅਨਪੜ੍ਹ ਤੇ ਗਰੀਬ ਆਦਮੀ ਹੈ।

ਐਕਸੀਅਨ ਨਰੋਤਮ ਸਿੰਘ ਨੇ ਕਿਹਾ ਕਿ ਉਕਤ ਖਪਤਕਾਰ ਉਨ੍ਹਾਂ ਕੋਲ ਆਇਆ ਸੀ ਅਤੇ ਉਸ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਸ ਦਾ ਬਿੱਲ ਜਲਦੀ ਠੀਕ ਹੋ ਜਾਵੇਗਾ ਇਹ ਗਲਤੀ ਟੈਕਨੀਕਲ ਹੈ ਇਸ ਨੂੰ ਦਰੁਸਤ ਕਰ ਲਿਆ ਜਾਵੇਗਾ।

ਵਿੱਚ ਪਾ ਦਿੱਤਾ ਹੈ। ਇਸ ਸਬੰਧ ਵਿੱਚ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਮੀਟਰ ਰੀਡਰ ਵਲੋਂ 28 ਜੂਨ ਨੂੰ ਬਿਜਲੀ ਦਾ ਘਰੇਲੂ ਬਿੱਲ ਕੱਢ ਕੇ ਦਿੱਤਾ ਜਿਹੜਾ ਕਿ 1 ਲੱਖ 44 ਹਜ਼ਾਰ 480 ਰੁਪਏ ਸੀ ਜਿਹੜਾ ਕਿ ਪਹਿਲਾਂ 2000-2500 ਦੇ ਕਰੀਬ ਹੀ ਆਉਂਦਾ ਸੀ।

error: Content is protected !!